ਕਿਸਾਨਾਂ ਨੇ ਦੂਸਰੇ ਦਿਨ ਦੇ ਧਰਨੇ ਦੌਰਾਨ ਮਜੀਠੀਆ ਦੀ ਕੋਠੀ ਘੇਰੀ

By November 5, 2015 0 Comments


ਪੁਲਿਸ ਨਾਲ ਹੱਥੋਪਾਈ
DSCN0617
ਅੰਮ੍ਰਿਤਸਰ 5 ਨਵੰਬਰ (ਜਸਬੀਰ ਸਿੰਘ )ਪਹਿਲਾਂ ਹੀ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਨੇ ਅਕਾਲੀ ਦਲ ਦੇ ਮਾਝੇ ਦੇ ਮੰਨੇ ਜਾਂਦੇ ਜਰਨੈਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਘੇਰ ਕੇ ਜਿਥੇ ਆਪਣੀਆ ਮੰਗਾਂ ਨੂੰ ਦੇ ਹੱਕ ਵਿੱਚ ਜਬਰਦਸ਼ਤ ਰੋਸ ਮੁਜ਼ਾਹਰਾ ਕੀਤਾ ਉਥੇ ਮਜੀਠੀਆ ਦੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨਾਲ ਸਬੰਧ ਹੋਣ ਦੇ ਦੋਸ਼ ਵੀ ਲਗਾਏ।
ਬਾਸਮਤੀ ਦਾ ਭਾਅ ਸਰਕਾਰ ਵ¤ਲੋਂ ਨਾ ਐਲਾਨਣ ਅਤੇ ਨਾ ਹੀ ਸਰਕਾਰੀ ਖਰੀਦ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜ¤ਥੇਬੰਦੀਆਂ ਵ¤ਲੋ ਏ ਡੀ ਸੀ ਅੰਮ੍ਰਿਤਸਰ ਵਿਕਾਸ ਦੇ ਦਫਤਰ ਸਾਹਮਣੇ ਬੀਤੇ ਕਲ• ਪ¤ਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਪਰ ਅ¤ਜ ਦੂਸਰੇ ਦਿਨ ਕਿਸਾਨ ਜ¤ਥੇਬੰਦੀਆ ਨੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਕੋਠੀ ਦਾ ਘਿਰਾਉ ਕਰਨ ਦਾ ਐਲਾਨ ਕਰ ਦਿ¤ਤਾ ਅਤੇ ਇਸ ਐਲਾਨ ਨਾਲ ਪੁਲਿਸ ਵਿ¤ਚ ਹਫੜਾ ਦਫੜੀ ਮ¤ਚ ਗਈ।ਕਿਸਾਨਾ ਨੇ ਸੜਕਾ ਤੇ ਮਾਰਚ ਕਰਦਿਆ ਮਜੀਠੀਆ ਦੀ ਕੋਠੀ ਵ¤ਲ ਵੱਧਣਾ ਸੁਰੂ ਕਰ ਦਿ¤ਤਾ ਪਰ ਪੁਲਿਸ ਨੇ ਕਿਸਾਨਾ ਨੂੰ ਕੋਠੀ ਤੋ ਥੋੜੀ ਦੂਰ ਹੀ ਘੇਰ ਲਿਆ ਜਿਸ ਕਾਰਨ ਪੁਲਿਸ ਤੇ ਕਿਸਾਨਾ ਵਿ¤ਚ ਹੱਥੋਪਾਈ ਵੀ ਹੋ ਗਈ ਪਰ ਪੁਲੀਸ ਨੇ ਜਿਥੇ ਸੰਜਮ ਤੋ ਕੰਮ ਲੈਦਿਆ ਕਿਸਾਨਾਂ ਨਾਲ ਨਰਮੀ ਵਰਤੀ ਉਥੇ ਕਿਸਾਨਾਂ ਨੇ ਵੀ ਪੁਲੀਸ ਵੱਲੋ ਸਹਿਯੋਗ ਨੂੰ ਲੈ ਕੇ ਅੱਗੇ ਵੱਧਣ ਦੀ ਬਜਾਏ ਸੜਕ ‘ਤੇ ਹੀ ਡੇਰੇ ਜਮਾ ਦਿੱਤੇ । ਕਿਸਾਨਾਂ ਨੇ ਜਿਥੇ ਸਰਕਾਰ ਵਿਰੁੱਧ ਜੰਮ ਭੜਾਸ ਕੱਢੀ ਉਥੇ ਮਜੀਠੀਆ ਨੂੰ ਵੀ ਅੰਤਰਰਾਸ਼ਟਰੀ ਸਮੱਗਲਰ ਗਰਦਾਨਦਿਆ ਉਸ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
12ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਵੱਲੋਂ ਬਾਸਮਤੀ ਦੀਆਂ ਸੁਪਰਫਾਈਨ ਕਿਸਮਾਂ 1509 ਅਤੇ 1121 ਦੀ ਸਰਕਾਰੀ ਖਰੀਦ ਨਾ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਨਾ ਐਲਾਨਣ, ਕਿਸਾਨਾ ਦੀ ਕਰਜਾ ਮੁਆਫੀ ਨਾ ਕਰਨ, ਮੀਹ, ਹੜ•ਾ ਅਤੇ ਚਿ¤ਟੇ ਮ¤ਛਰ ਨਾਲ ਨੁਕਸਾਨੀਆਂ ਸਾਰੀਆਂ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਨਾ ਕਰਨ ਅਤੇ ਬਣਦਾ ਮੁਆਵਜਾ ਨਾ ਦੇਣ, ਆਬਾਦਕਾਰਾਂ ਨੂੰ ਮਾਲਕੀ ਹੱਕ ਨਾ ਦੇਣ ਅਤੇ ਮੁੱਖ ਮੰਤਰੀ ਨਾਲ ਹੋਈ 12 ਅਕਤੂਬਰ ਦੀ ਮੀਟਿੰਗ ਦੇ ਫੈਸਲੇ ਲਾਗੂ ਨਾ ਕਰਨ ਕਰਕੇ ਇਹ ਮੋਰਚਾ ਲਾਇਆ ਹੈ। ਲਗਾਤਾਰ ਚੱਲਣ ਵਾਲੇ ਇਸ ਧਰਨੇ ਨੂੰ ਸੰਬੋਧਨ ਕਰਦਿਆ ਸੂਬਾਈ ਆਗੂਆਂ ਕਿਰਤੀ ਕਿਸਾਨ ਯੂਨੀਅਨ ਦੇ ਦਾਤਾਰ ਸਿੰਘ, ਸਤਬੀਰ ਸਿੰਘ ਜਮਹੂਰੀ ਕਿਸਾਨ ਸਭਾ ਦੇ ਡਾ ਸਤਨਾਮ ਸਿੰਘ ਅਜਨਾਲਾ ਅਤੇ ਰਘਬੀਰ ਸਿੰਘ ਪਾਕੀਵਾ ਕਿਸਾਨ ਸੰਘਰਸ਼ ਕਮੇਟੀ ਸਤਨਾਮ ਸਿੰਘ ਦੇ ਸਤਨਾਮ ਸਿੰਘ ਪੰਨੂ ਅਤੇ ਸਰਵਨ ਸਿੰਘ ਪੰਧੇਰ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਦੇ ਕਮਰਜੀਤ ਸਿੰਘ ਤਲਵੰਡੀ ਅਤੇ ਕਾਰਜ ਸਿੰਘ ਘਰਿਆਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਚਰਨ ਸਿੰਘ ਮ¤ਦੀਪੁਰ ਅਤੇ ਡਾ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨਾਂ ਕਿਹਾ ਕਿ ਝੋਨੇ ਦੀ ਸੁਪਰਫਾਈਨ ਕਿਸਮ 1509 ਤੋਂ 1121 ਜਿਹੜੀ ਸਾਰੀ ਦੁਨੀਆਂ ਵਿਚ ਨਿਰਯਾਤ ਹੁੰਦੀ ਹੈ। ਇਸ ਦਾ ਪੰਜਾਬ ਅਤੇ ਕੇਂਦਰ ਵੱਲੋ ਘੱਟੋ ਘੱਟ ਸਮਰਥਨ ਮੁੱਲ ਐਲਾਨ ਨਾ ਕਰਨਾ ਧ¤ਕਾ ਹੈ। ਮੋਦੀ ਅਤੇ ਬਾਦਲ ਦੀ ਮਿਲੀਭੁਗਤ ਨਾਲ ਇਸ ਸੰਸਾਰ ਪ੍ਰਸਿ¤ਧ ਚੌਲਾ ਵਾਲੀ ਫਸਲ ਨੂੰ ਵਿਉਪਾਰੀਆ ਨੂੰ ਦੋਹੀ ਦੋਹੀ ਹ¤ਥੀ ਲੁ¤ਟਣ ਦਾ ਮੌਕਾ ਦਿ¤ਤਾ ਜਾ ਰਿਹਾ ਹੈ। ਇਹ ਕ੍ਰਮਵਾਰ 4500 ਰੁਪੈ ਅਤੇ 5000 ਰੁਪੈ ਪ੍ਰਤੀ ਕਵਿੰਟਲ ਵਾਲੀ ਬਾਸਮਤੀ ਨੂੰ ਵਪਾਰੀ 1200 ਤੋਂ 1600 ਰੁਪੈ ਕਵਿੰਟਲ ਖਰੀਦ ਰਹੇ ਹਨ। ਜਦ ਕਿ ਬਾਹਰਲੇ ਦੇਸ਼ਾਂ ਨਾਲੋ ਸੋਦੇ 5000 ਰੁਪੈ ਕਵਿੰਟਲ ਤੋਂ ਉਪਰ ਹੋਏ ਹਨ। ਮੀਹ, ਹੜਾ ਅਤੇ ਚਿ¤ਟੇ ਮ¤ਛਰ ਨਾਲ ਬਰਬਾਦ ਹੋਈਆ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਨੇ ਕੀਤੀ ਅਤੇ ਨਾ ਹੀ ਮੁਆਵਜਾ ਦਿ¤ਤਾ ਹੈ। ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਬਾਸਮਤੀ ਨਾ ਖਰੀਦਣ ਦਾ ਦੋ ਟੁ¤ਕ ਜਵਾਬ ਦਿ¤ਤਾ ਹੈ। ਕਾਰਪੋਰੇਟ ਘਰਾਣਿਆਂ ਨੂੰ ਹਰ ਸਾਲ 6 ਲ¤ਖ ਤੋਂ 7 ਲ¤ਖ ਕਰੋੜ ਦੀ ਕਰਜ਼ਾ ਮੁਆਫੀ ਅਤੇ ਹੋਰ ਸਹਾਇਤਾ ਦਿ¤ਤੀ ਜਾ ਰਹੀ ਹੈ। ਬਾਦਲ ਨੇ ਕਰਜਾ ਮੁਆਫੀ ਦਾ ਵਾਅਦਾ ਕਰਕੇ ਹਮੇਸ਼ਾਂ ਧ¤ਕਾ ਕੀਤਾ ਹੈ। ਆਬਾਦਕਾਰਾਂ ਨੂੰ ਮਾਲਕੀ ਹ¤ਕ ਦੇਣ ਦੀ ਬਜਾਏ ਉਨਾਂ ਨੂੰ ਧ¤ਕੇ ਨਾਲ ਉਜਾੜਿਆ ਜਾ ਰਿਹਾ ਹੈ। ਗੰਨਾ ਉਤਪਾਦਕਾਂ ਨੂੰ ਅਜੇ ਪਿਛਲੇ ਸਾਲ ਦੇ ਬਕਾਏ ਨਹੀਂ ਦਿ¤ਤੇ ਤੇ ਨਾ ਹੀ ਮਿਲਾ ਚਲਾਉਣ ਦਾ ਪ੍ਰਬੰਧ ਕੀਤਾ ਗਿਆ।
ਬੁਲਾਰਿਆ ਨੇ ਕਿਹਾ ਕਿ ਕਿਸਾਨਾਂ ਦੀਆਂ ਜਾਇਜ ਮੰਗਾਂ ਨਾ ਮੰਨਣ ਤੇ ਬਾਦਲ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ। ਧਰਨੇ ਨੂੰ ਸਤਨਾਮ ਝੰਡੇਰ ਸਿੰਘ, ਪ੍ਰਸ਼ੋਤਮ ਸਿੰਘ ਗਹਿਰੀ, ਬਲਦੇਵ ਸਿੰਘ ਸੈਦਪੁਰ, ਪ੍ਰਗਟ ਸਿੰਘ ਜਾਮਾਰਾਏ, ਗੁਰਬਚਨ ਸਿੰਘ ਚ¤ਬਾ, ਸਕ¤ਤਰ ਸਿੰਘ ਕੋਟਲਾ, ਸੁ¤ਚਾ ਸਿੰਘ ਭਾਈ ਲ¤ਧੂ, ਸੁਖਵੰਤ ਸਿੰਘ ਵਲਟੋਹਾ, ਕਸ਼ਮੀਰ ਸਿੰਧ ਧੰਗਈ, ਜਸਪਾਲ ਸਿੰਘ ਧੰਗਈ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਣ ਕਮੇਟੀ ਵਿਚ ਪ੍ਰਿੰ ਬਲਦੇਵ ਸਿੰਘ ਸੰਧੂ, ਰਤਨ ਸਿੰਘ ਰੰਧਾਵਾ, ਬਾਜ ਸਿੰਘ ਸਾਰਗੜਾ, ਕਰਮਜੀਤ ਸਿੰਘ ਤਲਵੰਡੀ ਅਤੇ ਹਰਚਰਨ ਸਿੰਘ ਮੱਦੀਪੁਰ ਸ਼ਾਮਲ ਸਨ।

Posted in: ਪੰਜਾਬ