ਬਾਦਲਾਂ ਦੀ ਪਾਪ ਦੀ ਜੰਜ ਵਿਦਾ ਕਰਨ ਲਈ ਬਸਪਾ ਸਿੱਖ ਸੰਗਤ ਦੇ ਨਾਲ – ਕਰੀਮਪੁਰੀ

By November 10, 2015 0 Comments


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿਚ ਬਸਪਾ ਸਿੱਖ ਸੰਗਤ ਦੇ ਨਾਲ ਮੈਦਾਨ ਵਿਚ
SAM_2317
ਅੰਮ੍ਰਿਤਸਰ 10 ਨਵੰਬਰ (ਜਸਬੀਰ ਸਿੰਘ) ਸਰਬੱਤ ਖਾਲਸਾ ਵਿਚ ਅੱਜ ਇੱਥੇ ਵਿਚਾਰ ਰੱਖਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਮੈਂਬਰ ਰਾਜਸਭਾ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਾਦਲਾਂ ਦੀ ਪਾਪ ਦੀ ਜੰਜ ਦੀ ਵਿਦਾਇਗੀ ਕਰਨ ਲਈ ਬਸਪਾ ਸਿੱਖ ਸੰਗਤ ਦੇ ਨਾਲ ਡਟ ਕੇ ਖੜੀ ਹੈ। ਉਨ•ਾਂ ਕਿਹਾ ਕਿ ਸਿੱਖਾਂ ਦਾ ਇੰਨਾ ਨੁਕਸਾਨ ਔਰੰਗਜੇਬ ਤੇ ਬਾਬਰ ਵੀ ਨਹੀਂ ਕਰ ਸਕੇ ਜਿੰਨਾ ਬਾਦਲਾਂ ਨੇ ਸਿੱਖੀ ਸੰਸਥਾਵਾਂ ’ਤੇ ਕਾਬਜ ਹੋ ਕੇ ਕਰ ਦਿੱਤਾ ਹੈ। ਉਨ•ਾਂ ਕਿਹਾ ਕਿ 2001 ਵਿਚ ਸਿੱਖਾਂ ਦੀ ਦੇਸ਼ ਭਰ ਵਿਚ ਸੰਖਿਆ 1.9 ਫੀਸਦੀ ਸੀ, ਜੋ ਕਿ 2011 ਵਿਚ ਘਟ ਕੇ 1.9 ਰਹਿ ਗਈ। ਇਸ ਤਰ•ਾਂ ਬਾਦਲਾਂ ਦੇ ਸਿੱਖ ਸੰਸਥਾਵਾਂ ’ਤੇ ਕਬਜੇ ਦੌਰਾਨ ਸਿੱਖਾਂ ਦੀ ਆਬਾਦੀ ਇਕ ਦਹਾਕੇ ਵਿਚ 20 ਲੱਖ ਘਟ ਗਈ। ਉਨ•ਾਂ ਕਿਹਾ ਕਿ ਬਾਦਲਾਂ ਨੇ ਸਿੱਖੀ ਸੰਸਥਾਵਾਂ ਨੂੰ ਨਿਜੀ ਰਾਜਨੀਤਕ ਹਿੱਤਾਂ ਲਈ ਵਰਤ ਕੇ ਇਨ•ਾਂ ਦੀ ਮਰਿਆਦਾ ਨੂੰ ਸੱਟ ਮਾਰੀ ਹੈ। ਇਸ ਕਰਕੇ ਵਿਸ਼ਵ ਭਰ ਦੇ ਸਿੱਖਾਂ ਵਿਚ ਰੋਹ ਹੈ ਤੇ ਉਨ•ਾਂ ਦੇ ਹਿਰਦੇ ਵਲੂੰਦਰੇ ਗਏ ਹਨ। ਸ. ਕਰੀਮਪੁਰੀ ਨੇ ਕਿਹਾ ਕਿ ਬਸਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿਚ ਸਿੱਖ ਸੰਗਤ ਦੇ ਨਾਲ ਮੈਦਾਨ ਵਿਚ ਪੂਰੀ ਤਰ•ਾਂ ਡਟ ਕੇ ਖੜੀ ਹੈ।

ਠਾਠਾਂ ਮਾਰਦੇ ਇਕੱਠ ਨੂੰ ਸੰਬੋਧਤ ਕਰਦਿਆਂ ਬਸਪਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਬਸਪਾ ਸ੍ਰੀ ਅਕਾਲ ਤਖਤ ਦੀ ਸਰਵਉ¤ਚਤਾ ਲਈ ਵੀ ਵਚਨਬੱਧ ਹਨ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਰਾਜਨੀਤਕ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਸਿੱਖ ਸੰਗਤ ਦੇ ਨਾਲ ਹੈ। ਉਨ•ਾਂ ਕਿਹਾ ਕਿ ਸਿੱਖੀ ਦੀਆਂ ਸੰਸਥਾਵਾਂ ਨਿਰੋਲ ਰੂਪ ਵਿਚ ਸਿੱਖ ਫਲਸਫੇ ਦੇ ਮੁਤਾਬਕ ਸਰਬਤ ਦੇ ਭਲੇ ਦੇ ਆਧਾਰ ’ਤੇ ਚੱਲਣੀਆਂ ਚਾਹੀਦੀਆਂ ਹਨ ਨਾ ਕਿ ਕਿਸੀ ਦੇ ਨਿਜੀ ਹਿੱਤ ਵਿਚ ਵਰਤ ਹੋਣ। ਉਨ•ਾਂ ਇਹ ਵੀ ਕਿਹਾ ਕਿ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਵਾਲੀ ਵਿਚਾਰਧਾਰਾ ਹੀ ਉਨ•ਾਂ ਦੀ ਪਾਰਟੀ ਦਾ ਮਨੋਰਥ ਪੱਤਰ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਵਾਲੀ ਵਿਚਾਰਧਾਰਾ ਨੂੰ ਦੇਸ਼ ਭਰ ਵਿਚ ਲਾਗੂ ਕਰਨਾ ਚਾਹੁੰਦੇ ਹਨ। ਸ. ਕਰੀਮਪੁਰੀ ਨੇ ਕਿਹਾ ਕਿ ਉਹ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਦੇ ਵੀ ਧੰਨਵਾਦੀ ਹਨ ਜਿਨ•ਾਂ ਦੇਸ਼ ਭਰ ਵਿਚ ਦਲਿਤਾਂ ਪਛੜਿਆਂ, ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਆਰਐਸਐਸ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਖਿਲਾਫ ਲਾਈਨ ਖਿੱਚ ਕੇ ਲੜਾਈ ਸ਼ੁਰੂ ਕੀਤੀ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵਲੋਂ ਉਨ•ਾਂ 1984 ਵਿਚ ਕਾਂਗਰਸ ਸਰਕਾਰ ਸਮੇਂ ਹੋਏ ਸਿੱਖ ਕਤਲੇਆਮ ਖਿਲਾਫ ਸੰਸਦ ਵਿਚ ਆਵਾਜ ਬੁਲੰਦ ਕੀਤੀ ਸੀ। ਉਨ•ਾਂ ਕਿਹਾ ਕਿ 31 ਸਾਲ ਬਾਅਦ ਵੀ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਸਿੱਖਾਂ ਨੂੰ 1984 ਦੇ ਮਾਮਲੇ ਵਿਚ ਇਨਸਾਫ ਨਹੀਂ ਦੇ ਸਕੀਆਂ ਹਨ।

ਉਨ•ਾਂ ਕਿਹਾ ਕਿ ਇਸ ਮੁੱਦੇ ’ਤੇ ਵਿਚਾਰ ਕਰਨ ਦੀ ਲੋੜ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਬਸਪਾ ਦਲਿਤ, ਪਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀਆਂ ਦੀ ਬਿਹਤਰੀ ਦੀ ਵਿਚਾਰਧਾਰਾ ਦੇ ਨਾਲ ਪੂਰੀ ਤਰ•ਾਂ ਦੇ ਨਾਲ ਸਿੱਖ ਸੰਗਤ ਦੇ ਨਾਲ ਹੈ। ਇਸ ਮੌਕੇ ’ਤੇ ਉਨ•ਾਂ ਨਾਲ ਬਸਪਾ ਸੂਬਾ ਕੋਆਰਡੀਨੇਟਰ ਰਛਪਾਲ ਸਿੰਘ ਰਾਜੂ, ਚੌਧਰੀ ਗੁਰਨਾਮ ਸਿੰਘ, ਪਟਿਆਲਾ ਜੋਨ ਇੰਚਾਰਜ ਹਰਭਜਨ ਸਿੰਘ ਬਜਹੇੜੀ, ਜਲੰਧਰ ਜੋਨ ਇੰਚਾਰਜ ਬਲਵਿੰਦਰ ਅੰਬੇਡਕਰ ਤੇ ਰੋਹਿਤ ਖੋਖਰ, ਮੰਡਲ ਕੋਆਰਡੀਨੇਟਰ ਰਵਿੰਦਰ ਹੰਸ, ਬਲਵੰਤ ਕਹਿਰਾ, ਤਾਰਾ ਚੰਦ ਭਗਤ, ਐਡਵੋਕੇਟ ਥੋੜੂ ਰਾਮ, ਸੂਬੇਦਾਰ ਸੁਰਜੀਤ ਸਿੰਘ, ਤਰਨਤਾਰਨ ਜਿਲ•ਾ ਪ੍ਰਧਾਨ ਜਗਤਾਰ ਸਿੰਘ, ਅੰਮ੍ਰਿਤਸਰ ਜਿਲ•ਾ ਸ਼ਹਿਰੀ ਪ੍ਰਧਾਨ ਗੁਰਬਖਸ਼ ਮਹੇ, ਗੁਰਦਾਸਪੁਰ ਜਿਲ•ਾ ਪ੍ਰਧਾਨ ਪਲਵਿੰਦਰ ਬਿੱਕਾ,ਬਖਸ਼ੀਸ਼ ਸਿੰਘ, ਜੁਗਲ ਮਹਾਜਨ, ਹਰਬੰਸ ਲਾਲ ਭਗਤ, ਅਜੀਤ ਸਿੰਘ, ਹਰਜੀਤ ਸਿੰਘ ਅਬਦਾਲ, ਲਲਿਤ ਗੌਤਮ,ਸੁਰਜੀਤ ਸਿੰਘ ਭੈਲ ਆਦਿ ਵੀ ਮੌਜੂਦ ਸਨ।