ਸਿੱਖਾਂ ਨੇ ਜਥੇਦਾਰ ਦੀ ਰਿਹਾਇਸ਼ ਮੂਹਰੇ ਲਗਾਏ ਕਾਲੇ ਝੰਡੇ

By November 3, 2015 0 Comments


jathedarਅੰਮਿ੍ਤਸਰ, 3 ਨਵੰਬਰ – ¸ਸਿੱਖ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਰੋਸ ਮੁਜ਼ਾਹਰਿਆਂ ਦੇ ਸੱਦੇ ਦੌਰਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਨਾਲ ਲਿਆਂਦੀਆਂ ਕਾਲੀਆਂ ਝੰਡੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦੇ ਦਫ਼ਤਰ ਤੇ ਰਿਹਾਇਸ਼ ਮੂਹਰੇ ਸੁੱਟ ਦਿੱਤੀਆਂ, ਜਿਸ ਨੂੰ ਵੇਖ ਕੇ ਖੜ੍ਹੀ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ | ਇਸ ਦੌਰਾਨ ਹੀ ਹਰਿਮੰਦਰ ਸਾਹਿਬ ਨਜ਼ਦੀਕ ਸਿੱਖਾਂ ਦਾ ਸਮੂਹ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਿਆ, ਜਿਨ੍ਹਾਂ ਨੂੰ ਪ੍ਰਕਰਮਾ ਅੰਦਰ ਜਾਣ ਤੋਂ ਪਹਿਲਾਂ ਬਾਹਰ ਰੱਖਣ ਦੀ ਕਵਾਇਦ ਆਰੰਭ ਹੋਈ ਤਾਂ ਕਿਸੇ ਨੇ ਵਿੱਚੋਂ ਇਹ ਝੰਡੀਆਂ ਰੋਸ ਵਜੋਂ ਨਜ਼ਦੀਕ ਪੈਂਦੀ ਸਿੰਘ ਸਾਹਿਬ ਦੀ ਰਿਹਾਇਸ਼ ਮੂਹਰੇ ਲਗਾਉਣ ਦਾ ਸੁਝਾਅ ਦੇ ਦਿੱਤਾ ਤੇ ਸਮੁੱਚੇ ਸਿੱਖ ਕਾਲੀਆਂ ਝੰਡੀਆਂ ਸਿੰਘ ਸਾਹਿਬ ਦੀ ਰਿਹਾਇਸ਼ ਤੇ ਦਫ਼ਤਰ ਦੇ ਦਰਵਾਜ਼ਿਆਂ ਮੂਹਰੇ ਸੁੱਟਣ ਲੱਗੇ | ਭਾਈ ਗੁਰਨਾਮ ਸਿੰਘ ਬੁਡਾਲਾ, ਕਮਲਜੀਤ ਸਿੰਘ ਵੰਨਚੜੀ ਨੇ ਕਿਹਾ ਕਿ ਜਿੰਨ੍ਹੀ ਦੇਰ ਫ਼ੈਸਲੇ ‘ਚ ਸ਼ਾਮਿਲ ਸਿੰਘ ਸਾਹਿਬਾਨ ਖ਼ੁਦ ਅਸਤੀਫ਼ੇ ਨਹੀਂ ਦੇ ਜਾਂਦੇ, ਉਨ੍ਹਾਂ ਚਿਰ ਵਿਰੋਧ ਵਿਖਾਵੇ ਜਾਰੀ ਰਹਿਣਗੇ | ਪੁਲਿਸ ਨੇ ਇਸ ਕਾਰਵਾਈ ਵੀ ਰੋਕਣ ਦੀ ਕੋਸ਼ਿਸ਼ ਵੀ ਕੀਤੀ | ਕਾਲੀਆਂ ਝੰਡੀਆਂ ਸੁੱਟਣ ਵਾਲੇ ਨੌਜਵਾਨਾਂ ‘ਚ ਜਗਜੋਤ ਸਿੰਘ, ਨਵਤੇਜ ਸਿੰਘ, ਬਹੁਲਵਲੀਨ ਸਿੰਘ ਜੰਡਿਆਲਾ, ਦਿਲਬਾਗ ਸਿੰਘ ਨਿਊ ਅੰਮਿ੍ਤਸਰ, ਪਿ੍ਤਪਾਲ ਸਿੰਘ, ਪੰਜਾਬ ਸਿੰਘ ਗੋਲਡੀ, ਸਿਲਾਵਰ ਸਿੰਘ ਰਾਣਾ ਸਿੰਘ , ਬਲਵਿੰਦਰ ਸਿੰਘ ਖੈਰਦੀ, ਕਸ਼ਮੀਰ ਸਿੰਘ ਸਾਂਘਣਾ ਆਦਿ ਸ਼ਾਮਿਲ ਸਨ