ਗੁਰਬਚਨ ਸਿੰਘ ਵਲੋਂ 10 ਨਵੰਬਰ ਨੂੰ ਬੁਲਾਇਆ ਜਾਣ ਵਾਲਾ ਸਰਬੱਤ ਖਾਲਸਾ ਗੈਰ ਸਿਧਾਂਤਕ ਕਰਾਰ

By November 5, 2015 0 Comments


Giani-Gurbachan-Singh ਅੰਮ੍ਰਿਤਸਰ 5 ਨਵੰਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁਝ ਪੰਥਕ ਜਥੇਬੰਦੀਆ ਵੱਲੋ ਬੁਲਾਏ ਜਾ ਰਹੇ ਸਰਬੱਤ ਖਾਲਸੇ ਨੂੰ ਗੈਰ ਸਿਧਾਂਤਕ ਤੇ ਗੈਰ ਪੰਥਕ ਗਰਦਾਨਦਿਆ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਬੱਤ ਖਾਲਸਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਬੁਲਾਇਆ ਜਾ ਸਕਦਾ ਹੈ ਅਤੇ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਵੀ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਹੈ ਪਰ ਜਿਹੜੀਆ ਧਿਰਾਂ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕਰ ਰਹੀਆ ਹਨ ਉਹਨਾਂ ਨੇ ਨਾ ਤਾਂ ਸਰਬੱਤ ਖਾਲਸਾ ਬੁਲਾਉਣ ਦੀ ਪ੍ਰਵਾਨਗੀ ਗਈ ਹੈ ਅਤੇ ਨਾ ਹੀ ਉਹਨਾਂ ਅਜਿਹਾ ਕਰਨ ਦਾ ਕੋਈ ਪੰਥਕ ਰਵਾਇਤਾਂ ਅਨੁਸਾਰ ਅਧਿਕਾਰ ਹੈ। ਉਹਨਾਂ ਕਿਹਾ ਕਿ ਜਿਹੜੀਆ ਧਿਰਾਂ ਸਰਬੱਤ ਖਾਲਸਾ ਬੁਲਾਉਣ ਦੀ ਬਾਤ ਪਾ ਰਹੀਆ ਹਨ ਉਹਨਾਂ ਨੂੰ ਪੰਥ ਵਿਰੋਧੀ ਸਫਾਂ ਦੇ ਇਸ਼ਾਰਿਆ ਤੇ ਪੰਥਕ ਸੰਵਿਧਾਨਕ ਢਾਂਚੇ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੈਰ ਪੰਥਕ ਸਰਬੱਤ ਖਾਲਸੇ ਤੋਦੂਰੀ ਬਣਾਈ ਰੱਖਣ । ਉਹਨਾਂ ਸਰਬੱਤ ਖਾਲਸਾ ਬੁਲਾਉਣ ਵਾਲੀਆ ਧਿਰਾਂ ਨੂੰ ਵੀ ਕਿਹਾ ਕਿ ਉਹ ਸਰਬੱਤ ਖਾਲਸਾ ਬੁਲਾਉਣ ਦਾ ਵਿਚਾਰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੋਣ ਕਿਉਕਿ ਇਤਿਹਾਸ ਦੇ ਪੰਨਿਆ ਤੇ ਦਰਜ ਹੈ ਕਿ ਜਦੋ ਵੀ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਹਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਨਜੂਰੀ ਤੋ ਬਗੈਰ ਬੁਲਾਇਆ ਗਿਆ ਤਾਂ ਉਸ ਦੇ ਮਾੜੇ ਸਿੱਟੇ ਵੀ ਕੌਮ ਨੂੰ ਭੁਗਤਣੇ ਪਏ ਹਨ। ਉਹਨਾਂ ਕਿਹਾ ਕਿ ਅੱਜ ਸਰਬੱਤ ਖਾਲਸਾ ਬੁਲਾਉਣ ਦੀ ਲੋੜ ਨਹੀ ਸਗੋ ਮੌਜੂਦਾ ਸਮੇਂ ਪੰਥਕ ਏਕਤਾ ਕਰਕੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨੇ ਚਾਹੀਦੇ ਹਨ । ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਸਰਬੱਤ ਖਾਲਸਾ ਬੁਲਾਉਣ ਵਾਲੀਆ ਧਿਰਾਂ ਸ੍ਰੀ ਅਕਾਲ ਤਖਤ ਤੋ ਦਿੱਤੇ ਗਏ ਆਦੇਸ਼ ਦੇ ਬਾਵਜੂਦ ਵੀ ਮਰਿਆਦਾ ਦਾ ਉਲੰਘਣਾ ਕਰਕੇ ਸਰਬੱਤ ਖਾਲਸਾ ਬੁਲਾਉਣ ਲਈ ਦ੍ਰਿੜ ਰਹਿੰਦੀਆ ਹਨ ਤਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਕਰਕੇ ਉਹਨਾਂ ਦੇ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦੀਵਾਲੀ ਤੋ ਬਾਅਦ ਪੰਥਕ ਵਿਦਵਾਨਾਂ ਤੇ ਸਾਰੀਆ ਪੰਥਕ ਜਥੇਬੰਦੀਆ ਦੇ ਮੁੱਖੀਆ ਜਾਂ ਨੁੰਮਾਇੰਦਿਆ ਦੀ ਇੱਕ ਮੀਟਿੰਗ ਬੁਲਾ ਕੇ ਪੰਥਕ ਮਸਲਿਆ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਸਰਬੱਤ ਖਾਲਸਾ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਹਰ ਬੁਲਾਉਣ ਦੀ ਪਿਰਤ ਪੈ ਗਈ ਤਾਂ ਫਿਰ ਸਰਬੱਤ ਖਾਲਸਾ ਦੀ ਇਤਿਹਾਸਕ ਮਹੱਤਤਾ ਖਤਮ ਹੋ ਜਾਵੇਗੀ ਜੋ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪੰਥਕ ਕਨਵੈਨਸ਼ਨ ਤਾਂ ਜਥੇਬੰਦੀਆ ਆਪਣੀ ਮਰਜ਼ੀ ਨਾਲ ਕਰ ਸਕਦੀਆ ਹਨ ਪਰ ਸਰਬੱਤ ਖਾਲਸਾ ਨਹੀ ਬੁਲਾ ਸਕਦੀਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਪੋਥੀਆ ਦੀ ਬਾਰ ਬਾਰ ਹੋ ਰਹੀ ਬੇਅਦਬੀ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਕੋਈ ਅਵੇਸਲਾਪਣ ਨਹੀ ਰੱਖਣਾ ਚਾਹੀਦਾ ਅਤੇ ਤੁਰੰਤ ਉਹਨਾਂ ਸ਼ਕਤੀਆ ਦੀ ਨਿਸ਼ਾਨਦੇਹੀ ਕਰਕੇ ਸਜਾਵਾਂ ਦੇਣੀਆ ਚਾਹੀਦੀਆ ਹਨ ਜਿਹੜੀਆ ਬਾਰ ਬਾਰ ਕਿਸੇ ਗਿਣੀ ਮਿਥੀ ਸਾਜਿਸ਼ ਤਹਿਤ ਬੱਜਰ ਗਲਤੀ ਕਰਕੇ ਸਿੱਖ ਸੰਗਤਾਂ ਵਿੱਚ ਰੋਹ ਪੈਦਾ ਕਰ ਰਹੀਆ ਹਨ। ਉਹਨਾਂ ਕਿਹਾ ਕਿ ਸਰਕਾਰੀ ਗੁਪਤਚਰ ਏਜੰਸੀਆ ਵੀ ਦੋਸ਼ੀਆ ਦੀ ਭਾਲ ਕਰਨ ਵਿੱਚ ਨਾਕਾਮ ਰਹੀਆ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਭਾਗ ਨੂੰ ਚੁਸਤ ਦਰੁਸਤ ਕੀਤਾ ਜਾਵੇ। ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਪੂਰੀ ਤਰ•ਾ ਚਿੰਤੁਤ ਹਨ ਤੇ ਉਹ ਕਾਰਵਾਈ ਕਰਨ ਲਈ ਦ੍ਰਿੜ ਹਨ। ਉਹਨਾਂ ਕਿਹਾ ਕਿ ਬੀਤੇ ਕਲ• ਜਦੋਂ ਪਿੰਡ ਮੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਦੀ ਜਾਣਕਾਰੀ ਮਿਲੀ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਥੇ ਤੁਰੰਤ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਉਥੇ ਸਬੰਧਿਤ ਜਿਲ•ੇ ਅਧਿਕਾਰੀਆ ਨੂੰ ਵੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਸ਼ਰਤ ਤੇ ਬਰਦਾਸ਼ਤ ਨਹੀ ਕੀਤੀ ਜਾ ਸਕਦੀ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਪ੍ਰਬੰਧਕ ਕਮੇਟੀਆ ਨੂੰ ਪਿਛਲੇ ਕਰੀਬ ਪੰਜ ਸਾਲਾ ਤੋ ਸੁਚੇਤ ਕੀਤਾ ਜਾਂਦਾ ਰਿਹਾ ਹੈ ਕਿ ਉਹ ਗੁਰੂ ਸਾਹਿਬ ਵਾਲੇ ਕਮਰੇ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕਰਨ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਤਾਂ ਕਿ ਜੇਕਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸ ਦੀ ਤੁਰੰਤ ਸ਼ਨਾਖਤ ਕੀਤੀ ਜਾ ਸਕੇ ਪਰ ਹਾਲੇ ਤੱਕ ਵੀ ਬਹੁਤ ਸਾਰੀਆ ਕਮੇਟੀਆ ਨੇ ਇਹ ਪ੍ਰਬੰਧ ਨਹੀ ਕੀਤੇ।