ਸਰਬੱਤ ਖਾਲਸਾ ‘ਚੋ ਤਖਤਾਂ ਦੇ ਨਵੇ ਜਥੇਦਾਰ ਜੈਕਾਰਿਆ ਦੀ ਗੂੰਜ ‘ਚ ਨਿਯੁਕਤ ਕੀਤੇ

By November 10, 2015 0 Comments


ਕੇ.ਪੀ.ਐਸ ਗਿੱਲ ਤੇ ਕੁਲਦੀਪ ਬਰਾੜ ਤਨਖਾਹੀਏ ਕਰਾਰ
ਬਾਦਲ ਕੋਲ ਫਖਰੇ -ਏ-ਕੌਮ ਤੇ ਮੱਕੜ ਸ਼੍ਰੋਮਣੀ ਸੇਵਕ ਅਵਾਰਡ ਵਾਪਸ ਲੈਣ ਦਾ ਫੈਸਲਾ
ਅਗਲਾ ਸਰਬੱਤ ਖਾਲਸਾ ਵਿਸਾਖੀ 2016 ਨੂੰ ਹੋਵੇਗਾ

ਅੰਮ੍ਰਿਤਸਰ 10 ਅਕਤੂਬਰ (ਜਸਬੀਰ ਸਿੰਘ ਪੱਟੀ) ਕੱਟੜਪੰਥੀਆ ਵੱਲੋ ਬੁਲਾਏ ਸਰਬੱਤ ਖਾਲਸਾ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਖੁੱਲੇ ਰੂਪ ਵਿੱਚ ਵੰਗਾਰਦਿਆ ਸ਼੍ਰੋਮਣੀ ਕਮੇਟੀ ਦੁਆਰਾ ਗੁਰੂਦੁਆਰਾ ਐਕਟ ਅਨੁਸਾਰ ਲਗਾਏ ਗਏ ਤਖਤਾਂ ਦੇ ਜਥੇਦਾਰਾਂ ਨੂੰ ਹੱਟਾ ਕੇ ਉਹਨਾਂ ਦੀ ਜਗਾ ‘ਤੇ ਤਿੰਨ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਹਨਾਂ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਕਾਰ ਸੇਵਾ ਕਰਵਾ ਰਹੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਨੇ ਜੈਕਾਰਿਆ ਦੀ ਗੂੰਜ ਵਿੱਚ ਸਿਰੋਪੇ ਦੇ ਕੇ ਸਨਮਾਨਿਤ ਕੀਤਾ ।
ਪਿਛਲੇ ਕਈ ਦਿਨਾਂ ਦੀਆ ਤਿਆਰ ਵਿੱਚ ਲੱਗੇ ਰਹੇ ਸ਼੍ਰੋਮਣੀ ਅਕਾਲੀ ਦਲ ਦਲ(ਅੰਮ੍ਰਿਤਸਰ)ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟਿਡ ਅਕਾਲੀ ਦਲ ਵੱਲੋ ਸ਼ਹੀਦ ਬਾਬਾ ਨੌਧ ਸਿੰਘ ਦੇ ਸ਼ਹੀਦੀ ਅਸਥਾਨ ਦੇ ਨਜ਼ਦੀਕ ਚੱਬਾ ਮੰਡਿਆਲਾ ਰੋਡ ਤੇ ਕਰੀਬ 12 ਏਕੜ ਵਿੱਚ ਸਰਬੱਤ ਖਾਲਸਾ ਲਈ ਬਣੇ ਪੰਡਾਲ ਵਿੱਚ ਕਰੀਬ ਡੇਢ ਤੋ ਦੋ ਲੱਖ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ , ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ , ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਤਖਤਾਂ ਦੀ ਮਾਣ ਮਰਿਆਦਾ ਕਾਇਮ ਨਾ ਰੱਖ ਸਕਣ ਦੇ ਦੋਸ਼ ਵਿੱਚ ਆਹੁਦਿਆ ਤੋ ਲਾਂਭੇ ਕਰਕੇ ਉਹਨਾਂ ਦੀ ਜਗ•ਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੇਅੰਤ ਦੇ ਕਤਲ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਭਾਈ ਜਗਤਾਰ ਸਿੰਘ ਨੂੰ ਹਵਾਰਾ ਨੂੰ ਜਥੇਦਾਰ ਨਿਯੁਕਤ ਕੀਤਾ ਅਤੇ ਉਹਨਾਂ ਦੀ ਰਿਹਾਈ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪਰਧਾਨ ਭਾਈ ਧਿਆਨ ਸਿੰਘ ਮੰਡ ਨੂੰ ਉਹਨਾਂ ਦੀ ਸਿਆਸੀ ਜਿੰਮੇਵਾਰੀ ਤੋ ਮੁਕਤ ਕਰਵਾ ਕੇ ਕਾਰਜਕਾਰੀ ਜਥੇਦਾਰ ਲਗਾਇਆ ਗਿਆ। ਇਸੇ ਤਰ•ਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਮੁੱਖੀ ਦਮਦਮੀ ਟਕਸਾਲ ਅਜਨਾਲਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਜਥੇਦਾਰ ਲਗਾਇਆ ਗਿਆ ਹੈ। ਜਗਤਾਰ ਸਿੰਘ ਹਵਾਰਾ ਨੂੰ ਜਿਥੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੇ ਕਤਲ ਦਾ ਦੋਸ਼ੀ ਹੈ ਉਥੇ ਭਾਈ ਅਮਰੀਕ ਸਿੰਘ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ ਵੀ ਅਦਾਲਤਾਂ ਵਿੱਚ ਮੁਕੱਦਮੇ ਚੱਲਦੇ ਹਨ। ਇਸੇ ਤਰ•ਾ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਆਹੁਦੇ ਤੋ ਫਾਰਗ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਪਰ ਉਹਨਾਂ ਦੀ ਜਗ•ਾ ਤੇ ਕਿਸੇ ਵੀ ਹੋਰ ਨੂੰ ਜਥੇਦਾਰ ਨਹੀ ਲਗਾਇਆ ਗਿਆ।
ਇਸ ਤਰ•ਾ ਕੁਲ 13 ਮਤੇ ਪਾਸ ਕੀਤੇ ਗਏ ਜਿਹਨਾਂ ਵਿੱਚ ਜਥੇਦਾਰਾਂ ਨੂੰ ਲਾਹੁਣ ਤੇ ਲਗਾਉਣ ਦੇ ਦੋ ਮਤਿਆ ਤੋ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ, ਖੁਦਮੁਖਤਿਆਰੀ ਅਤੇ ਸਿਧਾਂਤ ਨੂੰ ਲਗਾਏ ਜਾ ਰਹੇ ਖੋਰੇ ਨੂੰ ਰੋਕਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਨੂੰ ਕਾਇਮ ਕਰਨ ਲਈ ਗੰਭੀਰ ਯਤਨ ਕਰਨ ਦਾ ਵੀ ਐਲਾਨ ਕੀਤਾ ਗਿਆ । 30 ਨਵੰਬਰ 2015 ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਖੁਦਮੁਖਤਿਆਰੀ ਦੇ ਪ੍ਰਸ਼ਾਸ਼ਨਿਕ ਢਾਂਚੇ ਦੇ ਖਰੜੇ ਨੂੰ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਤੇ ਵਿਸਾਖੀ 2016 ਨੂੰ ਹੋਣ ਵਾਲੇ ਸਰਬੱਤ ਖਾਲਸੇ ਵਿੱਚ ਪੇਸ਼ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸੇ ਤਰ•ਾ ਇੱਕ ਹੋਰ ਮਤੇ ਰਾਹੀ ਸਾਬਕਾ ਪੁਲੀਸ ਮੁੱਖੀ ਕੇ.ਪੀ.ਐਸ ਗਿੱਲ ਤੇ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਦੇਣ ਵਾਲੇ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦਿੱਤਾ ਤੇ ਉਹਨਾਂ ਨੂੰ ਆਪਣੇ ਦੋਸ਼ ਸਬੰਧੀ 30 ਨਵੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਹਦਾਇਤ ਕੀਤੀ।
ਇਸੇ ਤਰ•ਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੋ ਫਖਰੇ-ਏ-ਕੌਮ ਤੇ ਪੰਥ ਰਤਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲੋ ਸ਼੍ਰੋਮਣੀ ਸੇਵਕ ਦਾ ਅਵਾਰਡ ਵਾਪਸ ਲੈਣ ਦਾ ਫੈਸਲਾ ਵੀ ਕੀਤਾ ਗਿਆ ਹੈ। ਸ੍ਰ ਬਾਦਲ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਪੰਥਕ ਸੰਸਥਾਵਾਂ ਨੂੰ ਢਾਹ ਲਗਾਉਣ ਦੇ ਨਾਲ ਨਾਲ ਨੌਜਵਾਨਾਂ ਦੇ ਕਤਲ ਹੀ ਨਹੀ ਕੀਤੇ ਸਗੋ ਕਤਲ ਕਰਨ ਵਾਲੇ ਪੁਲੀਸ ਅਫਸਰਾਂ ਦੀ ਪੁਸ਼ਤਪਨਾਹੀ ਵੀ ਕੀਤੀ ਹੈ। ਇਸੇ ਤਰ•ਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੰਸਥਾ ਨੇ ਵਕਾਰ ਨੂੰ ਢਾਹ ਲਾਈ ਸੀ।
ਇਸੇ ਤਰ•ਾ ਸਮੂਹਿਕ ਵਿਚਾਰ ਵਟਾਂਦਰੇ ਅਤੇ ਸਮੂਹਿਕ ਰਾਏ ਬਣਾਉਣ ਲਈ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਇੱਕ ਵਰਲਡ ਸਿੱਖ ਪਾਰਲੀਮੈਂਟ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦਾ ਖਰੜਾ 30 ਨਵੰਬਰ 2015 ਤੱਕ ਤਿਆਰ ਕਰਕੇ ਦੇਸ ਵਿਦੇਸ਼ ਦੀ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਖਰੜੇ ਨੂੰ ਵਿਸਾਖੀ 2016 ਤੱਕ ਹੋਣ ਵਾਲੇ ਸਰਬੱਤ ਖਾਲਸੇ ਵਿੱਚ ਪ੍ਰਵਾਨ ਕੀਤਾ ਜਾਵੇਗਾ।
ਸਿੱਖ ਪਾਰਲੀਮੈਂਟ ਭਾਵ ਸ਼ਰੋਮਣੀ ਕਮੇਟੀ ਦੀ ਤੁਰੰਤ ਚੋਣ ਕਰਵਾ ਕੇ ਜਮਹੂਰੀਅਤ ਢਾਂਚਾ ਬਹਾਲ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ। ਸਿੱਖਾਂ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਪੰਥਕ ਮਰਿਆਦਾ ਅਨੁਸਾਰ ਇੱਕ ਕੈਲੰਡਰ ਵੀ ਬਣਾਉਣ ਦੇ ਯਤਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ, ਹਰ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ। ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਦਿੱਤਾ ਜਾਵੇ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕਿਸੇ ਵੀ ਦੇਸ਼ ਦਾ ਕਨੂੰਨ ਨਹੀ ਲਾਗੂ ਹੋਵੇਗਾ। ਇਸੇ ਤਰ•ਾ 26 ਜਨਵਰੀ 1986 ਨੂੰ ਬੁਲਾਏ ਗਏ ਸਰਬੱਤ ਖਾਲਸਾ ਦੇ ਮਤਿਆ ਨੂੰ ਪ੍ਰਵਾਨਗੀ ਦਿੰਦਿਆ ਉਹਨਾਂ ਤੇ ਵਚਨਬੱਧਤਾ ਵੀ ਪ੍ਰਗਟ ਕੀਤੀ ਗਈ। ਜਾਂਤਾ ਤੇ ਅਧਾਰਤ ਗੁਰਦੁਆਰਿਆ ਅਤੇ ਸ਼ਮਸ਼ਾਨਘਾਟ ਖਤਮ ਕਰਨ ਦੇ ਉਪਰਾਲੇ ਕਰਨ, ਸਿਖ ਕੌਮ ਵਿੱਚ ਆਈਆ ਧਾਰਮਿਕ, ਰਾਜਨੀਤਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਕਮਜ਼ੋਰੀਆ ਨੂੰ ਦੂਰ ਕਰਨ ਲਈ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦਾ ਸੱਦਾ ਦੇਣ ਤੋ ਇਲਾਵਾ ਫਜ਼ੂਲ ਖਰਚੀਆ ਬੰਦ ਕਰ,ਲੋੜ ਤੇ ਵੱਧ ਦਿਖਾਵਾ ਕਰਨ , ਕੁਦਰਤ ਨਾਲ ਛੇੜ ਛਾੜ ,ਜਾਤ ਪਾਤ ਦੀ ਬੁਰਾਈ ਨੂੰ ਦੂਰ ਕਰਨ ਤੇ ਵਾਤਾਵਰਨ ਦੀ ਰਾਖੀ ਨੂੰ ਯਕੀਨੀ ਬਣਾਉਣ ਦਾ ਵੀ ਅਹਿਦ ਲਿਆ ਗਿਆ।
ਸਟੇਜ ਤੋਂ 100 ਦੇ ਕਰੀਬ ਧਾਰਮਿਕ ਤੇ ਰਾਜਸੀ ਆਗੂਆ ਨੇ ਸੰਬੋਧਨ ਕੀਤਾ ਪਰ ਕੋਈ ਵੀ ਬੁੱਧੀਜੀਵੀ ਵਰਗ ਦਾ ਵਿਅਕਤੀ ਇਸ ਵਿੱਚ ਸ਼ਾਮਲ ਨਹੀ ਹੋਇਆ ਸਗੋ ਗੁਰੂ ਡੰਮ ਦਾ ਹੀ ਸਟੇਜ ਤੇ ਕਬਜ਼ਾ ਰਿਹਾ। ਵਿਡੰਬਨਾ ਇਹ ਸੀ ਕਿ ਸੰਗਤਾਂ ਦਾ ਇਕੱਠ ਤਾਂ ਆਪਹੁਦਰਾ ਤੇ ਗੁਰਸਿੱਖ ਨੌਜਵਾਨਾਂ ਦੀ ਹਾਜ਼ਰੀ ਭਰਵੀ ਸੀ ਪਰ ਖਾਲਿਸਤਾਨ ਦਾ ਸਟੇਜ ਤੋ ਕੋਈ ਵੀ ਨਾਅਰਾ ਨਹੀ ਲਗਾਇਆ ਗਿਆ ਜਿਸ ਕਰਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਸਟੇਜ ਸੰਬੋਧਨ ਨਹੀ ਕੀਤਾ ਪਰ ਸਮਗਾਮ ਦੀ ਕਵਰੇਜ ਕਰ ਰਹੇ ਕਰੇਨ ਵਾਲੇ ਕੈਮਰੇ ਦੇ ਨਾਲ ਖਾਲਿਸਤਾਨ ਦਾ ਝੰਡਾ ਜਰੂਰ ਲਗਾਇਆ ਸੀ ਜਿਸ ਨੂੰ ਲੈ ਕੇ ਖਾਲਿਸਤਾਨ ਦੀ ਚਰਚਾ ਵੀ ਜਾਰੀ ਰਹੀ।
ਬੁਲਾਰਿਆ ਨੇ ਵਧੇਰੇ ਕਰਕੇ ਪੰਜਾਬ ਸਰਕਾਰ ਨੂੰ ਹੀ ਪਾਣੀ ਪੀ ਪੀ ਕੋ ਕੋਸਿਆ ਪਰ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲੇ, ਜਥੇਦਾਰਾਂ ਤੇ ਸ਼ਰੋਮਣੀ ਕਮੇਟੀ ਪ੍ਰਧਾਨ ਬਾਰੇ ਬਹੁਤ ਹੀ ਘੱਟ ਚਰਚਾ ਹੋਈ । ਸ੍ਰੀ ਅਕਾਲ ਤਖਤ ਦਾ ਜਥੇਦਾਰ ਜਿਉ ਹੀ ਜਗਤਾਰ ਸਿੰਘ ਹਵਾਰਾ ਨੂੰ ਐਲਾਨਿਆ ਗਿਆ ਸਾਰੇ ਪੰਡਾਲ ਵਿੱਚ ਸੰਗਤਾਂ ਨੇ ਉ¤ਠ ਕੇ ਦੋਵੇ ਬਾਹਾਂ ਖੜੀਆ ਕਰਕੇ ਜੈਕਾਰਿਆ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਪਰ ਬਾਅਦ ਵਿੱਚ ਇੱਕ ਨਿਹੰਗ ਨੇ ਮੁੱਦਾ ਉਠਾਇਆ ਕਿ ਸਟੇਜ ਤੋ ਹਵਾਰੇ ਦੀ ਸਹਿਮਤੀ ਦਾ ਪੱਤਰ ਦਿਖਾਇਆ ਜਾਵੇ ਪਰ ਸਟੇਜ ਨੇ ਇਸ ਵੱਲ ਕੋਈ ਗੌਰ ਨਹੀ ਕੀਤਾ ਗਿਆ।
ਉਸ ਤੋ ਬਾਅਦ ਜਦੋ ਭਾਈ ਅਮਰੀਕ ਸਿੰਘ ਦੇ ਨਾਮ ਦਾ ਜਦੋ ਐਲਾਨ ਕੀਤਾ ਗਿਆ ਤਾਂ ਸੰਗਤਾਂ ਦਾ ਜੋਸ਼ ਘੱਟ ਰਿਹਾ ਪਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਨਾਮ ਦਾ ਐਲਾਨ ਕਰਨ ਤੇ ਕਈ ਜਥੇਬੰਦੀਆ ਨੇ ਵਿਰੋਧ ਕੀਤਾ ਕਿ ਉਹਨਾਂ ਨੂੰ ਪਹਲਿਾਂ ਵਿਸ਼ਵਾਸ਼ ਵਿੱਚ ਨਹੀ ਲਿਆ ਗਿਆ। ਇਸ ਕਰਕੇ ਜਥੇਦਾਰਾਂ ਦੀ ਨਿਯੁਕਤੀ ਤੋ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ। ਦੂਸਰੇ ਪਾਸੇ ਸਿੱਖ ਬੁੱਧੀਜੀਵੀਆ ਦਾ ਮੰਨਣਾ ਹੈ ਕਿ ਇਹ ਸਾਰੀ ਪ੍ਰੀਕਿਰਿਆ ਮਰਿਆਦਾ ਦੇ ਉਲਟ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਅਨੁਸਾਰ ਪ੍ਰਵਾਨਗੀ ਨਹੀ ਮਿਲ ਸਕਦੀ। ਵਿਡੰਬਨਾ ਇਹ ਵੀ ਸੀ ਕਿ ਵਧੇਰੇ ਕਰਕੇ ਸੰਗਤ ਮਾਲਵੇ ਤੋ ਆਈ ਸੀ ਜਿਹੜੀ ਬਾਦਲਾ ਦੇ ਖਿਲਾਫ ਡੱਕਾ ਵਜਾਈ ਜਾ ਰਹੀ ਸੀ ਪਰ ਦੁਆਬੇ ਤੇ ਮਾਝੇ ਦੀ ਸੰਗਤ ਕਾਫੀ ਘੱਟ ਸੀ।
ਦੂਸਰੇ ਪਾਸੇ ਸਮਾਗਮ ਵਾਲੀ ਜਗ•ਾ ਤੇ ਕੋਈ ਵੀ ਪੁਲੀਸ ਕਰਮਚਾਰੀ ਨਹੀ ਸੀ ਸਗੋ ਰਸਤੇ ਵਿੱਚ ਕਈ ਥਾਵਾਂ ਤੇ ਪੁਲੀਸ, ਸੀ.ਆਰ ਪੀ ਤੇ ਸੀ.ਆਈ.ਐਸ.ਐਫ ਭਾਰੀ ਗਿਣਤੀ ਤਾਇਨਾਤ ਕੀਤੀ ਗਈ ਸੀ ਤੇ ਹਰ ਹਥਿਆਰਬੰਦ ਵਿਅਕਤੀ ਦੀ ਰੋਕ ਕੇ ਤਲਾਸ਼ੀ ਲਈ ਜਾ ਰਹੀ ਸੀ। ਜਿਸ ਤਰ•ਾ ਪਹਿਲਾ ਆਸ ਕੀਤੀ ਜਾ ਰਹੀ ਸੀ ਉਸ ਦੇ ਉਲਟ ਸਮਾਗਮ ਵਿੱਚ ਆਉਣ ਵਾਲੇ ਕਿਸੇ ਵੀ ਵਹੀਕਲ ਨੂੰ ਰੋਕਿਆ ਨਹੀ ਗਿਆ ਪਰ ਕਰੀਬ 10 ਕਿਲੋਮੀਟਰ ਦੂਰ ਤੱਕ ਜਾਮ ਜਰੂਰ ਲੱਗ ਗਿਆ ਸੀ ਤੇ ਬਹੁਤ ਸਾਰੇ ਲੋਕ ਤਾਂ ਸਮਾਗਮ ਵਿੱਚ ਪੁੱਜ ਵੀ ਨਹੀ ਸਕੇ ਸਨ। ਕਰੀਬ ਛੇ ਜਗ•ਾ ਲੰਗਰ ਲਗਾਏ ਗਏ ਸਨ।ਇਸ ਸਮਾਗਮ ਤੋ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਨੇ ਦੂਰੀ ਬਣਾਈ ਰੱਖੀ।
ਸਮਾਗਮ ਦੇ ਸ਼ੁਰੂ ਹੋਣ ਤੋ ਕੁਝ ਸਮਾਂ ਬਾਅਦ ਬਰਸਾਤ ਦੀ ਬੁਛਾੜ ਵੀ ਹੋਈ ਪਰ ਫਿਰ ਵੀ ਸੰਗਤ ਬੈਠੀ ਰਹੀ ਪਰ ਇੰਦਰ ਦੇਵਤਾ ਨੇ ਮਿਹਰਬਾਨੀ ਕਰਦਿਆ ਜਲਦੀ ਹੀ ਆਪਣਾ ਰੁੱਖ ਬਦਲ ਲਿਆ ਤੇ ਮਿੱਠੀ ਮਿੱਠੀ ਧੁੱਪ ਚੜ ਆਈ। ਇੱਕ ਬੁਲਾਰੇ ਨੇ ਵੱਖਰੀ ਕਿਸਮ ਦੀ ਟਿੱਪਣੀ ਕਰਦਿਆ ਕਿਹਾ ਕਿ ਸਮਾਗਮ ਦੀ ਪਹਿਲੀ ਕਤਾਰ ਵਿੱਚ ਉਹ ਵਿਅਕਤੀ ਵੀ ਬਿਰਾਜਮਾਨ ਹਨ ਜਿਹੜੇ ਬਾਦਲ ਮਾਰਕਾ ਤੇ ਵਿਕਾਉ ਹਨ। ਉਹਨਾਂ ਹਦਾਇਤ ਕੀਤੀ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਬੈਠੇ ਹਨ ਤੇ ਉਹ ਵਾਅਦਾ ਕਰਨ ਕਿ ਉਹ ਬਾਦਲ ਦੇ ਪੱਪੂ ਬਣ ਕੇ ਵਿੱਕਣਗੇ ਨਹੀ। ਇਸ ਸਮਾਗਮ ਨੂੰ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਰਾਮ ਸਿੰਘ, ਭਾਈ ਮੋਹਕਮ ਸਿੰਘ , ਭਾਈ ਅਮਰੀਕ ਸਿੰਘ ਅਜਨਾਲਾ, ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਸੁਖਵਿੰਦਰ ਸਿੰਘ ਹਰਿਆਣਾ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਡਾ, ਗੁਰਦੇਵ ਸਿੰਘ ਹਾਲੈਂਡ, ਬਾਬਾ ਗੁਰਮਿੰਦਰ ਸਿੰਘ, ਅਖੰਡ ਕੀਤਰਨੀ ਜਥੇ ਦੇ ਮੁੱਖੀ ਭਾਈ ਬਖਸ਼ੀਸ਼ ਸਿੰਘ, ਭਾਈ ਗੁਰਨਾਮ ਸਿੰਘ ਬੰਡਾਲਾ, ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਮਨਦੀਪ ਸਿੰਘ ਕੁੱਬੇ, ਬਾਬਾ ਪਰਦੀਪ ਸਿੰਘ ਚਾਂਦਪੁਰ,ਰਾਜਸਥਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਦੀਪ ਸਿੰਘ ਡਿਬਡਿੱਬਾ, ਸਾਬਕਾ ਹਜੂਰੀ ਰਾਗੀ ਹਰਚਰਨ ਸਿੰਘ, ਰਾਵਿੰਦਰ ਸਿੰਧ ਗੋਗੀ ਸਪੁੱਤਰ ਬਾਪੂ ਸੂਰਤ ਸਿੰਘ, ਪਰਮਜੀਤ ਸਿੰਘ ਸਹੋਲੀ, ਬਾਬਾ ਰੇਸ਼ਮ ਸਿੰਘ, ਭਾਈ ਹਰਪਾਲ ਸਿੰਘ , ਹਰਬੀਰ ਸਿੰਘ ਸੰਧੂ, ਬੀਬੀ ਪ੍ਰੀਤਮ ਕੌਰ ਬੀਬੀ ਗੁਰਦੀਪ ਕੌਰ ਚੱਠਾ ਨੇ ਵੀ ਸੰਬੋਧਨ ਕੀਤਾ। ਇਕੱਠ ਵਿੱਚ ਗੁਰਜੰਟ ਸਿੰਘ ਕੱਟੂ, ਰਾਤਿੰਦਰ ਸਿੰਘ ਇੰਦੌਰ, ਭਾਈ ਆਰ.ਪੀ. ਸਿੰਘ ਆਦਿ ਵੀ ਹਾਜਰ ਸਨ।