ਮੋਦੀ ਨੇ ਜੋਤਸ਼ੀ ਨੂੰ ਹੱਥ ਦਿਖਾਇਆ

By November 1, 2015 0 Comments


ਬੇਜਾਨ ਦਾਰੂਵਾਲਾ ਨੇ ਕਿਹਾ-ਮੈਂ ਦੇਖਿਆ ਮੋਦੀ ਦਾ ਹੱਥ
modi Astrologer Bejan Daruwalla

ਇੰਦੌਰ, ਨਵੀਂ ਦਿੱਲੀ, 1 ਨਵੰਬਰ (ਏਜੰਸੀ)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਤਾਂਤਰਿਕ ਨਾਲ ਵੀਡੀਓ ਸਾਹਮਣੇ ਆਉਣ ਦੇ ਕੁਝ ਦਿਨਾਂ ਬਾਅਦ ਹੁਣ ਪ੍ਰਧਾਨ ਮੰਤਰੀ ਦੀ ਇਕ ਤਸਵੀਰ ਸਾਹਮਣੇ ਆਈ ਹੈ | ਇਸ ਵਿਖੇ ਮਸ਼ਹੂਰ ਜੋਤਸ਼ੀ ਬੇਜਾਨ ਦਾਰੂਵਾਲਾ ਨੂੰ ਹੱਥ ਦਿਖਾ ਰਹੇ ਹਨ | ਤਸਵੀਰ ਖੁਦ ਦਾਰੂਵਾਲਾ ਨੇ ਦਿਖਾਈ ਤੇ ਕਿਹਾ ਕਿ ਉਹ ਮੋਦੀ ਦਾ ਹੱਥ ਦੇਖ ਚੁੱਕੇ ਹਨ | ਮੋਦੀ ਦੀ ਇਹ ਫੋਟੋ ਐਤਵਾਰ ਨੂੰ ਉਨ੍ਹਾਂ ਦੇ ਇਹ ਕਹਿਣ ਦੇ ਕੁਝ ਘੰਟਿਆਂ ਬਾਅਦ ਸਾਹਮਣੇ ਆਈ ਹੈ ਕਿ ਉਹ ਅੱਧ ਵਿਸ਼ਵਾਸ ‘ਚ ਯਕੀਨ ਨਹੀਂ ਰੱਖਦੇ | ਦਾਰੂਵਾਲਾ ਨੇ ਮੋਦੀ ਦੀ ਪ੍ਰਸੰਸਾ ਵੀ ਕੀਤੀ |

Posted in: ਰਾਸ਼ਟਰੀ