ਤਰਨਤਾਰਨ ਨੇੜੇ ਪਿੰਡ ਮਲੀਆਂ ਵਿਖੇ ਵੱਡੀ ਗਿਣਤੀ ‘ਚ ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਸੁੱਟੇ

By November 5, 2015 0 Comments


ਤਰਨਤਾਰਨ, 5 ਨਵੰਬਰ – ਤਰਨਤਾਰਨ ਦੇ ਨੇੜਲੇ ਪਿੰਡ ਮਲੀਆਂ ਵਿਖੇ ਵੀਰਵਾਰ ਦਿਨ ਚੜ੍ਹਦੇ ਹੀ ਉਸ ਵਕਤ ਤਣਾਅ ਦਾ ਮਾਹੌਲ ਬਣ ਗਿਆ ਜਦ ਪਿੰਡ ਵਾਸੀਆਂ ਨੇ ਪਿੰਡ ਦੀਆਂ ਗਲੀਆਂ ‘ਚ ਗੁਟਕਾ ਸਾਹਿਬ ਜੀ ਦੇ ਪੰਨੇ ਭਾਰੀ ਮਾਤਰਾ ‘ਚ ਖਿੱਲਰੇ ਹੋਏ ਵੇਖੇ। ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਜੀ ਦੀਆਂ ਕਰੀਬ 250 ਪੋਥੀਆਂ ਦੇ ਪੰਨੇ ਪਾੜ ਕੇ ਪਿੰਡ ਦੀਆਂ ਗਲੀਆਂ ‘ਚ ਖਲਾਰ ਦਿੱਤੇ। ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਦੇ ਹੀ ਇਹ ਖ਼ਬਰ ਆਸ ਪਾਸ ਦੇ ਪਿੰਡਾਂ ‘ਚ ਫੈਲ ਗਈ ਤੇ ਸਿੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ‘ਚ ਪਿੰਡ ਮਲੀਆਂ ‘ਚ ਇਕੱਠੇ ਹੋ ਗਏ। ਸਮੂਹ ਸੰਗਤ ਨੇ ਗ਼ੁੱਸੇ ‘ਚ ਆ ਕੇ ਤਰਨਤਾਰਨ – ਜੰਡਿਆਲਾ ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ । ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ ਮਨਮੋਹਨ ਸ਼ਰਮਾ ਦੇ ਹੁਕਮਾਂ ‘ਤੇ ਸਾਰਾ ਪਿੰਡ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ। ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕਰ ਰਹੇ ਸਨ। ਦੁਪਹਿਰ ਤਕ ਪਿੰਡ ‘ਚ ਤਣਾਅ ਬਣਿਆ ਹੋਇਆ ਸੀ।