ਵੱਖ-ਵੱਖ ਪਿੰਡਾਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਵਾਪਿਸ ਲਿਆਂਦੇ

By November 2, 2015 0 Comments


2ਅਜਨਾਲਾ 2 ਨਵੰਬਰ (ਗੁਰਸੇਵਕ ਸਿੰਘ ਨਿੱਜਰ)-ਇਥੋਂ ਨੇੜਲੇ ਪਿੰਡ ਡੱਬਰ ਵਿਖੇ ਪਿਛਲੇ ਕਈ ਸਾਲਾਂ ਤੋਂ ਇੱਕ ਪਾਖੰਡੀ ਬਾਬੇ ਵੱਲੋਂ ਪਾਖੰਡਵਾਦ ਦੀ ਚਲਾਈ ਜਾ ਰਹੀ ਦੁਕਾਨਦਾਰੀ ਨੂੰ ਅੱਜ ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਧੂਲਕਾ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪ੍ਰਬੰਧਕ ਕਮੇਟੀ ਅਜਨਾਲਾ ਵੱਲੋਂ ਬੰਦ ਕਰਵਾਇਆ ਗਿਆ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਪਾਖੰਡੀ ਬਾਬੇ ਨੂੰ ਮੁਆਫੀ ਮੰਗ ਕੇ ਜਾਨ ਛੁਡਾਉਣੀ ਪਈ। ਇਸ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂਆਂ ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਲਕੀਤ ਸਿੰਘ ਅਜਨਾਲਾ ਅਤੇ ਭਾਈ ਮੱਸਾ ਸਿੰਘ ਨੇ ਦਸਿਆ ਕਿ ਪਾਖੰਡੀ ਬਾਬੇ ਤਰਸ਼ੇਮ ਸਿੰਘ ਉਰਫ ਬਾਬਾ ਬਿੱਲਾ ਵੱਲੋਂ ਆਪਣੇ ਘਰ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹਰ ਐਤਵਾਰ ਅਤੇ ਬੁੱਧਵਾਰ ਵਾਲੇ ਦਿਨ ਘਰ ਵਿੱਚ ਗੱਦੀ ਲਗਾ ਕੇ ਲੋਕਾਂ ਨੂੰ ਫਾਂਡੇ ਕਰਨ ਤੋਂ ਇਲਾਵਾ ਹਰ ਤਰਾਂ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਦੇ ਬਹਾਨੇ ਆਪਣੀ ਦੁਕਾਨਦਾਰੀ ਚਲਾਰਿਹਾ ਸੀ। ਜਿਸ ਦੀ ਸੂਚਨਾਂ ਮਿਲਣ ਤੇ ਅੱਜ ਉਨਾਂ ਵੱਲੋਂ ਐਸ.ਐਚ.ਓ ਅਜਨਾਲਾ ਸ਼ਿਵਦਰਸ਼ਨ ਸਿੰਘ ਤੇ ਪਿੰਡ ਦੇ ਮੋਹਤਬਰਾਂ ਦੀ ਹਾਜਰੀ ‘ਚ ਉਕਤ ਪਾਖੰਡੀ ਬਾਬੇ ਵੱਲੋਂ ਲਿਖਤੀ ਮੁਆਫੀ ਮੰਗ ਕੇ ਅੱਗੇ ਤੋਂ ਅਜਿਹਾ ਨਾਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਥੇ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਦੋ ਸਰੂਪਾਂ ਨੂੰ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅਜਨਾਲਾ ਵਿਖੇ ਲਿਆਂਦਾ ਗਿਆ ਹੈ। ਇਸੇ ਤਰਾਂ ਪਿੰਡ ਬਿਕਰਾਊਰ ਵਿਖੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਤਿਕਾਰ ਵਿੱਚ ਤਰੁੱਟੀਆਂ ਨੂੰ ਦੇਖਦਿਆਂ ਅਤੇ ਪਿੰਡ ਸੇਖਭੱਟੀ ਵਿਖੇ ਇੱਕ ਵਿਅਕਤੀ ਵੱਲੋਂ ਖਸਤਾ ਹਾਲਤ ਕਮਰੇ ਵਿੱਚ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਨੂੰ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਲਿਆਂਦਾ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੀਆਂ ਪਾਖੰਡਵਾਦ ਦੀਆਂ ਦੁਕਾਨਾਂ ਚਲਾ ਰਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਿਆ ਜਾ ਸਕੇ। ਇਸ ਮੌਕੇ ਮੋਜੂਦ ਐਸ.ਐਚ.ਓ ਅਜਨਾਲਾ ਸ਼ਿਵਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀਂ ਜਾਵੇਗਾ।