ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਜਥੇਦਾਰ ਅਕਾਲ ਤਖਤ ਦੀ ਅਜਾਦੀ ਜਰੂਰੀ

By November 9, 2015 0 Comments


ਅੰਮ੍ਰਿਤਸਰ 9 ਨਵੰਬਰ (ਜਸਬੀਰ ਸਿੰਘ) ਸਰੱਬਤ ਖਾਲਸਾ ਵਿੱਚ ਭਾਗ ਲੈਣ ਆਈਆ ਵਿਦੇਸ਼ੀ ਧਾਰਮਿਕ ਸੰਸਥਾਵਾਂ ਦੇ ਨੁੰਮਾਇੰਦਿਆ ਨੇ ਕਿਹਾ ਕਿ ਸਰਬੱਤ ਖਾਲਸਾ ਵਿੱਚ ਮੁੱਖ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਤੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਖਰੜਾ ਤਿਆਰ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਤਾਂ ਕਿ ਭਵਿੱਖ ਵਿੱਚ ਜਥੇਦਾਰ ਅਕਾਲ ਤਖਤ ਸਰਕਾਰੀ ਧਿਰ ਤੇ ਸ਼ਰੋਮਣੀ ਕਮੇਟੀ ਦੇ ਮੁਤਾਹਿਤ ਨਾ ਰਹਿ ਸਕਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਯੂਨਾਈਟਿਡ ਸਿੱਖ ਸੰਸਥਾ ਦੇ ਆਗੂ ਸਿਮਰਜੀਤ ਸਿੰਘ ਐਡੋਵਕੇਟ ਤੇ ਸਿੱਖ ਸੁਸਾਇਟੀ ਆਫ ਅਮਰੀਕਾ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਕੌਮ ਪੂਰੀ ਤਰ•ਾ ਇੱਕ ਸੰਕਟਮਈ ਸਥਿਤੀ ਵਿੱਚੋ ਦੀ ਗੁਜਰ ਰਹੀ ਹੈ ਅਤੇ ਗੁਰੂ ਸਾਹਿਬ ਦੀ ਥਾਂ ਥਾਂ ਤੇ ਹੋ ਰਹੀ ਬੇਅਦਬੀ ਦੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਜੇਕਰ ਅਕਾਲ ਤਖਤ ਸਾਹਿਬ ਅਜ਼ਾਦ ਸੰਸਥਾ ਹੋਵੇ ਤਾਂ ਕਈ ਮਸਲਿਆ ਦਾ ਹੱਲ ਆਪਣੇ ਆਪ ਹੀ ਹੋ ਜਾਣਗੇ। ਉਹਨਾਂ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਅੱਜ ਪੂਰੀ ਤਰ•ਾ ਖਤਰੇ ਵਿੱਚ ਹੈ ਜਿਸ ਨੂੰ ਬਚਾਉਣਾ ਬਹੁਤ ਜਰੂਰੀ ਹੈ।
ਸਰਬੱਤ ਖਾਲਸਾ ਦੀ ਗੱਲ ਕਰਦਿਆ ਉਹਨਾਂ ਕਿਹਾ ਉਹ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦੇ ਹਨ ਕਿ ਇੱਕਮੁਠਤਾ ਦਾ ਸਬੂਤ ਦੇ ਕੇ ਸਰਬੱਤ ਖਾਲਸਾ ਵਿੱਚ ਭਾਗ ਲਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੀ ਪੰਥਕ ਸਰਕਾਰ ਸਰਬੱਤ ਖਾਲਸਾ ਨੂੰ ਰੋਕਣ ਲਈ ਯਤਨਸ਼ੀਲ ਹੈ ਪਰ ਸੰਗਤਾਂ ਨੂੰ ਚਾਹੀਦਾ ਹੈ ਕਿ ਵੱਧ ਚੜ ਕੇ ਇਸ ਸਮਾਗਮ ਵਿੱਚ ਭਾਗ ਲਿਆ ਜਾਵੇ। ਉਹਨਾਂ ਕਿਹਾ ਕਿ ਸਿੱਖਾਂ ਦੀ ਪਾਰਲੀਮੈਂਟ ਵਜੋ ਜਾਣੀ ਜਾਂਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵੇਲੇ ਸਹਿਜਧਾਰੀ ਦਾ ਕੇਸ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਬੇਜਾਨ ਹੋਈ ਪਈ ਹੈ ਤੇ ਚੁਣੇ ਹੋਏ ਪ੍ਰਤੀਨਿਧਾ ਨੂੰ ਅੱਜ ਤੱਕ ਮਾਨਤਾ ਨਹੀ ਮਿਲੀ। ਉਹਨਾਂ ਕਿਹਾ ਕਿ ਵਿਦੇਸ਼ਾ ਵਿੱਚ ਰਹਿੰਦੇ ਸਿੱਖ ਕਈ ਵਾਰੀ ਮੰਗ ਕਰ ਚੁੱਕੇ ਹਨ ਕਿ ਵਿਦੇਸ਼ਾਂ ਵਿੱਚ 30 ਲੱਖ ਸਿੱਖਾਂ ਨੂੰ ਵੀ ੰਨੁੰਮਾਇੰਦਗੀ ਦੇ ਕੇ ਸ਼੍ਰੋਮਣੀ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਗੁਰਧਾਮਾ ਦੀ ਸੇਵਾ ਸੰਭਾਲ ਵਿੱਚ ਉਹ ਭਾਗੀਦਾਰ ਬਣ ਸਕਣ।