ਜਥੇਦਾਰਾਂ ਨੂੰ ਹਟਾਉਣਾ ਸਰਬੱਤ ਖਾਲਸਾ ਦੇ ਏਜੰਡੇ ਵਿੱਚ ਸ਼ਾਮਲ

By November 7, 2015 0 Comments


ਸਰਬੱਤ ਖਾਲਸਾ ਵਿੱਚ ਸ਼ਰੋਮਣੀ ਕਮੇਟੀ ਨੂੰ ਅਜ਼ਾਦ ਕਰਾਉਣ ਤੇ ਇਸ ਦੀ ਕਾਰਜਸ਼ੀਲਤਾ
ਨੂੰ ਬਹਾਲ ਕਰਾਉਣ ਦਾ ਸੱਦਾ ਦਿੱਤਾ ਜਾਵੇਗਾ- ਮਾਨ, ਮੋਹਕਮ ਸਿੰਘ
ਤਖਤਾਂ ਦੇ ਜਥੇਦਾਰ ਲਗਾਉਣਾ ਏਜੰਡੇ ਵਿੱਚ ਸ਼ਾਮਲ ਨਹੀ
10 ਨਵੰਬਰ ਨੂੰ ਬੰਦ ਦੀ ਕੋਈ ਕਾਲ ਨਹੀ
ਸੰਗਤਾਂ ਸਰਕਾਰੀ ਕੂੜ ਪ੍ਰਚਾਰ ਤੋ ਸੁਚੇਤ ਰਹਿਣ

ਅੰਮ੍ਰਿਤਸਰ 7 ਨਵੰਬਰ (ਜਸਬੀਰ ਸਿੰਘ ਪੱਟੀ)ਇਸ ਮੰਗਲਵਾਰ (10 ਨਵੰਬਰ) ਨੂੰ ਸੱਦੇ ਸਰਬੱਤ ਖਾਲਸਾ ਦੇ ਮੁੱਖ ਏਜੰਡੇ ਵਿੱਚ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣਾ, ਕਾਰਜਕਾਰੀ ਜਥੇਦਾਰਾਂ ਦੀ ਨਿਯੁਕਤੀ, ਵਿਸ਼ਵ ਵਿਆਪੀ ਸਿੱਖ ਸੰਸਥਾ ਦੀ ਸਥਾਪਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਸ਼ਾਮਲ ਹੋਵੇਗੀ। ਸਰਬੱਤ ਖਾਲਸਾ ਬੁਲਾਉਣ ਵਾਲੀਆ ਧਿਰਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੋ ਹੋਰ ਆਗੂਆ ਨੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੁਹਰਾਉਦਿਆ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਬਾਦਲ, ਸੁਖਬੀਰ, ਜਥੇਦਾਰ ਤੇ ਮੱਕੜ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ਤੇ ਸਰਬੱਤ ਖਾਲਸਾ ਦੇ ਏਜੰਡੇ ਵਿੱਚ ਇਹ ਮੁੱਖ ਮੁੱਦਾ ਹੋਵੇਗਾ ਜਦ ਕਿ ਤਖਤਾਂ ਦੇ ਨਵੇਂ ਜਥੇਦਾਰ ਲਗਾਉਣ ਦਾ ਉਹਨਾਂ ਫਿੱਕਾ ਹੁੰਗਾਰਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਸਿਮਰਨਜੀਤ ਸਿੰਘ ਮਾਨ, ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਸ੍ਰ ਗੁਰਦੀਪ ਸਿੰਘ ਬਠਿੰਡਾ ਤੇ ਸਤਨਾਮ ਸਿੰਘ ਮਨਾਵਾਂ ਨੇ ਪੱਤਰਕਾਰਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਖ ਕੌਮ ਇਸ ਵੇਲੇ ਗੰਭੀਰ ਸੰਕਟ ਵਿੱਚੋ ਦੀ ਗੁੱਜ਼ਰ ਰਹੀ ਹੈ ਅਤੇ ਪੰਜਾਬ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾ ਤਾਂ ਪੰਥਕ ਪਾਰਟੀ ਰਹੀ ਹੈ ਅਤੇ ਨੇ ਹੀ ਪੰਥਕ ਮੁੱਦੇ ਇਸ ਦੇ ਕਦੇ ਏਜੰਡੇ ਵਿੱਚ ਸ਼ਾਮਲ ਰਹੇ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਬਾਰੇ ਬਾਰ ਬਾਰ ਕਾਵਾਂਰੌਲੀ ਪਾਈ ਜਾ ਰਹੀ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿਰਫ ਅਕਾਲ ਤਖਤ ਸਾਹਿਬ ਤੇ ਬੁਲਾ ਸਕਦਾ ਹੈ ਜੋ ਪੂਰੀ ਤਰ੍ਵਾ ਗਲਤ ,ਬੇਬੁਨਿਆਦ ਤੇ ਗੁੰਮਰਾਹਕੁੰਨ ਹੈ ਕਿਉਕਿ 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸਰਬੱਤ ਖਾਲਸਾ ਬੁਲਾਇਆ ਸੀ ਜਿਹੜਾ ਨਾ ਤਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਅਤੇ ਨਾ ਹੀ ਕਿਸੋ ਹੋਰ ਧਾਰਮਿਕ ਪਦਵੀ ‘ਤੇ ਸੀ ਇਸੇਤਰ੍ਵਾ 26 ਜਨਵਰੀ 1986 ਨੂੰ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਠਾਕੁਰ ਸਿੰਘ ਨੇ ਸਰਬੱਤ ਖਾਲਸਾ ਬੁਲਾਇਆ ਸੀ ਜਿਸ ਵਿੱਚ ਵੱਡੀ ਪੱਧਰ ਤੇ ਸੰਗਤਾਂ ਸ਼ਾਮਲ ਹੋਈਆ ਸਨ। ਉਹਨਾਂ ਕਿਹਾ ਕਿ ਇਹ ਸਾਰਾ ਕੁਝ ਇਤਿਹਾਸ ਦੇ ਪੰਨਿਆ ਤੇ ਦਰਜ ਹੈ। ਜਿਥੋ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਹਰ ਨਹੀ ਬੁਲਾਇਆ ਜਾ ਸਕਦਾ ਵੀ ਪੂਰੀ ਤਰ•ਾ ਤੱਥਾਂ ਤੋ ਰਹਿਤ ਹੈ ਕਿਉਕਿ 16 ਫਰਵਰੀ 1986 ਨੂੰ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਨੰਦਪੁਰ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ ਸੀ। ਉਹਨਾਂ ਕਿਹਾ ਕਿ ਪੰਥਕ ਧਿਰਾਂ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਰੱਖਦੀਆ ਹਨ ਅਤੇ ਇਹ ਸਰਬੱਤ ਖਾਲਸਾ ਉਸ ਵੇਲੇ ਬੁਲਾਇਆ ਗਿਆ ਹੈ ਜਦੋ ਜਥੇਦਾਰ ਅਕਾਲ ਤਖਤ ਤੇ ਸ਼ਰੋਮਣੀ ਕਮੇਟੀ ਪ੍ਰਧਾਨ ਸਿਰਫ ਇੱਕ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਤੇ ਪੰਥ ਦਾ ਵਿਸ਼ਵਾਸ਼ ਖੋਹ ਬੈਠੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਸੰਗਤ ਦਾ ਰੁਤਬਾ ਸਭ ਤੋ ਉਪਰ ਹੁੰਦਾ ਹੈ ਤੇ ਇਹ ਸਰਬੱਤ ਖਾਲਸਾ ਸੰਗਤੀ ਰੂਪ ਵਿੱਚ ਬੁਲਾਇਆ ਗਿਆ ਹੈ। ਉਹਨਾਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਸਾਰੀਆ ਪੰਥਕ ਧਿਰਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਸਰਬੱਤ ਖਾਲਸੇ ਦੀ ਸਟੇਜ ਉਹ ਆ ਕੇ ਸੰਭਾਲਣ ਤੇ ਸਰਬੱਤ ਖਾਲਸਾ ਬੁਲਾਉਣ ਵਾਲੇ ਸੰਗਤਾਂ ਦੇ ਜੋੜੇ ਘਰ ਵਿੱਚ ਬੈਠ ਕੇ ਜੋੜੇ ਝਾੜਨ ਦੀ ਸੇਵਾ ਕਰਨਗੇ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਉਸ ਦਮਦਮੀ ਟਕਸਾਲ ਦੇ ਮੁੱਖੀ ਹੈ ਜਿਸ ਨੇ ਹਮੇਸ਼ਾਂ ਹੀ ਜਬਰ , ਜ਼ਾਲਮ ਤੇ ਜ਼ੁਲਮ ਦੇ ਖਿਲਾਫ ਅਵਾਜ ਬੁਲੰਦ ਕੀਤੀ ਹੈ ਤੇ ਸਰਕਾਰੀ ਧਿਰ ਬਣ ਕੇ ਨਹੀ ਵਿਚਰੀ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਆਪਣੇ ਫੈਸਲਾ ਤੇ ਮੁੜ ਵਿਚਾਰ ਕਰਨਾ ਚਾਹੀਦੀ ਹੈ ਤੇ ਐਵੇ ਬਹਾਨੇਬਾਜ਼ੀਆ ਕਰਕੇ ਪੰਥਕ ਵਿਰੋਧ ਨਹੀ ਕਰਨਾ ਚਾਹੀਦਾ।
ਪੰਜਾਬ ਦੀ ਬਾਦਲ ਸਰਕਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋ ਵੀ ਬਾਦਲ ਦੀ ਸਰਕਾਰ ਪੰਜਾਬ ਵਿੱਚ ਪੰਜਾਬੀਆ ਨੇ ਬੜੇ ਜੋਰ ਸ਼ੋਰ ਨਾਲ ਬਣਾਈ ਉਦੋ ਹੀ ਬਾਦਲ ਐੰਡ ਕੰਪਨੀ ਨੇ ਸਿੱਖਾਂ ਨਾਲ ਜ਼ੁਲਮ ਕੀਤੇ ਹਨ। ਉਹਨਾਂ ਕਿਹਾ ਕਿ ਗੁਰ ਸਾਹਿਬ ਦੀ ਅੱਜ ਥਾਂ ਥਾਂ ਤੇ ਬੇਅਦਬੀ ਹੋ ਰਹੀ ਹੈ ਪਰ ਸਰਕਾਰ ਕਿਸੇ ਵੀ ਦੋਸ਼ੀ ਨੂੰ ਫੜ ਨਹੀ ਰਹੀ। ਉਹਨਾਂ ਕਿਹਾ ਕਿ ਦੋ ਸਕੇ ਨਿਰਦੋਸ਼ ਭਰਾਵਾਂ ਨੂੰ ਫੜ ਕੇ ਪਹਿਲਾਂ ਅੰਦਰ ਦੇ ਦਿੱਤਾ ਗਿਆ ਤੇ ਫਿਰ ਨਿਰਦੋਸ਼ ਕਰਾਰ ਦੇ ਕੇ ਛੱਡ ਵੀ ਦਿੱਤਾ ਗਿਆ ਜੋ ਨਾਗਪੂਰੀ ਆਦੇਸ਼ਾ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਸੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦਾ ਭੋਗ ਪਾਉਣਾ ਵੀ ਸਰਬੱਤ ਖਾਲਸੇ ਦੇ ਏਜੰਡੇ ਵਿੱਚ ਸ਼ਾਮਲ ਹੈ ਤੇ ਇਸ ਲਈ ਨਵੀ ਰਣਨੀਤੀ ਬਾਰੇ ਵੀ ਵਿਚਾਰਾ ਹੋਣਗੀਆ।
ਤਖਤਾਂ ਦੇ ਨਵੇ ਜਥੇਦਾਰ ਲਗਾਉਣ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਹਾਲੇ ਇਸ ਮੱਦ ਨੂੰ ਏਜੰਡੇ ਵਿੱਚ ਸ਼ਾਮਲ ਨਹੀ ਕੀਤਾ ਗਿਆ ਅਤੇ ਜਥੇਬੰਦੀਆ ਨਾਲ ਇਸ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਅਤੇ ਫਿਰ ਮੁਆਫੀ ਵਾਲਾ ਗੁਰਮਤਾ ਵਾਪਸ ਲੈਣਾ ਸਪੱਸ਼ਟ ਕਰਦਾ ਹੈ ਕਿ ਇਹ ਗੁਰਮਤਾ ਚੰਡੀਗੜ• ਤੇ ਗਲਿਆਰਿਆ ਤੋ ਵਾਇਆ ਨਾਗਪੁਰ ਤੋਂ ਲਿਖ ਕੇ ਆਇਆ ਸੀ ਤੇ ਸੰਗਤਾਂ ਦੇ ਵਿਰੋਧ ਕਾਰਨ ਵਾਪਸ ਲੈ ਲਿਆ ਜਿਸ ਨੂੰ ਜਥੇਦਾਰ ਵੀ ਤਸਲੀਮ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸੰਗਤਾਂ ਦੀਆ ਭਾਵਨਾਵਾ ਤੇ ਖਰੇ ਨਾ ਉਤਰਣ ਵਾਲੇ ਜਥੇਦਾਰਾਂ ਨੂੰ ਨੈਤਿਕਤਾ ਦੇ ਆਧਾਰ ਤੇ ਆਹੁਦੇ ਛੱਡ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੀ ਸ਼੍ਰੋਮਣੀ ਕਮੇਟੀ ਦਾ ਆਧਾਰ ਬਾਦਲਾ ਨੇ ਪੂਰੀ ਤਰ•ਾ ਖਤਮ ਕਰਵਾ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਜਿਥੇ ਬਹਾਲ ਕਰਾਉਣਾ ਬਹੁਤ ਜਰੂਰੀ ਹੈ ਉਥੇ ਬਾਦਲਾ ਦੇ ਚੁੰਗਲ ਵਿੱਚੋ ਵੀ ਛੁਡਾਉਣਾ ਵੀ ਜਰੂਰੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਹਾਲੇ ਤੱਕ 1984 ਦੇ ਕਤਲੇਆਮ ਦਾ ਇਨਸਾਫ ਨਹੀ ਮਿਲਿਆ ਜਿਸ ਲਈ ਵੀ ਬਾਦਲ ਦੋਸ਼ੀ ਹੈ।
ਉਹਨਾਂ ਕਿਹਾ ਕਿ ਸਿੱਖਾਂ ਦੀ ਘੱਟ ਰਹੀ ਅਬਾਦੀ ਲਈ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ)ਜਿੰਮੇਵਾਰ ਹੈ ਜਿਸ ਨੇ ਗਰੀਬ ਸਿੱਖਾਂ ਦੀ ਕੋਈ ਸਾਰ ਨਹੀ ਲਈ। ਇਸੇ ਤਰ•ਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੇਧੇਰ ਜਿੰਮੇਵਾਰ ਹੀ ਜਿਸ ਨੇ ਗਰੀਬ ਸਿੱਖਾਂ ਦੀ ਸਾਰ ਤਾਂ ਕੀ ਲੈਣੀ ਸੀ ਕਦੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਦਫਤਰ ਦਾ ਲਾਗਿਉ ਦੀ ਵੀ ਨਹੀ ਲੰਘਣ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਰੀਬ ਸਿੱਖ ਧਰਮ ਪ੍ਰਵਤਰਨ ਕਰ ਗਏ ਹਨ ਜਿਸਦਾ ਸਿੱਖਾਂ ਦੀ ਅਬਾਦੀ ਤੇ ਪ੍ਰਭਾਵ ਪੈਣਾ ਸੁਭਾਵਕ ਹੀ ਸੀ। ਉਹਨਾਂ ਕਿਹਾ ਕਿ ਸਰਬੱਤ ਖਾਲਸੇ ਵਿੱਚ ਇਹ ਮੁੱਦਾ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਵਣਜਾਰੇਤੇ ਸਿਕਲੀਗਰ ਸਿੱਖਾਂ ਨੂੰ ਵੀ ਨਾਲ ਜੋੜਣ ਦਾ ਉਪਰਾਲਾ ਕੀਤਾ ਜਾਵੇਗਾ ਜਿਹੜੇ ਹੁਣ ਤੱਕ ਵਿਸਾਰੇ ਗਏ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਅਮਰੀਕਾ, ਕਨੇਡਾ, ਡੁਬਈ, ਹਾਂਗਕਾਂਗ, ਨਿਊਜੀਲੈਂਡ , ਆਸਟਰੇਲੀਆ , ਫਰਾਂਸ ਤੇ ਯੂਰਪ ਵਿੱਚੋ ਵੱਡੀ ਪੱਧਰ ਤੇ ਸੰਗਤ ਪੁੱਜ ਚੁੱਕੀ ਹੈ ਅਤੇ ਹਾਲੇ ਹੋਰ ਵੀ ਸੰਗਤਾਂ ਦੇ ਪੁੱਜਣ ਦੀ ਪੂਰੀ ਆਸ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਬਾਦਲ ਇਹ ਕਹਿ ਰਿਹਾ ਹੈ ਕਿ ਸਰਬੱਤ ਖਾਲਸਾ ਵਿੱਚ ਸੰਗਤ ਨਹੀ ਆਵੇਗੀ ਤਾਂ ਫਿਰ ਇਹ ਵੀ ਸਪੱਸ਼ਟ ਕਰੇ 25 ਕੰਪਨੀਆ ਫੋਰਸਿਸ ਦੀਆ ਕਿਉ ਮੰਗਵਾਈਆ ਗਈਆ ਹਨ। ਉਹਨਾਂ ਕਿਹਾ ਕਿ ਕੁਝ ਸਰਬੱਤ ਖਾਲਸਾ ਵਿਰੋਧੀ ਤੇ ਸਰਕਾਰ ਵੱਲੋ ਅਫਵਾਹਾਂ ਫੈਲਾਈਆ ਜਾ ਰਹੀਆ ਹਨ ਕਿ 10 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਪਰ ਉਹ ਸੰਗਤਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਬੰਦ ਦੀ ਕੋਈ ਕਾਲ ਨਹੀ ਦਿੱਤੀ ਅਤੇ ਸੰਗਤਾਂ ਪੰਥ ਵਿਰੋਧੀ ਸ਼ਕਤੀਆ ਤੋ ਸਾਵਧਾਨ ਰਹਿਣ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਹੋਵੇਗਾ। ਉਹਨਾਂ ਕਿਹਾ ਕਿ ਸਰਬੱਤ ਖਾਲਸੇ ਵਿੱਚ ਜਿਥੇ ਸਮੂਹ ਪੰਥਕ ਧ੍ਰਿਰਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਉਥੇ ਹਿੰਦੂ, ਮੁਸਲਿਮ ਤੇ ਇਸਾਈ ਭਾਈਚਾਰੇ ਦੀਆ ਜਥੇਬੰਦੀਆ ਨੂੰ ਦਰਸ਼ਕ ਬਣ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਮੇਂ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਸੁਰਿੰਦਰ ਸਿੰਘ ਘਰਿਆਲਾ, ਡਾਂ ਗੁਰਜਿੰਦਰ ਸਿੰਘ, ਬਲਵੰਤ ਸਿੰਘ ਗੋਪਾਲਾ, ਅਮਰੀਕ ਸਿੰਘ ਨੰਗਲ ਤੋ ਹੋਰ ਵੀ ਬਹੁਤ ਸਾਰੇ ਆਗੂ ਹਾਜਰ ਸਨ।