ਹਰਮਿੰਦਰ ਸਿੰਘ ਨਿਹੰਗ ਦੇ ਜਥੇਦਾਰ ਬਣਨ ਦੇ ਚਰਚੇ …

By November 9, 2015 0 Comments


ਅੱਜ ਹੋਣ ਵਾਲੇ ਸਰਬੱਤ ਖਾਲਸਾ ਦੇ ਇਕੱਠ ਵਿਚ ਭਾਈ ਹਰਮਿੰਦਰ ਸਿੰਘ ਨਿਹੰਗ ਹੋ ਸਕਦੇ ਹਨ ਪੰਜਾਂ ਵਿਚੋਂ ਕਿਸੇ ਤਖਤ ਸਾਹਿਬ ਦੇ ਜਥੇਦਾਰ?
nihang

ਭਾਈ ਹਰਮਿੰਦਰ ਸਿੰਘ ਨਿਹੰਗ ਮੁਖੀ ਖਾਲਿਸਤਾਨ ਲਿਬਰੇਸ਼ਨ ਫੋਰਸ ਪਿਛਲੇ ਲੰਬੇ ਅਰਸੇ ਤੋਂ ਰੂਪੋਸ਼ ਹੋ ਕੇ ਪੰਥਕ ਸੇਵਾਵਾਂ ਨਿਭਾਉਣ ਵਾਲੇ ਗੁਰੂ ਕੀ ਲਾਡਲੀ ਫੌਜ ਹਨ। ਜੋ ਕਿ ਪਿਛਲੇ ਸਾਲ ਥਾਈਲੈਂਡ ਵਿਚੋਂ ਸਾਥੀਆਂ ਸਮੇਤ ਗ੍ਰਿਫਤਾਰ ਹੋਏ ਤੇ ਅੱਜ ਪੰਜਾਬ ਵਿਚ ਨਾਭਾ ਜੇਲ ਵਿਚ ਨਜ਼ਰਬੰਦ ਹਨ। ਭਾਈ ਹਰਮਿੰਦਰ ਸਿੰਘ ਨਿਹੰਗ ਦਾ ਪਿਛੋਕੜ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਪੰਥਕ ਸੇਵਾਵਾਂ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ।

ਅਤੇ ਆਉਣ ਵਾਲੇ ਸਮੇਂ ਵਿਚ ਸੰਗਤ ਉਨ੍ਹਾਂ ਦੇ ਸਿਰ ਤੇ ਕੋਈ ਅਹਿਮ ਜਿੰਮੇਵਾਰੀ ਵੀ ਲਾ ਸਕਦੀ ਹੈ। ਸਰਬੱਤ ਖਾਲਸਾ ਖਾਲਸੇ ਵਲੋਂ ਸੱਦਿਆ ਗਿਆ ਹੈ ਜਿਸ ਵਿਚ ਖਾਲਸਾ ਲੋੜ ਅਨੁਸਾਰ ਆਉਣ ਵਾਲੇ ਭਵਿੱਖ ਨੂੰ ਸਾਹਮਣੇ ਰੱਖਦੇ ਹੋਏ ਆਪਣੇ ਪੰਥ ਦੇ ਫੈਸਲੇ ਲਵੇਗਾ ।