ਹੁਣ ਕਲਾਨੌਰ ‘ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

By November 2, 2015 0 Comments


kla naurਕਲਾਨੌਰ, 2 ਨਵੰਬਰ – ਅੱਜ ਸਵੇਰੇ ਤੜਕਸਾਰ ਕਲਾਨੌਰ ਤੋਂ ਅਦਾਲਤਪੁਰ ਮਾਰਗ ‘ਤੇ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਲਾਨੌਰ ਵਾਸੀ ਅਮਰਜੀਤ ਕੌਰ ਤੇ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਸਵੇਰੇ 5.30 ਵਜੇ ਦੇ ਕਰੀਬ ਅਦਾਲਤਪੁਰ ਰੋਡ ‘ਤੇ ਸੈਰ ਕਰ ਰਹੀਆਂ ਸਨ ਤੇ ਜੱਦੋਂ ਇਸ ਮਾਰਗ ‘ਤੇ ਵਾਪਸ ਆਈਆਂ ਤਾਂ ਸੜਕ ਦੇ ਦੋਵੇ ਪਾਸੇ 2 ਗੁਟਕਾ ਸਾਹਿਬ ਜੀ ਦੇ ਪੱਤਰੇ ਖਿੱਲਰੇ ਪਏ ਸਨ। ਇਸ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਡੀਸੀ ਡਾ. ਅਭਿਨਵ ਤ੍ਰਿੱਖਾ ਤੇ ਪੁਲਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਜਲਦ ਹੀ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿੱਤਾ। ਇਸ ਬੇਅਦਬੀ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਬਟਾਲਾ-ਕਲਾਨੌਰ ਮਾਰਗ ਜਾਮ ਕਰਕੇ ਸ਼ਾਂਤਮਈ ਰੋਸ ਧਰਨਾ ਸ਼ੁਰੂ ਕਰ ਦਿੱਤਾ।