ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਨ ਵਾਲੇ ਪੁਲੀਸ ਵਾਲਿਆ ਦੇ ਖ੍ਰਿਲਾਫ ਵੀ ਕਾਰਵਾਈ ਕੀਤੀ ਜਾਵੇ -ਸਰਨਾ

By November 2, 2015 0 Comments


ਅੰਮ੍ਰਿਤਸਰ 2 ਨਵੰਬਰ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਸਰਕਾਰ ਨੇ ਵੱਲੋ ਪਹਿਲਾਂ ਗ੍ਰਿਫਤਾਰ ਕਰਨ ਤੇ ਫਿਰ ਅੱਜ ਸਬੂਤਾਂ ਦੀ ਘਾਟ ਕਰਨ ਦੀ ਰਿਹਾਅ ਕਰਨ ਬਾਰੇ ਸਪੱਸ਼ਟ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦਾ ਪ੍ਰਸ਼ਾਸ਼ਨ ਤੇ ਪੂਰੀ ਤ੍ਰਰ•ਾ ਕੰਟਰੋਲ ਖਤਮ ਹੋ ਚੁੱਕਾ ਹੈ ਅਤੇ ਜਿਹੜੇ ਪੁਲੀਸ ਅਧਿਕਾਰੀਆ ਨੇ ਝੂਠਾ ਕੇਸ ਦਰਜ ਕਰਕੇ ਨਿਰਦੋਸ਼ਾ ਨੂੰ ਇੰਨੇ ਦਿਨ ਜੇਲ ਵਿੱਚ ਬੰਦ ਰੱਖਿਆ ਹੈ ਉਹਨਾਂ ਦੇ ਖਿਲਾਫ ਵੀ ਕਨੂੰਨੀ ਕਾਰਵਾਈ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੂਰੀ ਤਰ•ਾ ਨਿਰਦੋਸ਼ ਹਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ। ਉਹਨਾਂ ਕਿਹਾ ਕਿ ਪਹਿਲੇ ਦਿਨ ਤੋ ਹੀ ਸੰਗਤਾਂ ਇਸ ਦਾ ਵਿਰੋਧ ਕਰ ਰਹੀਆ ਸਨ ਕਿ ਫੜੇ ਗਏ ਦੋਵੇ ਭਰਾ ਨਿਰਦੋਸ਼ ਹਨ ਪਰ ਸਰਕਾਰ ਦੇ ਗ੍ਰਹਿ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੰਗਾਰ ਕੇ ਕਹਿੰਦੇ ਹਨ ਕਿ ਦੋਵੇ ਵਿਅਕਤੀ ਦੋਸ਼ੀ ਹਨ ਪਰ ਅੱਜ ਸਬੂਤਾਂ ਦੀ ਘਾਟ ਕਾਰਨ ਦਾ ਬਹਾਨਾ ਬਣਾ ਕੇ ਛੱਡਣਾ ਪਿਆ ਹੈ। ਉਹਨਾਂ ਕਿਹਾ ਕਿ ਨਿਰਦੋਸ਼ਾ ਨੂੰ ਸਰਕਾਰ ਦੇ ਖੂੰਨੀ ਪੰਜੇ ਵਿੱਚੋ ਰਿਹਾਅ ਕਰਾਉਣਾ ਪੰਥਕ ਜਥੇਬੰਦੀਆ ਦੀ ਬਹੁਤ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਪੂਰੀ ਤਰ•ਾ ਅਰਾਜਕਤਾ ਦਾ ਅੱਡਾ ਬਣਿਆ ਪਿਆ ਹੈ ਅਤੇ ਸਿਆਸੀ ਦੁਸ਼ਮਣੀਆ ਪਾਲਦਿਆ ਬਹੁਤ ਸਾਰੇ ਨਿਰਦੋਸ਼ ਨੌਜਵਾਨਾਂ ਤੋ ਕੇਸ ਕਰਕੇ ਉਹਨਾਂ ਨੂੰ ਜੇਲ੍ਵਾ ਵਿੱਚ ਬੰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਦਰਜ ਕੀਤੇ ਗਏ ਹੁਣ ਤੱਕ ਸਾਰੇ ਕੇਸਾ ਦੀ ਸਮੀਖਿਆ ਕਰਕੇ ਬਾਕੀ ਵੀ ਨਿਰਦੋਸ਼ ਲੋਕਾਂ ਨੂੰ ਰਿਹਾਅ ਕੀਤਾ ਜਾਵੇ।

Posted in: ਪੰਜਾਬ