ਮੋਗਾ – ਬਰਗਾੜੀ ਤੋਂ ਕੁਝ ਦੂਰ ਹੋਰ ਇੱਕ ਪਿੰਡ ਵਿਚ ਬੇਅਦਵੀ

By November 4, 2015 0 Comments


beadbiਸਮਾਲਸਰ, 4 ਨਵੰਬਰ – ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਅੰਗ ਪਿੰਡ ਦੀਆਂ ਗਲੀਆਂ ‘ਚੋਂ ਮਿਲੇ ਹਨ। ਜਿਸ ਤੋਂ ਇਕ ਵਾਰ ਫਿਰ ਇਲਾਕੇ ‘ਚ ਤਣਾਅ ਪੈਦਾ ਹੋ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਪਿੰਡ ਬਰਗਾੜੀ ਤੋਂ ਸਿਰਫ 8 ਕਿਲੋਮੀਟਰ ਦੂਰੀ ‘ਤੇ ਹੀ ਹੈ। ਦੋਸ਼ੀਆਂ ਨੇ ਇਸ ਘਟਨਾ ਨੂੰ ਉਸੇ ਤਰ੍ਹਾਂ ਹੀ ਅੰਜਾਮ ਦਿੱਤਾ ਹੈ ਜਿਵੇਂ ਬਰਗਾੜੀ ‘ਚ ਦਿੱਤਾ ਸੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਡੀ.ਸੀ. ਮੋਗਾ ਪੀ.ਐਸ ਗਿੱਲ ਤੇ ਐਸ.ਐਸ.ਪੀ. ਮੋਗਾ ਮੁਖਵਿੰਦਰ ਸਿੰਘ ਘਟਨਾ ਸਥਾਨ ‘ਤੇ ਪਹੁੰਚ ਗਏ ਸਨ।

moga 2