ਦੀਵਾਲੀ ‘ਤੇ ਜਥੇਦਾਰ ਵੱਲੋ ਸੰਦੇਸ਼ ਦੇਣਾ ਕੋਈ ਪੁਰਾਤਨ ਪਰੰਪਰਾ ਨਹੀ ਹੈ

By November 8, 2015 0 Comments


Giani-Gurbachan-Singh ਅੰਮ੍ਰਿਤਸਰ 8 ਨਵੰਬਰ (ਜਸਬੀਰ ਸਿੰਘ ਪੱਟੀ) ਸੌਦਾ ਸਾਧ ਦੀ ਮੁਆਫੀ ਲੈ ਕੇ ਸਿੱਖ ਪੰਥ ਉ¤ਠੇ ਤੂਫਾਨ ਨੂੰ ਲੈ ਕੇ ਜਿਥੇ ਤਖਤਾਂ ਦੇ ਜਥੇਦਾਰ ਸਕਤੇ ਵਿੱਚ ਹਨ ਉਥੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਦੀਵਾਲੀ ਦੀ ਸੰਧਿਆ ਤੇ ਕੌਮ ਦੇ ਨਾਮ ਦਿੱਤੇ ਜਾਣ ਵਾਲੇ ਸੰਦੇਸ਼ ਨੂੰ ਲੈ ਕੇ ਕਈ ਪ੍ਰਕਾਰ ਦੀਆ ਅਟਕਲਾਂ ਸਾਹਮਣੇ ਆ ਰਹੀਆ ਹਨ ਅਤੇ ਕਈ ਪੰਥਕ ਜਥੇਬੰਦੀਆ ਇਸ ਦਾ ਵਿਰੋਧ ਕਰ ਰਹੀਆ ਹਨ।

ਜਥੇਦਾਰ ਅਕਾਲ ਤਖਤ ਵੱਲੋ ਦੀਵਾਲੀ ਦੀ ਸ਼ਾਮ ਰਹਿਰਾਸ ਦੇ ਪਾਠ ਤੋ ਕਰੀਬ ਅੱਧਾ ਘੰਟਾ ਪਹਿਲਾਂ ਦਰਸ਼ਨੀ ਡਿਉੜੀ ਤੋ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਸੰਦੇਸ਼ ਦੇਣ ਵਾਲਿਆ ਪ੍ਰਧਾਨ ਸ੍ਰੋਮਣੀ ਕਮੇਟੀ ਸਮੇਤ ਕਈ ਵਿਦਵਾਨ ਵੀ ਸ਼ਾਮਲ ਹੁੰਦੇ ਹਨ। ਇਸ ਤੋ ਪਹਿਲਾਂ ਪ੍ਰਸਿੱਧ ਪੰਥਕ ਵਿਦਵਾਨ ਤੇ ਕਥਾਵਾਚਕ ਸੰਤ ਸਿੰਘ ਦੀ ਮਸਕੀਨ ਦੀਵਾਲੀ ਤੇ ਇੱਕ ਮਹੀਨਾ ਪਹਿਲਾ ਆ ਕੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਵੇਰ ਵੇਲੇ ਕਥਾ ਕਰਦੇ ਸਨ ਤੇ ਦੀਵਾਲੀ ਦੀ ਰਾਤ ਨੂੰ ਦਰਸ਼ਨੀ ਡਿਊੜੀ ਤੋ ਵੀ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕਰਦੇ ਸਨ। ਦਰਸ਼ਨੀ ਡਿਊੜੀ ਤੋ ਹਰਿਮੰਦਰ ਸਾਹਿਬ ਪਾਸੇ ਮੂੰਹ ਕਰਕੇ ਇਸ ਸਾਰੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਗੁਰੂਦੁਆਰਾ ਐਕਟ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਸ੍ਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਕੌਮ ਦੇ ਨਾਮ ਸੰਦੇਸ਼ ਦੇਣ ਦੀ ਪ੍ਰਕਿਰਿਆ ਸੰਨ 1965 ਵਿੱਚ ਉਸ ਵੇਲੇ ਆਰੰਭ ਹੋਈ ਸੀ ਜਦੋ ਹਿੰਦ-ਪਾਕਿ ਦੀ ਜੰਗ ਲੱਗੀ ਹੋਈ ਸੀ ਤੇ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਇਸ ਵਾਰੀ ਹਰਿਮੰਦਰ ਸਾਹਿਬ ਦੇ ਅੰਦਰ ਦਿਵਾਲੀ ਨਹੀ ਮਨਾਈ ਜਾ ਸਕਦੀ ਪਰ ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਨੇ ਕਿਹਾ ਸੀ ਕਿ ਇਹ ਸਿੱਖਾਂ ਦੀ ਸਦੀਆ ਤੋ ਚੱਲਦੀ ਆ ਰਹੀ ਪਰੰਪਰਾ ਹੈ ਅਤੇ ਇਸ ਨੂੰ ਹਰ ਹਾਲਤ ਵਿੱਚ ਜਾਰੀ ਰੱਖਿਆ ਜਾਵੇਗਾ। ਉਸ ਵੇਲੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੀਪਮਾਲਾ ਵੀ ਕੀਤੀ ਗਈ ਸੀ ਤੇ ਆਤਸ਼ਬਾਜੀ ਵੀ ਚਲਾਈ ਗਈ ਸੀ ਪਰ ਪਹਿਲਾਂ ਨਾਲੋ ਘੱਟ। ਸੰਗਤਾਂ ਦੀ ਘਾਟ ਨੂੰ ਵੇਖਦੇ ਹੋਏ ਸੰਤ ਚੰਨਣ ਸਿੰਘ ਨੇ ਤੁਰੰਤ ਕਾਰਜਕਰਨੀ ਕਮੇਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਲਿਆ ਸੀ ਕਿ ਲੜਾਈ ਕਾਰਨ ਸੰਗਤਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਅਤੇ ਸੰਗਤਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ। ਉਸ ਸਮੇਂ ਪਹਿਲੀ ਵਾਰੀ ਉਹਨਾਂ ਨੇ ਦਰਸ਼ਨੀ ਡਿਊੜੀ ਤੋ ਸੰਦੇਸ਼ ਦੇਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਸੀ ਤੇ ਉਹ ਪਰੰਪਰਾ ਮੁੜ ਰਵਾਇਤ ਬਣ ਗਈ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਈ ਸਾਲ ਦਰਸ਼ਨੀ ਡਿਊੜੀ ਤੋ ਕੌਮ ਦੇ ਨਾਮ ਸੰਦੇਸ਼ ਦਿੰਦੇ ਰਹੇ ਅਤੇ ਪ੍ਰਕਿਰਿਆ ਉਸ ਸਮੇਂ ਰਹਿਰਾਸ ਦੇ ਪਾਠ ਤੋ ਬਾਅਦ ਆਤਸ਼ਬਾਜੀ ਸ਼ੁਰੂ ਕਰਨ ਤੋ ਪਹਿਲਾਂ ਪੂਰੀ ਕੀਤੀ ਜਾਂਦੀ ਸੀ।

ਉਹਨਾਂ ਕਿਹਾ ਕਿ 1996 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਜਥੇਦਾਰ ਅਕਾਲ ਤਖਤ ਦਾ ਸੰਦੇਸ਼ ਪੜਣ ਦੀ ਪਰੰਪਰਾ ਸ਼ੁਰੂ ਕੀਤੀ ਸੀ ਤੇ ਉਸ ਸਮੇਂ ਪਹਿਲੀ ਵਾਰੀ ਸੰਦੇਸ਼ ਦੀਆ ਕਾਪੀਆ ਛਾਪ ਕੇ ਵੰਡੀਆ ਗਈਆ ਸਨ। ਇਸ ਤੋ ਪਹਿਲਾਂ ਜਥੇਦਾਰ ਦਾ ਕਾਰਜ ਸਿਰਫ ਰਹਿਰਾਸ ਦੇ ਪਾਠ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋ ਵੱਖ ਵੱਖ ਪੰਥਕ ਜਥੇਬੰਦੀਆ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।

ਇਸੇ ਤਰ•ਾ ਸ੍ਰੀ ਅਕਾਲ ਤਖਤ ਸਾਹਿਬ ਦੇ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਤੇ ਸਾਬਕਾ ਕਾਰਜਕਾਰੀ ਜਥੇਦਾਰ ਰਹੇ ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਜਥੇਦਾਰ ਵੱਲੋ ਸੰਦੇਸ਼ ਦੇਣ ਦੀ ਪਰੰਪਰਾ ਪੁਰਾਣੀ ਹੈ ਤੇ 1973 ਤੋ ਉਹ ਸ਼੍ਰੋਮਣੀ ਕਮੇਟੀ ਵਿੱਚ ਆਏ ਹਨ ਉਸ ਵੇਲੇ ਵੀ ਇਹ ਪਰੰਪਰਾ ਜਾਰੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਸਟੇਜ ਸੈਕਟਰੀ ਹੁੰਦਾ ਹੈ ਤੇ ਉਸ ਦੀ ਮਰਜ਼ੀ ਨਾਲ ਹੀ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ। ਉਹ ਵੀ ਕਈ ਵਾਰੀ ਸੰਬੋਧਨ ਕਰਦੇ ਰਹੇ ਹਨ ਪਰ ਕੌਮ ਦੇ ਨਾਮ ਸੰਦੇਸ਼ ਜਥੇਦਾਰ ਅਕਾਲ ਤਖਤ ਹੀ ਦਿੰਦਾ ਹੈ ਪਰ ਇਸ ਤੋ ਪਹਿਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਵੀ ਸੰਬੋਧਨ ਕਰਦਾ ਹੈ।

ਇਸੇ ਤਰ•ਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਪਰੰਪਰਾ 1965 ਤੋ ਹੀ ਸ਼ੁਰੂ ਕੀਤੀ ਗਈ ਹੋਵੇ ਪਰ ਉਸ ਵੇਲੇ ਜਥੇਦਾਰ ਨੂੰ ‘‘‘ਭਾਈ ਸਾਹਿਬ ’’ ਕਿਹਾ ਜਾਂਦਾ ਸੀ । ਉਹਨਾਂ ਦੁੱਿਸਆ ਜਦੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਏ ਤਾਂ ਉਹਨਾਂ ਨੇ ਸਤਿਕਾਰ ਵਜੋ ਤਖਤਾਂ ਦੇ ਜਥੇਦਾਰਾਂ ਨੂੰ ਸਿੰਘ ਸਾਹਿਬ ਤੇ ਜਥੇਦਾਰ ਦਾ ਲਕਬ ਦਿੱਤਾ ਸੀ ਪਰ ਗੁਰੂਦੁਆਰਾ ਐਕਟ ਵਿੱਚ ਜਥੇਦਾਰ ਦਾ ਕੋਈ ਜ਼ਿਕਰ ਨਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਦੇ ਸੰਦੇਸ਼ ਨੂੰ ਲੈ ਕੇ ਇੱਕ ਵਾਰੀ ਪਹਿਲਾਂ ਵੀ ਪੰਗਾ ਪਿਆ ਸੀ ਤੇ ਤੱਤਕਾਲੀ ਆਈ.ਜੀ ਦਾਨਾ ਰਾਮ ਭੱਟੀ ਨੇ ਧਮਕੀ ਦਿੱਤੀ ਸੀ ਕਿ ਇਸ ਵਾਰੀ ਜਸਬੀਰ ਸਿੰਘ ਰੋਡੇ ਹੀ ਸੰਦੇਸ਼ ਪੜੇਗਾ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਮਾਨਤਾ ਨਹੀ ਦਿੱਤੀ ਸੀ ਪਰ ਉਹਨਾਂ ਨੇ ਵਿਰੋਧ ਕੀਤਾ ਤਾਂ ਆਈ ਜੀ ਗੁੱਸੇ ਵਿੱਚ ਆ ਗਿਆ। ਉਹਨਾਂ ਕਿਹਾ ਕਿ ਉਹਨਾਂ ਤੁਰੰਤ ਵਾਪਸ ਆ ਕੇ ਜਦੋ ਤੱਤਕਾਲੀ ਮੁੱਖ ਮੰਤਰੀ ਸ੍ਰੀ ਹਰਚਰਨ ਸਿੰਘ ਬਰਾੜ ਨੂੰ ਜਾਣਕਾਰੀ ਦਿੱਤੀ ਸੀ ਤਾਂ ਉਹਨਾਂ ਨੇ ਮੌਕੇ ਤੇ ਡੀ.ਜੀ.ਪੀ. ਓਮ ਪ੍ਰਕਾਸ਼ ਸ਼ਰਮਾ ਨੂੰ ਭੇਜ ਦਿੱਤਾ ਸੀ ਤੇ ਮਰਿਆਦਾ ਅਨੁਸਾਰ ਹੀ ਕਾਰਵਾਈ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਹੀ ਸਾਰੀ ਨਿਭਾਈ ਸੀ ਤੇ ਰੋਡੇ ਨੂੰ ਅਕਾਲ ਤਖਤ ਦੇ ਲਾਗੇ ਵੀ ਨਹੀ ਫੱਟਕਣ ਦਿੱਤਾ ਸੀ। ਉਹਨਾਂ ਕਿਹਾ ਕਿ ਸੰਦੇਸ਼ ਤਾਂ ਜਥੇਦਾਰ ਅਕਾਲ ਤਖਤ ਹੀ ਦਿੰਦਾ ਹੈ ਪਰ ਮੌਜੂਦਾ ਮਾਹੌਲ ਸਾਜਗਰ ਨਹੀ ਹਨ।

ਇੰਜ ਜਥੇਦਾਰ ਵੱਲੋ ਸੰਦੇਸ਼ ਦੇਣਾ ਕੋਈ ਪੁਰਾਤਨ ਪਰੰਪਰਾ ਨਹੀ ਹੈ ਅਤੇ ਇਸ ਪਰੰਪਰਾ ਨੂੰ ਜੇਕਰ ਜਾਰੀ ਰੱਖਣਾ ਹੈ ਤਾਂ ਸਿਰਫ ਜਥੇਦਾਰ ਅਕਾਲ ਤਖਤ ਹੀ ਸੰਦੇਸ਼ ਦੇ ਸਕਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਦਾ ਰੁਤਬਾ ਸਿੱਖ ਪੰਥ ਵਿੱਚ ਬੜਾ ਉ¤ਚਾ ਮੰਨਿਆ ਗਿਆ ਹੈ ਤੇ ਜਥੇਦਾਰ ਦੀ ਅਕਾਲ ਤਖਤ ਸਾਹਿਬ ਦੀ ਤਾਜਪੋਸ਼ੀ ਸਮੇ ਸਭ ਤੋ ਪਹਿਲਾਂ ਹੈਡ ਗੰ੍ਰਥੀ ਹੀ ਸਿਰੋਪਾ ਦੇ ਕੇ ਮਾਨਤਾ ਦਿੰਦਾ ਹੈ ਜਿਸ ਨੂੰ ਜੈਕਾਰਿਆ ਦੀ ਗੂੰਜ ਵਿੱਚ ਸੰਗਤਾਂ ਵੱਲੋ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜਥੇਦਾਰ ਦੇ ਸੰਦੇਸ਼ ਵਿੱਚ ਸਾਰੇ ਸਾਲ ਦੀਆ ਘਟਨਾਵਾਂ ਨੂੰ ਲੈ ਕੇ ਸੰਦੇਸ਼ ਤਿਆਰ ਕੀਤਾ ਗਿਆ ਹੁੰਦਾ ਹੈ ਅਤੇ ਉਹ ਕੌਮ ਨੂੰ ਨਵੀ ਸੇਧ ਦੇਣ ਦੀ ਗੱਲ ਵੀ ਕਰਦਾ ਹੈ।