ਤਿਲਕ ਵਿਹਾਰ ਵਿੱਖੇ ਦਿੱਲੀ ਕਮੇਟੀ ਪ੍ਰਧਾਨ ਦੇ ਹੋਏ ਵਿਰੋਧ ਨੂੰ ਕਮੇਟੀ ਨੇ ਸਿਆਸ਼ੀ ਸਾਜਿਸ਼ ਕਰਾਰ ਦਿੱਤਾ

By November 4, 2015 0 Comments


ਅਧੂਰਾ ਸੱਚ ਸੰਗਤਾਂ ਤਕ ਪਹੁੰਚਾਉਣ ਵਾਲੇ ਟੋਨੀ ਅਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਨੂੰ 100 ਕਰੋੜ ਰੁਪਏ ਦੇ ਹਰਜਾਨੇ ਦਾ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ (4 ਨਵੰਬਰ, 2015) : 1984 ਸਿੱਖ ਕੱਤਲੇਆਮ ਪੀੜਿਤਾਂ ਦੀ ਕਲੋਨੀ ਤਿਲਕ ਵਿਹਾਰ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਟੇਜ ਤੋਂ ਨਹੀਂ ਬੋਲਣ ਦੇਣ ਨੂੰ ਮਨਗੜ੍ਹਤ ਅਤੇ ਸਿਆਸ਼ੀ ਸਾਜਿਸ਼ ਦਸਦੇ ਹੋਏ ਕੁਝ ਸਿਆਸ਼ੀ ਸੱਜਣਾ ਦੇ ਦਾਅਵੇ ਨੂੰ ਕਮੇਟੀ ਨੇ ਖਾਰਿਜ ਕੀਤਾ ਹੈ। ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਇਸ ਘਟਨਾ ਦੇ ਅਧੂਰੇ ਸੱਚ ਨੂੰ ਆਪਣੇ ਪ੍ਰੈਸ ਨੋਟ ਰਾਹੀਂ ਪੇਸ਼ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਅਤੇ ਪੰਜਾਬੀ ਅਖਬਾਰ ਰੋਜ਼ਾਨਾ ਸਪੋਕਸਮੈਨ ਵੱਲੋਂ ਅੱਜ ਇਸ ਸਬੰਧ ’ਚ ਪ੍ਰਕਾਸ਼ਿਤ ਕੀਤੀ ਗਈ ਖਬਰ ਕਰਕੇ ਕਮੇਟੀ ਦੇ ਅਕਸ ਨੂੰ ਢਾਹ ਲਗਣ ਦੇ ਦੋਸ਼ਾਂ ਹੇਠ ਦੋਨਾਂ ਨੂੰ ਵੱਖ-ਵੱਖ ਤੌਰ ਤੇ 100-100 ਕਰੋੜ ਰੁਪਏ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜਣ ਦੀ ਜਾਣਕਾਰੀ ਦਿੱਤੀ ਹੈ।

gk gurdwara
ਕਲ ਦੀ ਘਟਨਾ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਟੇਜ਼ ਸਕੱਤਰ ਵੱਲੋਂ ਜਦੋਂ ਜੀ.ਕੇ. ਨੂੰ 1984 ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਵਾਸਤੇ ਸਟੇਜ਼ ਤੇ ਬੁਲਾਇਆ ਗਿਆ ਤਾਂ ਕਾੱਲੋਨੀ ਤੋਂ ਬਾਹਰ ਦੇ ਚਾਰ-ਪੰਜ ਸ਼ਰਾਰਤੀ ਅਨਸਰਾਂ ਵੱਲੋਂ ਸ਼ਹੀਦਾਂ ਦੇ ਨਮਿਤ ਚਲ ਰਹੇ ਇਸ ਸਮਾਗਮ ਨੂੰ ਲੀਹੋਂ ਲਾਹੁਣ ਵਾਸਤੇ ਸਤਿਨਾਮ-ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਜੀ.ਕੇ. ਬਿਨਾ ਬੋਲੇ ਸਟੇਜ਼ ਛੱਡ ਕੇ ਚਲੇ ਜਾਉਣ ਪਰ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਮੌਕੇ ਤੇ ਮੌਜ਼ੂਦ ਸੰਗਤਾਂ ਨੇ ਕਾਮਯਾਬ ਨਾ ਹੋਣ ਦਿੱਤਾ। ਸੰਗਤਾਂ ਵਿੱਚ ਮੌਜ਼ੂਦ ਬੀਬੀਆਂ ਵੱਲੋਂ ਨੌਜਵਾਨਾਂ ਨੂੰ ਇਨ੍ਹਾਂ ਸਰਾਰਤੀ ਅਨਸਰਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਿ ਜੀ.ਕੇ. ਆਪਣੀ ਤਕਰੀਕ ਜਾਰੀ ਰਖ ਸਕਣ।

ਉਨ੍ਹਾਂ ਕਿਹਾ ਕਿ ਜੀ.ਕੇ. ਵੱਲੋਂ ਕੱਲ ਉਕਤ ਸਮਾਗਮ ਵਿੱਚ ਪੀੜਿਤਾਂ ਦੇ ਭਲਾਈ ਨਾਲ ਸੰਬੰਧਿਤ ਤਿੰਨ ਵਿਸ਼ੇਸ਼ ਗੱਲਾਂ ਦਾ ਜਿਕਰ ਕੀਤਾ ਗਿਆ ਸੀ ਜਿਸ ’ਚ ਕੱਤਲੇਆਮ ਦੀ ਵਿਧਿਆਵਾਂ ਨੂੰ ਦਿੱਲੀ ਕਮੇਟੀ ਵੱਲੋਂ ਦਿੱਤੀ ਜਾਉਂਦੀ 1 ਹਜਾਰ ਰੁਪਏ ਮਾਸਿਕ ਪੈਂਨਸਨ ’ਚ 25 ਫੀਸਦੀ ਵਾਧਾ ਕਰਕੇ 1250 ਰੁਪਏ ਮਾਸਿਕ ਕਰਨਾ, ਗੁਰਦੁਆਰਾ ਸ਼ਹੀਦ ਗੰਜ ਦੇ ਵਿਸ਼ਤਾਰ ਲਈ ਬਣ ਰਹੀ ਇਮਾਰਤ ਵਾਸਤੇ ਦਿੱਲੀ ਕਮੇਟੀ ਵੱਲੋਂ 10 ਲੱਖ ਰੁਪਏ ਤੇ ਸ਼੍ਰੋਮਣੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣਾ ਅਤੇ ਪੀੜਿਤਾਂ ਦੇ 20 ਬੱਚਿਆਂ ਨੂੰ ਫਿਲਹਾਲ ਕਮੇਟੀ ਦੇ ਸੁਰੱਖਿਆ ਦਸਤੇ ’ਚ ਨੌਕਰੀ ਦੇਣ ਦਾ ਐਲਾਨ ਮੁਖ ਸੀ। ਜਿਸ ਤੇ ਮੌਕੇ ਤੇ ਮੌਜ਼ੂਦ ਸੰਗਤਾਂ ਵੱਲੋਂ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਦੋਨਾਂ ਬਾਹਾਂ ਖੜੀ ਕਰਕੇ ਜੀ.ਕੇ. ਦਾ ਸਮਰਥਨ ਕੀਤਾ ਗਿਆ।

ਪਰਮਿੰਦਰ ਨੇ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਆੜ ’ਚ ਸ਼ਰਾਰਤੀ ਅਨਸਰਾਂ ਵੱਲੋਂ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਖੇ ਹੁੱਲੜਬਾਜੀ ਕਰਨ ਪਿੱਛੇ ਮੁਖ ਮਕਸਦ ਪੀੜਿਤ ਪਰਿਵਾਰਾਂ ਦੀ ਭਲਾਈ ਦੇ ਕਾਰਜ ਨੂੰ ਰੋਕਣ ਦੀ ਸਿਆਸ਼ੀ ਸਾਜਿਸ਼ ਵੀ ਕਰਾਰ ਦਿੱਤਾ। ਟੋਨੀ ਦਾ ਦਿੱਲੀ ਦੀ ਸਿੱਖ ਸਿਆਸ਼ਤ ’ਚ ਸਿਰਫ ਚੀਅਰ ਲੀਡਰ ਵੱਜੋਂ ਭੂਮਿਕਾ ਹੋਣ ਦਾ ਦਾਅਵਾ ਕਰਦੇ ਹੋਏ ਪਰਮਿੰਦਰ ਨੇ ਟੋਨੀ ਦੀ ਕਾਰਜਪ੍ਰਣਾਲੀ ਤੇ ਸਵਾਲ ਵੀ ਖੜੇ ਕੀਤੇ। ਟੋਨੀ ਵੱਲੋਂ ਬਿਨਾਂ ਤੱਥਾਂ ਦੀ ਜਾਂਚ ਕੀਤੇ ਪ੍ਰੈਸ-ਨੋਟ ਜਾਰੀ ਕਰਨ ਨੂੰ ਮੰਦਭਾਗਾ ਦਸਦੇ ਹੋਏ ਪਰਮਿੰਦਰ ਨੇ ਬੀਤੇ ਢਾਈ ਸਾਲਾਂ ਤੋਂ ਟੋਨੀ ਦੇ ਦਿੱਲੀ ਦੀ ਸਿੱਖ ਸਿਆਸ਼ਤ ’ਚੋਂ ਗਾਇਬ ਹੋਣ ਨੂੰ ਅਗਿਆਤਵਾਸ ਵਜੋਂ ਵੀ ਪਰਿਭਾਸ਼ਿਤ ਕੀਤਾ। ਪਰਮਿੰਦਰ ਨੇ ਟੋਨੀ ਵੱਲੋਂ ਦਿੱਲੀ ਕਮੇਟੀ ਚੋਣਾਂ ਨੂੰ ਨੇੜੇ ਵੇਖ ਕੇ ਸ਼ੁਰੂ ਕੀਤੀ ਗਈ ਸਿਆਸ਼ੀ ਕਸਰਤ ਨੂੰ ਬਰਸਾਤੀ ਡੱਡੂਆਂ ਵੱਜੋਂ ਕਾਰਗੁਜਾਰੀ ਦੇ ਰੂਪ ’ਚ ਸੰਗਤਾਂ ਨੂੰ ਦੇਖਣ ਦੀ ਅਪੀਲ ਕੀਤੀ। ਪਰਮਿੰਦਰ ਨੇ ਕਿਹਾ ਕਿ ਟੋਨੀ ਦੀ ਪਾਰਟੀ ਦਾ ਨਾ ਤੇ ਦਿੱਲੀ ’ਚ ਕੋਈ ਸਿਆਸ਼ੀ ਆਧਾਰ ਹੈ ਅਤੇ ਨਾ ਹੀ ਚੋਣਾਂ ਲੜਨ ਲਈ ਚੋਣ ਨਿਸ਼ਾਨ ਹੈ। ਪਰ ਖਬਰਾਂ ’ਚ ਰਹਿਣ ਦੀ ਮਾੜ੍ਹੀ ਆਦਤ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਤਕ ਦੇ ਆਗੂਆਂ ਦੀ ਤਾਰੀਫ਼ਾ ਕਰਕੇ ਆਪਣੀ ਸਿਆਸ਼ੀ ਦੁਕਾਨ ਚਲਾਉਣ ਨੂੰ ਟੋਨੀ ਨੂੰ ਮਜਬੂਰ ਕਰ ਦਿੱਤਾ ਹੈ।

hamdard

ਹਮਦਰਦ ਅਖਬਾਰ ਨੇ ਕਮੇਟੀ ਪ੍ਰਧਾਨ ਤੋਂ ਮੰਗੀ ਖਿਮਾ ਜਾਚਨਾਂ

ਹਮਦਰਦ ਅਖਬਾਰ ਨੇ ਕਮੇਟੀ ਪ੍ਰਧਾਨ ਤੋਂ ਮੰਗੀ ਖਿਮਾ ਜਾਚਨਾਂ