ਜਲੰਧਰ – ਲੜਕੀ ਦੇ ਨਾਲ ਛੇੜਖ਼ਾਨੀ, ਜੰਮ ਕੇ ਚੱਲੀਆਂ ਇੱਟਾਂ ਤੇ ਬੋਤਲਾਂ, ਗੋਲੀ ਵੀ ਚੱਲੀ

By November 5, 2015 0 Comments


ਜਲੰਧਰ, 5 ਨਵੰਬਰ – ਜਲੰਧਰ ਦੇ ਕਿਲਾ ਮਹੱਲਾ ‘ਚ ਇੱਕ ਲੜਕੀ ਨੂੰ ਛੇੜਨ ਦੇ ਮਾਮਲੇ ‘ਚ ਮਨੂੰ ਸੂਰੀ ਗੈਂਗ ਤੇ ਜਾਨੂ ਗੈਂਗ ਦੀ ਆਹਮਣੇ ਸਾਹਮਣੇ ਹੋਈ ਜੰਮਕੇ ਇੱਟਾਂ ਤੇ ਬੋਤਲਾਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਲੋਕਾਂ ਵੱਲੋਂ ਗੋਲੀ ਚੱਲਣ ਦੀ ਗੱਲ ਕਹੀ ਜਾ ਰਹੀ ਹੈ ਲੇਕਿਨ ਮੌਕੇ ਤੋਂ ਕੋਈ ਵੀ ਖ਼ੋਲ ਬਰਾਮਦ ਨਹੀਂ ਹੋਇਆ ਹੈ। ਮਨੂੰ ਸੂਰੀ ਨੇ ਜਾਨੂ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਸਾਡੇ ਮਹੱਲੇ ‘ਚ ਆ ਕੇ ਲੜਕੀਆਂ ਨੂੰ ਛੇੜਦਾ ਹੈ। ਅੱਜ ਵਿਰੋਧ ਕਰਨ ‘ਤੇ ਇਹ ਸਾਰਾ ਵਿਵਾਦ ਖੜ੍ਹਾ ਹੋਇਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

Posted in: ਪੰਜਾਬ