ਮਾਮਲਾ ਕਾਲੀ ਦਿਵਾਲੀ ਮਨਾਉਣ ਦਾ : ਅਖੋਤੀ ਸਿੱਖਾਂ ਨਾਲੋਂ ‘ਕਿੰਨਰ ਭਾਈਚਾਰਾ’ ਹੀ ਚੰਗਾ:ਪ੍ਰਿੰ:ਸੁਰਿੰਦਰ ਸਿੰਘ

By November 8, 2015 0 Comments


akaliਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸਮੁੱਚੀ ਸਿੱਖ ਕੌਮ ਇਸ ਵਾਰ ਕਾਲੀ ਦਿਵਾਲੀ ਮਨਾ ਰਹੀ ਹੈ। ਪਹਿਲਾਂ ਕੁੱਝ ਸਿਰਮੌਰ ਪੰਥਕ ਜਥੇਬੰਦੀਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੂਆਰਿਆਂ ਵਿਚ ਦੀਵਾਲੀ ਦੇ ਮੋਕੇ ਤੇ ਦੀਪਮਾਲਾ ਅਤੇ ਆਤਿਸ਼ਬਾਜੀ ਆਦਿ ਨਾ ਚਲਾ ਕੇ ਕਾਲੀ ਦੀਵਾਲੀ ਮਨਾਊਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਸੀ ਪਰ ਇਨਾਂ• ਚੋਂ ਕੁੱਝ ਸਿੱਖ ਆਗੂਆਂ ਨੇ ਇਹ ਫੈਸਲਾ ਬਦਲ ਕੇ ਦੁਬਾਰਾ ਜੋਰ ਸ਼ੋਰ ਨਾਲ ਦੀਵਾਲੀ ਮਨਾਊਣ ਦਾ ਫਿਰ ਸੱਦਾ ਦਿਤਾ ਹੇੈ ਜੋ ਕਿ ਮੰਦਭਾਗੀ ਫੈਸਲਾ ਹੈ। ਇਨਾਂ• ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਤੋ ਅਸਤੀਫਾ ਦੇ ਚੁੱਕੇ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕੀਤਾ। ਉਨਾ• ਕਿਹਾ ਕਿ ਐਸੇ ਅਖੋਤੀ ਸਿੱਖਾਂ ਅਤੇ ਆਗੂਆਂ ਨਾਲੋ ਰੋਪੜ ਦਾ ਕਿੰਨਰ ਭਾਈਚਾਰਾ ਹੀ ਚੰਗਾ ਹੇੈ ਜਿਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰਖਦਿਆਂ ਇਸ ਵਾਰ ਕਾਲੀ ਦਿਵਾਲੀ ਮਨਾਊਣ ਦਾ ਫੈਸਲਾ ਕੀਤਾ ਹੈ। ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਰੋਪੜ ਦੇ ਕਿੰਨਰ ਭਾਈਚਾਰੇ ਨੇ ਸੱਦਾ ਦਿਤਾ ਹੈ ਕਿ ਇਸ ਵਾਰ ਨਾ ਉਹ ਦੀਵਾਲੀ ਮੰਗਣ ਜਾਣਗੇ ਤੇ ਨਾ ਹੀ ਦੀਪਮਾਲਾ ਤੇ ਆਤਿਸ਼ਬਾਜੀ ਕਰਨਗੇ। ਕਿਉਂਕਿ ਸਰਬ ਮਾਨਵਤਾ ਦੇ ਰਹਿਬਰ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਕੇ ਦੋਖੀਆਂ ਨੇ ਸਮੁੱਚੀ ਮਾਨਵਤਾ ਦੀ ਬੇਅਦਬੀ ਕੀਤੀ ਹੈ। ਕਿੰਨਰ ਭਾਈਚਾਰਾ ਇਸ ਫੈਸਲੇ ਲਈ ਧੰਨਵਾਦ ਦਾ ਹੱਕਦਾਰ ਹੈ। ਪਰ ਅਫਸੋਸ ਉਨਾ• ਸਿੱਖ ਆਗੂਆਂ ਤੇ ਹੇੈ ਜਿਨਾਂ• ਨੇ ਉਪਰੋਕਤ ਫੈਸਲਾ ਵਾਪਸ ਲੈ ਲਿਆ ਹੈ। ਜੇ ਉਨਾਂ• ਸਿੱਖਾਂ ਵਿਚ ਥੋੜੀ ਬਹੁਤ ਵੀ ਸ਼ਬਦ ਗੁਰੂ ਪ੍ਰਤੀ ਸ਼ਰਧਾ ਹੇੈ ਤਾਂ ਉਨਾਂ• ਨੂੰ ਆਪਣਾ ਕੀਤਾ ਇਹ ਗਲਤ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਤੇ ਕਾਲੀ ਦੀਵਾਲੀ ਹੀ ਮਨਾਊਣੀ ਚਾਹੀਦੀ ਹੈ। ਉਨਾਂ• ਕਿਹਾ ਕਿ ਵੈਸੇ ਤਾਂ ਸਾਰੀ ਮਾਨਵਤਾ ਦਾ ਫਰਜ ਬਣਦਾ ਹੈ ਕਿ ਬੇਅਦਬੀ ਦੀ ਘਟਨਾ ਕਾਰਨ ਹਰ ਮਨੁੱਖ ਇਸ ਵਾਰ ਕਾਲੀ ਦੀਵਾਲੀ ਮਨਾਏ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਹਰ ਸਿੱਖ ਦਾ ਇਹ ਵਿਸ਼ੇਸ਼ ਫਰਜ ਬਣਦਾ ਹੈ ਕਿ ਇਸ ਵਾਰ ਆਪਣੇ ਘਰਾਂ ਤੇ ਦੀਪਮਾਲਾ ਦੀ ਜਗਾ• ਕਾਲੀਆਂ ਝੰਡੀਆਂ ਲਾ ਕੇ ਅਤੇ ਆਤਿਸ਼ਬਾਜੀ ਆਦਿ ਨਾ ਚਲਾ ਕੇ ਰੋਸ ਦਾ ਪ੍ਰਗਟਾਵਾ ਕਰਨ ਲਈ ਕਾਲੀ ਦੀਵਾਲੀ ਮਨਾਉਣ। ਇਸ ਮੋਕੇ ਉਨਾਂ• ਨਾਲ ਮੈਨੇਜਰ ਮਨੋਹਰ ਸਿੰਘ, ਇਕਵਾਰ ਸਿੰਘ ਪੱਟੀ, ਅਕਬਾਲ ਸਿੰਘ, ਜਗਮੋਹਣ ਸਿੰਘ ਆਦਿ ਹਾਜਰ ਸਨ।

Posted in: ਪੰਜਾਬ