ਬਰਗਾੜੀ ਬੇਅਦਬੀ ਕਾਂਡ ‘ਚ ਰਿਹਾਅ ਹੋਏ ਸਕੇ ਭਰਾਵਾਂ ਵੱਲੋਂ ਪੁਲਿਸ ‘ਤੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ

By November 3, 2015 0 Comments


rupinder and jaswinder (1)ਫ਼ਰੀਦਕੋਟ, 3 ਨਵੰਬਰ (ਏਜੰਸੀ) – ਬਰਗਾੜੀ ਬੇਅਦਬੀ ਕਾਂਡ ‘ਚ ਰਿਹਾਅ ਹੋਏ ਸਕੇ ਭਰਾਵਾਂ ਨੇ ਪੁਲਿਸ ‘ਤੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰੁਪਿੰਦਰ ਨੂੰ ਚੋਟ ਲੱਗਣ ਦੇ ਕਾਰਨ ਉਸਨੂੰ ਕੁੱਝ ਨਹੀਂ ਕਿਹਾ ਗਿਆ, ਲੇਕਿਨ ਗੁਰਲਾਲ ਸਿੰਘ, ਅਮਨਦੀਪ ਸਿੰਘ ਤੇ ਜਸਵਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪ੍ਰੈੱਸ ਗੱਲ ਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਫ਼ਰੀਦਕੋਟ ਸੀਆਈਏ ਸਟਾਫ਼ ‘ਚ ਉਨ੍ਹਾਂ ਦੇ ਨਾਲ ਮਾਰ ਕੁੱਟ ਕੀਤੀ ਗਈ। ਉਹ ਜ਼ਬਰਦਸਤੀ ਉਨ੍ਹਾਂ ਨੂੰ ਮੰਨਣ ਲਈ ਮਜਬੂਰ ਕਰਦੇ ਰਹੇ ਕਿ ਉਹ ਜੁਰਮ ਸਵੀਕਾਰ ਕਰ ਲੈਣ। ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਝੂਠੇ ਕੇਸ ‘ਚ ਦੋਵਾਂ ਭਰਾਵਾਂ ਨੂੰ ਫਸਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।