ਸਰਬੱਤ ਖਾਲਸਾ ਨੂੰ ਫੇਲ ਕਰਨ ਲਈ ਸਰਕਾਰ ਵੱਲੋ ਸਰਕਾਰੀ ਮਸ਼ੀਨੀਰੀ ਦੇ ਦੁਰਵਰਤੋ ਸ਼ੁਰੂ

By November 8, 2015 0 Comments


ਅੰਮ੍ਰਿਤਸਰ 8 ਨਵੰਬਰ (ਜਸਬੀਰ ਸਿੰਘ ਪੱਟੀ) ਸਰਬੱਤ ਖਾਲਸਾ ਦਾ ਸਮਾਗਮ ਕਰਨ ਵਾਲੀਆ ਧਿਰਾਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰ ਦਿੱਤਾ ਹੈ ਅਤੇ ਸ੍ਰ ਸਿਮਰਨਜੀਤ ਸਿੰਘ ਮਾਨ,ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ , ਗੁਰਦੀਪ ਸਿੰਘ ਬਠਿੰਡਾ ਤੇ ਹਰਬੀਰ ਸਿੰਘ ਸੰਧੂ ਨੇ ਹਾਲਾਤਾਂ ਦਾ ਜਾਇਜਾ ਵੀ ਲਿਆ ਜਦ ਕਿ ਦੂਸਰੇ ਪਾਸੇ ਸਾਰੇ ਪੰਜਾਬ ਵਿੱਚ ਸਰਬੱਤ ਖਾਲਸਾ ਲਈ ਸੰਗਤਾਂ ਨੂੰ ਲੈ ਕੇ ਆਉਣ ਵਾਲੀਆ ਬੱਸਾਂ ਦੇ ਸਰਕਾਰ ਨੇ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਪ੍ਰਬੰਧਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਾਰੇ ਜਿਲਿ•ਆ ਦੇ ਟਰਾਂਸਪੋਰਟ ਅਧਿਕਾਰੀਆ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਜਿਹੜੀਆ ਬੱਸਾਂ ਸਰਬੱਤ ਖਾਲਸੇ ਲਈ ਕਿਰਾਏ ਤੇ ਲਈਆ ਗਈਆ ਹਨ ਉਹਨਾਂ ਰੋਕਿਆ ਜਾਵੇ ਤੇ ਜਿਹੜਾ ਹੁਕਮਾਂ ਦੀ ਉਲੰਘਣਾ ਕਰਦਾ ਹੈ ਉਸ ਦੀ ਬੱਸ ਦਾ ਚਲਾਣ ਕਰਕੇ ਬੰਦ ਕਰ ਦਿੱਤਾ ਜਾਵੇ। ਇਸ ਦੀ ਜਾਣਕਾਰੀ ਜਦੋ ਕਈ ਜਿਲਾ ਜਥੇਦਾਰਾਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਤਾਂ ਉਹਨਾਂ ਨੇ ਤੁਰੰਤ ਪੁਲੀਸ ਦੇ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਸਰਕਾਰ ਨੂੰ ਇਹ ਸੁਨੇਹਾ ਪੁੱਜਦਾ ਕਰ ਦਿੱਤਾ ਜਾਵੇ ਕਿ ਜੇਕਰ ਸਰਬੱਤ ਖਾਲਸੇ ਦੇ ਸਮਾਗਮ ਲਈ ਸੰਗਤ ਲੈ ਕੇ ਬੱਸਾਂ ਨਹੀ ਆਉਣਗੀਆ ਤਾਂÎ ਫਿਰ ਪੰਜਾਬ ਦੀਆ ਸੜਕਾਂ ਤੇ ਆਰਬਿੱਟ ਬੱਸ ਵੀ ਨਹੀ ਚੱਲ ਸਕੇਗੀ। ਸ੍ਰ ਮਾਨ ਦੇ ਇਸ ਦਬਕੇ ਦਾ ਅਸਰ ਸਰਕਾਰ ਜਾਂ ਪ੍ਰਸ਼ਾਸ਼ਨ ਤੇ ਕੀ ਹੋਇਆ ਇਸ ਦਾ ਭਾਂਵੇ ਹਾਲੇ ਪਤਾ ਨਹੀ ਲੱਗ ਸਕਿਆ ਪਰ ਪਿੰਡਾਂ ਵਿੱਚ ਸਰਪੰਚ ਪੰਚ ਹਰ ਘਰ ਵਿੱਚ ਜਾ ਕੇ ਜਰੂਰ ਸੰਗਤਾਂ ਨੂੰ ਪਹੁੰਚ ਕਰ ਰਹੇ ਹਨ ਕਿ ਉਹ ਸਰਬੱਤ ਖਾਲਸੇ ਵਿੱਚ ਸ਼ਮੂਲੀਅਤ ਕਰਕੇ ਨਵੀ ਬਿਪਤਾ ਨਾ ਸਹੇੜਣ ਪਰ ਲੋਕ ਹੁਣ ਉਹਨਾਂ ਨੂੰ ਟਕੇ ਵਰਗਾ ਜਵਾਬ ਦੇ ਰਹੇ ਹਨ ਕਿ ਉਹ ਬਾਬਰ ਦੇ ਰਾਜ ਦੀ ਗਰਮਜੋਸ਼ੀ ਨਾਲ ਟਾਕਰਾ ਕਰਨਗੇ । ਲੋਕਾਂ ਦਾ ਕਹਿਣਾ ਹੈ ਕਿ ਜਦੋ ਉਹਨਾਂ ਦਾ ਗੁਰੂ ਹੀ ਸੁਰੱਖਿਅਤ ਨਹੀ ਰਿਹਾ ਤਾਂ ਫਿਰ ਸਰਕਾਰ ਤੋ ਉਹਨਾਂ ਨੂੰ ਕੋਈ ਆਸ ਨਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਦਲ ਦਲ ਨਾਲ ਸਬੰਧਿਤ ਅਕਾਲੀ ਦਲ ਦੇ ਵਰਕਰ ਕੋਈ ਜਾਮ ਲਗਾਉਣ ਦੇ ਬਹਾਨੇ 10 ਨਵੰਬਰ ਨੂੰ ਬਿਆਸ ਤੇ ਹਰੀਕੇ ਡੈਮ ਵਾਲਾ ਪੁੱਲ ਬੰਦ ਕਰ ਦੇਣਗੇ ਤਾਂ ਕਿ ਸੰਗਤਾਂ ਸਰਬੱਤ ਖਾਲਸੇ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਸਕਣ। ਇਹ ਸਕੀਮ ਵੀ ਕਾਮਯਾਬ ਹੁੰਦੀ ਹੈ ਜਾਂ ਨਹੀ ਇਸ ਦਾ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਖੂਨ ਖਰਾਬਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਲੋਕਾਂ ਵਿੱਚ ਉਤਸ਼ਾਹ ਇੰਨਾ ਹੈ ਕਿ ਗੁਪਤਚਰ ਏਜੰਸੀਆ ਦਾ ਮੰਨਣਾ ਹੈ ਕਿ ਲੱਖਾਂ ਦਾ ਵੱਡਾ ਇਕੱਠ ਸਰਕਾਰ ਵੱਲੋ ਹਰ ਪ੍ਰਕਾਰ ਦੇ ਯਤਨ ਕਰਨ ਦੇ ਬਾਵਜੂਦ ਵੀ ਹੋ ਜਾਵੇਗਾ ਕਿਉਕਿ ਲੋਕ ਸਰਕਾਰ ਦੀਆ ਵਧੀਕੀਆ ਤੇ ਜਥੇਦਾਰਾਂ ਵੱਲੋ ਦਰਜ ਕਰਵਾਏ ਝੂਠੇ ਪਰਚਿਆ ਅਤੇ ਨੌਜਵਾਨ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਰੁਝਾਨ ਕਾਰਨ ਕਾਫੀ ਦੁੱਖੀ ਹਨ ਤੇ ਆਪਣੇ ਦੁੱਖ ਦਾ ਇਜਹਾਰ ਕਰਨ ਦਾ ਸਰਬੱਤ ਖਾਲਸਾ ਉਹਨਾਂ ਲਈ ਇੱਕ ਧਾਰਮਿਕ ਮੰਚ ਮਿਲ ਗਿਆ ਹੈ। ਇਥੇ ਹੀ ਬੱਸ ਨਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਧਾਰਮਿਕ ਆਗੂਆ ਕੋਲ ਹੈਲੀਕਾਪਟਰ ਤੇ ਗੇੜੇ ਮਾੜੇ ਹਨ ਤਾਂ ਕਿ ਉਹਨਾਂ ਦੀ ਸੰਗਤ ਨੂੰ ਸਰੱਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਤੋ ਰੋਕਿਆ ਜਾ ਸਕੇ।