ਸਿੰਘਾਂ ਵੱਲੋਂ ਰੋਸ ਵੱਜੋਂ ਕਾਲੀਆਂ ਝੰਡੀਆਂ ਵਿਖਾ ਕੇ ਕੀਤਾ ਰੋਸ ਮਾਰਚ

By November 3, 2015 0 Comments


ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਨਾ ਫੜ ਕੇ ਸਿੰਘਾਂ ਨੂੰ ਹੀ ਫਸਾਉਣਾ ਇਕ ਰਾਜਨੀਤਿਕ ਸ਼ਰਯੰਤਰ-ਭਾਈ ਕੁਲਵੀਰ ਸਿੰਘ ਬੜਾ ਪਿੰਡ
*ਸੈਕੜੇਆਂ ਦੀ ਗਿਣਤੀ ਵਿੱਚ ਇਕੱਠੇ ਹੋਇਆਂ ਸੰਗਤਾਂ
Phillaur_Raj_03_02
ਫਿਲੌਰ, 3 ਨਵੰਬਰ (ਰਾਜ) ਪੰਥਕ ਆਗੂਆਂ ਵੱਲੋਂ ਦਿੱਤੇ ਗਏ ਸੱਦੇ ‘ਤੇ ਅੱਜ ਇਥੇ ਸਥਾਨਕ ਜੀ.ਟੀ. ਰੋਡ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਸੰਗਤਾਂ ‘ਤੇ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰਨ ਦੇ ਰੋਸ ਵੱਜੋ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਇਆ ਜਿੰਨਾਂ ਵੱਲੋਂ ਸ਼ਾਂਤਮਈ ਗੁਰਬਾਣੀ ਦਾ ਜਾਪ ਕਰਦੇ ਹੋਏ, ਬਿਨਾਂ ਟ੍ਰੈਫ਼ਿਕ ਜਾਮ ਕੀਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਇਕੱਤਰ ਹੋਏ ਆਗੂ ਜਿੰਨਾਂ ਵਿੱਚ ਐਸ.ਜੀ.ਪੀ.ਸੀ. ਮੈਂਬਰ ਅਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਵੀਰ ਸਿੰਘ ਬੜਾ ਪਿੰਡ, ਕੁਲਵਿੰਦਰ ਸਿੰਘ ਤੇਹਿੰਗ, ਬਲਵੀਰ ਸਿੰਘ ਰਸੂਲ ਪੁਰ, ਢਾਡੀ ਸਰੂਪ ਸਿੰਘ ਕਡਿਆਣਾ, ਜਰਨੈਲ ਸਿੰਘ ਮੋਤੀਪੁਰ, ਜੋਗਾ ਸਿੰਘ ਹਰੀਪੁਰ, ਜਸਵਿੰਦਰ ਸਿੰਘ ਰਸੂਲਪੁਰ ਆਦਿ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਜੋ ਸ਼ਾਂਤਮਈ ਰੋਸ ਮੁਜ਼ਾਹਰਾ ਬਿਨਾਂ ਕਿਸੇ ਵੀ ਤਰ•ਾਂ ਟ੍ਰੈਫ਼ਿਕ ਜਾਮ ਦੇ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਕਥਿਤ ਸਰਕਾਰਾ ਵੱਲੋਂ ਸਿੰਘ ਪੰਥ ਨਾਲ ਕੀਤੇ ਜਾਣ ਵਾਲੇ ਖਿਲਵਾੜ ਖ਼ਿਲਾਫ਼ ਹੈ । ਭਾਈ ਕੁਲਵੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਕਥਿਤ ਸਰਕਾਰ ਵੱਲੋਂ ਪਾਲੇ ਹੋਏ ਫਿਰਕਾਪ੍ਰਸਤ ਅੰਸਰਾ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕਰਨਾ ਉਪਰੰਤ ਚੈਲੇਂਜ ਕਰ ਕੇ ਬੇਅਦਬੀ ਕਰਨਾ ਅਤੇ ਫਿਰ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਅਗਵਾਈ ਕਰਨ ਵਾਲੇ ਸਿੰਘ ਨੌਜਵਾਨਾ ਨੂੰ ਹੀ ਗ੍ਰਿਫ਼ਤਾਰ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਬ ਮੌਜੂਦਾ ਕਥਿਤ ਪੰਥਕ ਅਖਵਾਉਣ ਵਾਲੀ ਸਰਕਾਰ ਦਾ ਰਾਜਨੀਤਕ ਸ਼ੜਯੰਤਰ ਹੈ ਜੋ ਕਿ 2017 ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੱਦੇ-ਨਜ਼ਰ ਰੱਖ ਕੇ ਕੀਤਾ ਜਾ ਰਿਹਾ ਹੈ । ਉਨ•ਾਂ ਕਿਹਾ ਕਿ ਪਰ ਹੁਣ ਸਿੰਘ ਪੰਥ ਉਕਤ ਬਾਦਲ ਸਰਕਾਰ ਅਤੇ ਉਸ ਦੇ ਪਾਲੇ ਹੋਏ ਅਖੌਤੀ ਜਥੇਦਾਰਾ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ, ਇਸ ਲਈ ਜਥੇਦਾਰਾ ਨੂੰ ਉਕਤ ਅਹੁਦੇ ਦੀ ਮਰਿਆਦਾ ਨੂੰ ਸਮਝਦੇ ਹੋਏ ਆਪਣੇ ਅਹੂਦੇਆਂ ਤੋਂ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ । ਹਾਜਰ ਬੁਲਾਰਿਆਂ ਨੇ ਸਿੰਘ ਪੰਥ ਦੇ ਨਾਲ ਹੋਰ ਧਰਮਾਂ ਨੂੰ ਮੰਨਣ ਵਾਲੇਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰੀ ਚਾਲਾਂ ਤੋਂ ਸੁਚੇਤ ਰਹਿਣ ਕਿਉਂਕਿ ਅਜਿਹੇ ਰਾਜਨੀਤਕ ਲੌਕ ਆਪਣੀ ਕੁਰਸੀ ਖ਼ਾਤਰ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ । ਉੱਨਾਂ ਕਿਹਾ ਕਿ ਜਦੋਂ ਤੱਕ ਉਨ•ਾਂ ਨੂੰ ਇਨਸਾਫ ਨਹੀ ਮਿਲ ਜਾਦਾ ਉਦੋਂ ਤੱਕ ਪੰਥਕ ਆਗੂਆਂ ਦੇ ਹੁਕਮ ਅਨੁਸਾਰ ਰੋਸ ਜਾਰੀ ਰਹੇਗਾ । ਇਸ ਮੌਕੇ ਮਹਿੰਦਰ ਸਿੰਘ ਤੇਹਿੰਗ, ਮੱਖਣ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਬਲਵੀਰ ਸਿੰਘ ਨਗਰ, ਪਵਿੱਤਰ ਸਿੰਘ ਤੇਹਿੰਗ, ਸੁਰਜਣ ਸਿੰਘ ਸ਼ਾਹਪੁਰ, ਗੁਰਮੁੱਖ ਸਿੰਘ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਦਵਿੰਦਰ ਸਿੰਘ ਸੰਗੋਵਾਲ, ਭਾਈ ਅਮਰੀਕ ਸਿੰਘ ਮੋਤੀਪੁਰ, ਜਗਤਾਰ ਸਿੰਘ ਮੋਤੀਪੁਰ, ਗੁਰਦੀਪ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਕੌਰ ਤੇਹਿੰਗ, ਮਹਿੰਦਰ ਕੌਰ ਤੇਹਿੰਗ, ਸਤਵੰਤ ਕੌਰ ਸ਼ਾਹਪੁਰ, ਜਗੀਰ ਕੌਰ ਮੋਤੀਪੁਰ ਖਾਲਸਾ, ਪ੍ਰੀਤਮ ਕੌਰ, ਗੁਰਮੀਤ ਕੌਰ, ਪ੍ਰਕਾਸ਼ ਕੌਰ, ਮਨਜੀਤ ਕੌਰ ਆਦਿ ਵੀ ਹਾਜਰ ਸਨ ।