ਕਰਨਾਟਕਾ ਦੇ ਮੁੱਖ ਮੰਤਰੀ ਬੀਫ ਖਾਣਗੇ ਤਾਂ ਉਨ੍ਹਾਂ ਦਾ ਸਿਰ ਕੱਟ ਦਿੱਤਾ ਜਾਵੇਗਾ – ਭਾਜਪਾ

By November 4, 2015 0 Comments


bjpਬੈਂਗਲੁਰੂ, 4 ਨਵੰਬਰ (ਏਜੰਸੀ) – ਕਰਨਾਟਕਾ ‘ਚ ਭਾਜਪਾ ਨੇਤਾ ਨੇ ਇਕ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਇਥੋਂ ਦੇ ਇਕ ਉੱਘੇ ਭਾਜਪਾ ਆਗੂ ਐਸ.ਐਨ. ਚੰਨਬਸੱਪਾ ਨੇ ਧਮਕੀ ਦਿੱਤੀ ਹੈ ਕਿ ਜੇ ਮੁੱਖ ਮੰਤਰੀ ਸਿਧਰਮਈਆ ਬੀਫ ਖਾਣਗੇ ਤਾਂ ਉਨ੍ਹਾਂ ਦਾ ਸਿਰ ਕੱਟ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਟਿੱਪਣੀ ਸਿਧਰਮਈਆ ਦੇ ਖ਼ਬਰਾਂ ‘ਚ ਆਏ ਉਸ ਬਿਆਨ ਦੇ ਵਿਰੋਧ ‘ਚ ਪਾਰਟੀ ਦੀ ਸਥਾਨਕ ਬਰਾਂਚ ਦੁਆਰਾ ਆਯੋਜਿਤ ਪ੍ਰਦਰਸ਼ਨ ਦੌਰਾਨ ਕੀਤੀ ਜਿਸ ‘ਚ ਮੁੱਖ ਮੰਤਰੀ ਨੇ ਗਾਂ ਦਾ ਮਾਸ ਖਾਣ ਦੀ ਗੱਲ ਕਹੀ ਸੀ। ਗੌਰਤਲਬ ਹੈ ਕਿ ਸਿਧਰਮਈਆ ਨੇ ਪਿਛਲੇ ਹਫ਼ਤੇ ਯੁਵਾ ਕਾਂਗਰਸ ਦੀ ਰੈਲੀ ‘ਚ ਕਿਹਾ ਸੀ ਕਿ ਉਹ ਬੀਫ ਨਹੀਂ ਖਾਂਦੇ ਪਰ ਉਹ ਹੁਣ ਖਾ ਦੇਖਣਗੇ।

Posted in: ਰਾਸ਼ਟਰੀ