ਗੁਰਬਚਨ ਸਿੰਘ ਨੂੰ ਕੌਮ ਦੇ ਨਾ ਸੰਦੇਸ਼ ਦੇਣ ਤੋ ਰੋਕਿਆ ਜਾਵੇ :ਪੰਜ ਪਿਆਰੇ

By November 9, 2015 0 Comments


ਅੰਮ੍ਰਿਤਸਰ 9 ਨਵੰਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੇ ਜਥੇਦਾਰ ਅਕਾਲ ਤਖਤ ਨੂੰ ਬੰਦੀ ਛੋਡ ਦਿਵਸ ਤੇ ਕੌਮ ਦੇ ਨਾਮ ਸੰਦੇਸ਼ ਦੇਣ ਤੋ ਰੋਕਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਕਿ ਸ਼੍ਰੋਮਣੀ ਕਮੇਟੀ ਸੰਦੇਸ਼ ਇਸ ਵਾਰੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋ ਦਿਵਾਏ

ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਪਰਮਜੀਤ ਸਿੰਘ (ਭਾਈ ਮੰਗਲ ਸਿੰਘ ਦੀ ਜਗ•ਾ) ਅਤੇ ਭਾਈ ਤਰਲੋਕ ਸਿੰਘ ਨੇ ਇੱਕ ਇਕੱਰਕਤਾ ਕਰਕੇ ਦੋ ਮਤੇ ਪਾਸੇ ਕੀਤੇ ਤੇ ਪਹਿਲਾ ਮਤੇ ਰਾਹੀ 23 ਅਕਤੂਬਰ 2015 ਨੂੰ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਏ ਤੇ ਗੈਰ ਪੰਥਕ ਤਰੀਕੇ ਨਾਲ ਦਿੱਤੀ ਗਈ ਮੁਆਫੀ ਦਾ ਕੜਾ ਨੋਟਿਸ ਲੈਦਿਆ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦਿਆ ਮੁਆਫੀ ਦੇਣ ਵਾਲੇ ਜਥੇਦਾਰਾਂ ਕੋਲੋ ਤੁਰੰਤ ਅਸਤੀਫੇ ਲੈ ਜਾਣ ਤੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਵੇ ਜਿਸ ਉਪਰ ਕੋਈ ਗੌਰ ਨਹੀ ਕੀਤਾ ਗਿਆ । ਉਹਨਾਂ ਕਿਹਾ ਕਿ ਹੁਣ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਕੋਲੋ ਬੰਦੀ ਛੋਡ ਦਿਵਸ ‘ਤੇ ਕੌਮ ਦੇ ਨਾਮ ਸੰਦੇਸ਼ ਦੇਣ ਦੀ ਬੱਜਰ ਗਲਤੀ ਕੀਤੀ ਜਾ ਰਹੀ ਹੈ ਜਿਹੜੀ ਪਰੰਪਰਾ ਦਾ ਘਾਣ ਹੈ ਇਸ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਗਿਆਨੀ ਗੁਰਬਚਨ ਸਿੰਘ ਦੀ ਬਜਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਕੋਲੋ ਸੰਦੇਸ਼ ਦਿਵਾਇਆ ਜਾਵੇ ।