ਸਰਬੱਤ ਖਾਲਸਾ ਸਮੇ ਮੈਡੀਕਲ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ

By November 9, 2015 0 Comments


ਅੰਮ੍ਰਿਤਸਰ 9 ਅਕਤੂਬਰ (ਜਸਬੀਰ ਸਿੰਘ)ਅਖੰਡ ਕੀਰਤਨੀ ਜੱਥਾ ਮਹਾਰਾਸ਼ਟਰਾ, ਗੁਜਰਾਤ, ਮੱਧ-ਪ੍ਰਦੇਸ਼, ਕਰਨਾਟਕਾ ਇਕਾਈਆਂ ਦੇ ਵਿਚਾਰਵਾਨ ਗੁਰਸਿੱਖਾਂ ਦੇ ਵੱਖ-ਵੱਖ ਟੈਲੀਫੋਨ ਕਾਨਫਰੰਸਾ ਰਾਹੀਂ ਹੋਈਆਂ ਦੀਰਘ ਮੀਟਿੰਗਾਂ ਤੋਂ ਉਪਰਾਂਤ ਸਰਬਤ ਖਾਲਸਾ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਪੂਰਨ ਸੁਰਿੱਖਤ ਅਤੇ ਸਰਬਤ ਖਾਲਸਾ ਦੀ ਸ਼ਾਂਤਮਈ ਸਫਲਤਾ ਦੇਣ ਦੇ ਮੱਦੇਨਜ਼ਰ ਹੇਠ ਲਿਖੀਆਂ ਬੇਨਤੀਆਂ ਤੇ ਤੁਰੰਤ ਅਮਲ ਕਰਨ ਲਈ ਪੰਥਕ ਜੱਥੇਬੰਦੀਆਂ ਅਤੇ ਸੰਗਤਾਂ ਤੁਰੰਤ ਅੱਗੇ ਆਉਣ: –
ਜਾਰੀ ਇੱਕ ਬਿਆਨ ਰਾਹੀ ਭਾਈ ਹੁਕਮ ਸਿੰਘ (ਕਰਨਾਟਕ) ਅਮਰਜੀਤ ਸਿੰਘ (ਮਹਾਰਾਸ਼ਟਰਾ) ਮਨਮੀਤ ਸਿੰਘ (ਗੁਜਰਾਤ) ਸਨਮੀਤ ਸਿੰਘ (ਮੱਧ ਪ੍ਰਦੇਸ਼) ਗੁਰਪ੍ਰੀਤ ਸਿੰਘ (ਲਖਨਉ) ਪਿੰਡ ਚੱਬਾ, ਬਾਬਾ ਨੋਧ ਸਿੰਘ ਜੀ ਦੇ ਗੁਰਦੁਆਰੇ ਸਾਮ•ਣੇ ਹੋਣ ਜਾ ਰਹੇ ਸਰਬੱਤ ਖਾਲਸਾ ਸਮਾਗਮ ਨੂੰ ਕੇਂਦਰ ਵਿਚ ਰੱਖ ਕੇ ਆਲੇ ਦੁਆਲੇ ਦੇ 50 ਕਿਲੋਮੀਟਰ ਇਲਾਕੇ ਵਿਚ ਵੱਖ-ਵੱਖ ਥਾਵਾਂ ਤੇ ਹਰ ਪ੍ਰਕਾਰ ਦੇ ਮੈਡੀਕਲ ਕੈੰਪ ਲਗਾਏ ਜਾਣ।ਜਿੱਥੇ ਕਿ ਮੁੱਢਲੀ ਸਹਾਇਤਾ ਸੰਬੰਧੀ ਸਾਰੇ ਉਪਕਰਣ ਅਤੇ ਦਵਾਈਆਂ ਮੋਜੂਦ ਹੋਣ। ਪੰਜਾਬ ਭਰ ‘ਚ ਨਿਸ਼ਕਾਮ ਮੈਡੀਕਲ ਸੇਵਾਵਾਂ ਦੇਣ ਵਾਲੀ ਸੰਸਥਾਵਾਂ ਸਰਬਤ ਖਾਲਸਾ ਅਸਥਾਨ ਤੋਂ 50 ਕਿਲੋਮੀਟਰ ਦੇ ਦਾਇਰੇ ਵਿੱਚ ਥਾਂ-ਥਾਂ ਤੇ ਆਪਣੀਆਂ ਐੰਬੂਲੈੰਸ ਪੂਰੀ ਤਰਾਂ• ਹਰ ਸੁਵਿਧਾ ਨਾਲ ਲੈਸ ਕਰਕੇ ਤੈਨਾਤ ਰੱਖਣ। ਬਲਡ ਬੈੰਕਾਂ ਤੋਂ ਹਰ ਗਰੁੱਪ ਦਾ ਬਲੱਡ ਲੈ ਕੇ ਨੇੜਲੇ ਛੋਟੇ ਹਸਪਤਾਲਾਂ ਜਾਂ ਡਿਸਪੈੰਸਰੀਆਂ ਵਿਚ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ। ਗੁਰਮਤਿ ਦੇ ਸਿਧਾਤਾਂ ਨਾ ਕੋ ਬੈਰੀ ਨਹੀ ਬਿਗਾਨਾ (ਸਰਬਤ ਦਾ ਭਲਾ) ਨੂੰ ਮੁੱਖ ਰੱਖਦਿਆਂ ਪੰਜਾਬ ‘ਚ ਸਾਰੇ ਜੂਨੀਅਰ ਡਾਕਟਰਸ, ਨਰਸਾਂ ਅਤੇ ਹੋਰ ਮੇਡੀਕਲ ਸਟਾਫ ਭਾਈ ਘਨਈਆ ਜੀ ਦੇ ਆਦਰਸ਼ ਤੇ ਚਲਦਿਆਂ ਆਪਣੀ ਮੈਡੀਕਲ ਸੇਵਾਵਾਂ ਨਿਸ਼ਕਾਮ ਰੂਪ ‘ਚ ਦੇਣ ਲਈ ਸਾਰਾ ਸਮਾਂ ਮੌਕੇ ਤੇ ਮੌਜੂਦ ਰਹਿਣ। ਸੰਗਤਾਂ ਆਪਣੇ-ਆਪਣੇ ਘਰਾਂ ਤੋਂ ਸ਼ਾਂਤਮਈ ਢੰਗ ਨਾਲ ਸਤਿਨਾਮੁ-ਵਾਹਿਗੁਰੂ ਦੇ ਜਾਪ ਕਰਦਿਆਂ ਸਮਾਗਮ ਅਸਥਾਨ ਤੇ ਪਹੁੰਚਣ ਅਤੇ ਸਮਾਗਮ ਦੌਰਾਨ ਵੀ ਕਿਸੇ ਵੀ ਪ੍ਰਕਾਰ ਦੇ ‘ਤੇ ਜਿੱਤ ਨਾਅਰੇ ਆਦਿ ਤੋਂ ਪਰਹੇਜ ਕੀਤਾ ਜਾਏ ਖਾਲਸਾ ਪੰਥ ਦਾ ਕਿਸੇ ਨਾਲ ਕੋਈ ਵੈਰ ਨਹੀਂ ਲੇਕਿਨ ਖਲਲ਼ ਪੈਦਾ ਕਰਨ ਜਾਂ ਮਾਹੌਲ ਖਰਾਬ ਕਰਨ ਦੀ ਯੋਜਨਾ ਬਣਾ ਰਹ ੇ ਬਾਦਲਕੀਆਂ, ਆਰ.ਐਸ.ਐਸ, ਸ਼ਿਵ ਸੈਨਿਕਾਂ ਤੇ ਕੇੰਦਰੀ ਸਰਕਾਰ ਦੀ ਕੁੱਝ ਖੂਫੀਆਂ ਏਜੇੰਸੀਆਂ ਦੇ ਘੁਸਪੈਠੀਆਂ ਦੀ ਸ਼ਰਾਰਤਾਂ ਨੂੰ ਰੋਕਣ ਲਈ ਸਮੂਹ ਸੰਗਤਾਂ ਸ਼ਸਤਰਧਾਰੀ ਹੋ ਕੇ ਸਰਬਤ ਖਾਲਸਾ ਸਮਾਗਮ ਵਿਚ ਪਹੁੰਚਣ। ਅਸੀਂ ਕਿਸੇ ਨਾਲ ਪਹਿਲ ਨਹੀਂ ਕਰਨੀ ਲੇਕਿਨ ਸੰਗਤ ਵਿਚ ਆਏ ਬੀਬੀਆਂ, ਬੁਜੁਰਗਾਂ ਅਤੇ ਬੱਚਿਆਂ ਤੇ ਸੰਗਤ ਦੀ ਰਾਖੀ ਲਈ ਅਤਿ ਲੋੜ ਪੈਣ ਤੇ ਸ਼ਸਤਰ ਦੀ ਵਰਤੋਂ ਕਰਨੀ। (ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ £ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ £) ਸਰਬਤ ਖਾਲਸਾ ਸਮਾਗਮ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕੀਤੇ ਜਾਣ ਵਾਲੇ ਗੁਰਮਤੇ 1978 ਬਾਦ ਵਾਪਰੇ ਹਲਾਤਾਂ, ਸਾਕਾ ਨੀਲਾ ਤਾਰਾ, ਨਵੰਬਰ 84 ਦੇ ਸਿੱਖ ਕਤਲੇਆਮ ਅਤੇ 26ਜਨਵਰੀ 1986ਅਤੇ 26 ਜਨਵਰੀ 1987 ਦੇ ਸਰਬਤ ਖਾਲਸਾ ਸਮਾਗਮ ਦੇ ਗੁਰਮਤਿਆਂ ਨੂੰ ਮੁੱਖ ਰੱਖਦਿਆਂ ਕੀਤੇ ਜਾਣ। ਜੇ 10 ਨਵੰਬਰ 2015 ਨੂੰ ਹੋਣ ਜਾ ਰਿਹਾ ਸਰਬਤ ਖਾਲਸਾ ਸਮਾਗਮ ਸੰਗਤਾਂ ਨੂੰ ਕੋਈ ਠੋਸ ਪ੍ਰੋਗ੍ਰਾਮ ਦਿੰਦਾ ਹੈ ਤਾਂ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਉਸ ਵਿਚ ਫੁੱਲ ਚੜਾਉਣਗੀਆਂ। ਪਰੰਤੂ ਗੁਰਮਤਿਆਂ ਰਾਹੀਂ ਜੇ ਕੋਈ ਕਾਰਜਸ਼ੀਲ ਸਿਧਾਂਤਕ ਸੇਧ ਅਤੇ ਫੈਸਲਾਕੁਨ ਨਤੀਜੇ ਕੱਢਣ ਵਾਲਾ ਪ੍ਰੋਗ੍ਰਾਮ ਸੰਗਤ ਨੂੰ ਨਾ ਦਿੱਤਾ ਜਾ ਸਕਿਆ ਤਾਂ ਭਵਿਖ ਵਿਚ ਇਹ ਸੰਗਤ ਲਈ ਭਾਰੀ ਨਮੋਸ਼ੀ ਦਾ ਕਾਰਨ ਬਣ ਸਕਦਾ ਹੈ।