ਸਰਬੱਤ ਖਾਲਸਾ ਪੂਰਅਮਨ ਅਤੇ ਜਮਹੂਰੀਅਤ ਲੀਹਾਂ ‘ਤੇ ਹੋ ਰਿਹਾ ਹੈ, ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਉਸ ਲਈ ਹੁਕਮਰਾਨ ਜਿੰਮੇਵਾਰ ਹੋਣਗੇ : ਮਾਨ

By November 8, 2015 0 Comments


ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਅਰੁਣ ਆਹੂਜਾ)–ਜਦੋਂ ਦੇਸ਼-ਵਿਦੇਸ਼ਾਂ ਵਿਚ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ, ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀਆਂ, ਢਾਡੀਆਂ ਅਤੇ ਬਹੁ ਗਿਣਤੀ ਸਿੱਖ ਕੌਮ ਵੱਲੋਂ 10 ਨਵੰਬਰ 2015 ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਨੂੰ ਪੂਰਨ ਤੌਰ ‘ਤੇ ਸਹਿਮਤੀ ਦਿੰਦੇ ਹੋਏ ਵੱਡੀ ਗਿਣਤੀ ਵਿਚ ਗੁਰਸਿੱਖਾਂ ਵੱਲੋਂ ਪਹੁੰਚਣ ਦੇ ਜਨਤਕ ਤੌਰ ‘ਤੇ ਐਲਾਨ ਹੋ ਰਹੇ ਹਨ ਤਾਂ ਪੰਜਾਬ ਦੀ ਬਾਦਲ ਹਕੂਮਤ ਅਤੇ ਸਿਧਾਂਤਾਂ ਦੇ ਅਮਲੀ ਜੀਵਨ ਤੋਂ ਸੱਖਣੇ ਮੌਜੂਦਾ ਤਖਤਾਂ ਦੇ ਜਥੇਦਾਰ, ਸ਼੍ਰੀ ਮੱਕੜ ਆਦਿ ਜੋ ਸੰਤ ਮਹਾਂਪੁਰਸ਼ਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੇ ਘਰੋਂ ਘਰੀਂ ਜਾ ਕੇ ਆਪਣੇ ਹੱਕ ਵਿਚ ਕਰਨ ਤੋਂ ਅਸਫਲ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਗਿਆਨ ਹੋ ਚੁੱਕਾ ਹੈ ਕਿ ਸਰਬੱਤ ਖਾਲਸਾ ਦਾ ਇਕੱਠ 10 ਲੱਖ ਤੋਂ ਉਪਰ ਹੋਵੇਗਾ ਤਾਂ ਇਹਨਾਂ ਵੱਲੋਂ ਆਖਰੀ ਹਥਿਆਰ ਵੱਜੋਂ ਪੰਜਾਬ ਦੇ ਕਿਸੇ ਸ਼ਹਿਰ, ਪਿੰਡ ਜਾਂ ਨਗਰ ਵਿਚ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ, ਰਮਾਇਣ ਜਾਂ ਗੀਤਾ, ਕੁਰਾਨ ਜਾਂ ਬਾਇਬਲ ਆਦਿ ਨੂੰ ਕਥਿਤ ਤੌਰ ‘ਤੇ ਅਪਮਾਨਿਤ ਕਰਕੇ ਜਾਂ ਕਥਿਤ ਰੂਪ ‘ਚ ਅਗਨ ਭੇਂਟ ਕਰਨ ਦੇ ਕਥਿਤ ਮਨਸੂਬੇ ਬਣਾਏ ਜਾ ਸਕਦੇ ਹਨ ਤਾਂ ਕਿ ਪੰਜਾਬ ਦੇ ਮਹੌਲ ਖਰਾਬ ਹੋਣ ਦਾ ਕਥਿਤ ਬਹਾਨਾ ਘੜ ਕੇ ਪੰਜਾਬ ਨੂੰ ਕਥਿਤ ਰੂਪ ਵਿਚ ਫੌਜ, ਅਰਧ ਸੈਨਿਕ ਬਲਾਂ ਦੇ ਹਵਾਲੇ ਕੀਤਾ ਜਾ ਸਕੇ ਅਤੇ ਸਰਬੱਤ ਖਾਲਸਾ ਨੂੰ ਮਨਸੂਖ ਕਰਵਾਇਆ ਜਾ ਸਕੇ। ਇਹਨਾਂ ਨੂੰ ਅਸੀਂ ਕੇਵਲ ਪੰਜਾਬ ਜਾਂ ਦੇਸ਼ ਪੱਧਰ ‘ਤੇ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ‘ਤੇ ਸਭ ਕੌਮਾਂ, ਧਰਮਾਂ ਅਤੇ ਫਿਰਕਿਆਂ ਨੂੰ ਸਪੱਸ਼ਟ ਕਰਦੇ ਹੋਏ ਵਿਸ਼ਵਾਸ ਦਿਵਾਉਂਦੇ ਹਾਂ ਕਿ ਹੋਣ ਜਾ ਰਿਹਾ ਸਰਬੱਤ ਖਾਲਸਾ ਪੂਰਅਮਨ , ਜਮਹੂਰੀਅਤ ਲੀਹਾਂ ‘ਤੇ ਹੋ ਰਿਹਾ ਹੈ। ਸਰਬੱਤ ਖਾਲਸਾ ਦੇ ਇਕੱਠ ਵਿਚ ਪਹੁੰਚਣ ਵਾਲੀਆਂ ਸੰਗਤਾਂ ਵਿੱਚੋਂ ਕੋਈ ਵੀ ਗੈਰ ਕਾਨੂੰਨੀਂ ਜਾਂ ਗੈਰ ਸਮਾਜਿਕ ਕਾਰਵਾਈ ਬਿਲਕੁਲ ਨਹੀਂ ਕਰੇਗਾ। ਜਿਵੇਂ ਬਰਗਾੜੀ ਦੇ ਸ਼ਹੀਦੀ ਸਮਾਗਮ ਦੇ ਹੋਏ ਵੱਡੇ ਇਕੱਠ ਵਿਚ ਕਿਸੇ ਵੀ ਗੁਰਸਿੱਖ ਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ, ਜਿਸ ਨਾਲ ਸਿੱਖ ਕੌਮ ਉਤੇ ਕੋਈ ਆਂਚ ਆਵੇ। ਉਤੇ ਤਰ੍ਹਾਂ ਸਰਬੱਤ ਖਾਲਸਾ ਦਾ ਇਕੱਠ ਵੀ ਪੂਰੇ ਜਾਬਤੇ ਵਿਚ ਸੰਪੰਨ ਹੋਵੇਗਾ। ਜੇਕਰ ਉਸ ਦਿਨ ਜਾਂ ਉਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਸਥਾਨ ‘ਤੇ ਕੋਈ ਵੱਡੀ ਦੁਖਦਾਇਕ ਘਟਨਾ ਵਾਪਰੀ ਤਾਂ ਇਹ ਹੁਕਮਰਾਨਾ ਦੀ ਕਥਿਤ ਸਾਜਿਸ਼ ਦਾ ਹਿੱਸਾ ਹੋਣ ਦੀ ਬਦੌਲਤ ਇਸ ਦੇ ਜਿੰਮੇਵਾਰ ਵੀ ਕਥਿਤ ਰੂਪ ਵਿਚ ਹੁਕਮਰਾਨ ਅਤੇ ਖੂਫੀਆ ਏਜੰਸੀਆਂ ਹੀ ਹੋਣਗੀਆਂ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੈਰ ਸਮਾਜਿਕ ਅਤੇ ਗੈਰ ਸਿਧਾਂਤਕ ਤਰੀਕੇ ਸਰਬੱਤ ਖਾਲਸਾ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਕਿਹਾ ਕਿ ਮੇਰੀ ਇਹਨਾਂ ਆਗੂਆਂ ਨੂੰ ਵੀ ਇਹ ਪੁਰਜੋਰ ਅਪੀਲ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਆਪਣੇ ਵਿਰੁੱਧ ਬਣੇ ਕੌਮੀ ਮਾਹੌਲ ਦੀ ਸੰਜੀਦਗੀ ਨੂੰ ਸਮਝਦੇ ਹੋਏ ਖੁਦ ਹੀ ਸੰਗਤ ਦੇ ਫੈਸਲੇ ਅੱਗੇ ਸੀਸ ਝੁਕਾ ਕੇ ‘‘ਸਰਬੱਤ ਖਾਲਸਾੂ ਦੇ ਇਕੱਠ ਵਿਚ ਨਿਮਰਤਾ ਸਹਿਤ ਹਾਜ਼ਰ ਹੋ ਕੇ ਹੋਣ ਵਾਲੇ ਫੈਸਲਿਆਂ ਨੂੰ ਪ੍ਰਵਾਨਗੀ ਦੇ ਦੇਣ, ਤਾਂ ਇਹ ਸਿੱਖ ਕੌਮ ਵਿਚ ਸਤਿਕਾਰ ਸਹਿਤ ਵਿਚਰਨ ਦੇ ਕੁਝ ਸਮਰੱਥ ਹੋ ਜਾਣਗੇ, ਵਰਨਾ ਸ਼ਾਇਦ ਸਿੱਖ ਸੰਗਤ ਦੇ ਰੋਹ ਕਾਰਨ ਇਹਨਾਂ ਨੂੰ ਆਪਣੇ ਹੀ ਘਰਾਂ ਅਤੇ ਮਹਿਲਨੁੰਮਾ ਕੋਠੀਆਂ ਵਿਚ ਕੈਦ ਹੋ ਕੇ ਮਜਬੂਰ ਹੋਣਾ ਪਵੇਗਾ। ਸ. ਮਾਨ ਨੇ ਸਮੁੱਚੇ ਖਾਲਸਾ ਪੰਥ ਅਤੇ ਦੂਸਰੀਆਂ ਕੌਮਾਂ ਅਤੇ ਧਰਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਵੀ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਸਿੱਖ ਕੌਮ ਦੇ ਸਰਬੱਤ ਖਾਲਸਾ ਦੀ ਪੰਚ ਪ੍ਰਧਾਨੀ ਵਾਲੀ ਮਹਾਨ ਰਵਾਇਤ ਦੇ ਸੱਚ ਨੂੰ ਵੇਖਣ ਅਤੇ ਉਸ ਦੇ ਨਤੀਜਿਆਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਲਈ ਸਰਬੱਤ ਖਾਲਸਾ ਵਿਚ ਹਾਜਰੀ ਲਗਵਾਉਣ। ਤਾਂ ਕਿ ਉਹਨਾਂ ਨੂੰ ਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਪ੍ਰਤੀ ਕਥਿਤ ਭੁਲੇਖ਼ਿਆਂ ਦੀ ਵਾਕਫੀਅਤ ਹੋ ਸਕੇ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਉ¤ਚੇ ਸੁੁੱਚੇ ਕਿਰਦਾਰ ਦੇ ਅਮਲਾਂ ਦੀ ਸਹੀ ਜਾਣਕਾਰੀ ਮਿਲ ਸਕੇ ਅਤੇ ਊਹ ਭਵਿੱਖ ਵਿਚ ਸਿੱਖ ਕੌਮ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਦੋਸਤਾਨਾਂ ਅਤੇ ਪਰਿਵਾਰਕ ਸੰਬੰਧਾਂ ਨੂੰ ਮਜਬੂਤ ਕਰ ਸਕਣ।

Posted in: ਪੰਜਾਬ