ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ: ਜਾਂਚ ਸੀ.ਬੀ.ਆਈ. ਹਵਾਲੇ

By November 1, 2015 0 Comments


beadviਚੰਡੀਗੜ੍ਹ, 1 ਨਵੰਬਰ-ਪੰਜਾਬ ਸਰਕਾਰ ਵੱਲੋਂ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਫਰੀਦਕੋਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਦਰਜ 3 ਕੇਸ ਸੀ.ਬੀ.ਆਈ. ਨੂੰ ਅੱਗੋਂ ਜਾਂਚ ਲਈ ਸੌਾਪਣ ਦਾ ਫੈਸਲਾ ਲਿਆ ਗਿਆ ਹੈ | ਇਸ ਮੰਤਵ ਦਾ ਫੈਸਲਾ ਅੱਜ ਸ਼ਾਮ ਮੁੱਖ ਮੰਤਰੀ ਨਿਵਾਸ ‘ਤੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿਚ ਮੁੱਖ ਮੰਤਰੀ ਤੋਂ ਇਲਾਵਾ ਰਾਜ ਦੇ ਗ੍ਰਹਿ ਸਕੱਤਰ ਸ. ਜਗਪਾਲ ਸਿੰਘ ਸੰਧੂ, ਰਾਜ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਅਤੇ ਰਾਜ ਦੇ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਅਤੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਅਕਾਲੀ ਦਲ ਦੇ 3 ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ. ਬਲਵਿੰਦਰ ਸਿੰਘ ਭੂੰਦੜ ਵੀ ਹਾਜ਼ਰ ਸਨ | ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਜੋ 3 ਕੇਸ ਸੀ.ਬੀ.ਆਈ. ਹਵਾਲੇ ਕੀਤੇ ਜਾਣ ਲਈ ਲਿਖਿਆ ਗਿਆ ਹੈ, ਉਨ੍ਹਾਂ ਵਿਚੋਂ ਪਹਿਲਾ ਕੇਸ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨਾਲ ਸਬੰਧਤ ਹੈ, ਜਿੱਥੋਂ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਲਈ 2 ਜੂਨ 2015 ਨੂੰ ਆਈ.ਪੀ.ਸੀ. ਦੀ ਧਾਰਾ 295-ਏ ਅਤੇ 380 ਅਧੀਨ ਪੁਲਿਸ ਸਟੇਸ਼ਨ ਬਾਜਾਖਾਨਾ ਵਿਖੇ ਐਫ.ਆਈ.ਆਰ. ਨੰਬਰ 63 ਦਰਜ ਕੀਤੀ ਗਈ ਸੀ | ਜਦੋਂਕਿ ਦੂਸਰਾ ਕੇਸ ਬਾਜਾਖਾਨਾ ਨਾਲ ਸਬੰਧਤ ਹੈ, ਜਿੱਥੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਬੇਅਦਬੀ ਵਾਲੇ ਹੱਥ ਦੇ ਬਣੇ ਪੋਸਟਰ ਲਗਾਏ ਗਏ ਸਨ ਅਤੇ ਪੁਲਿਸ ਵੱਲੋਂ 25 ਸਤੰਬਰ 2015 ਨੂੰ ਆਈ.ਪੀ.ਸੀ. ਦੀ ਧਾਰਾ 295 ਅਧੀਨ ਬਾਜਾਖਾਨਾ ਪੁਲਿਸ ਥਾਣੇ ਵਿਚ ਐਫ.ਆਈ.ਆਰ. ਨੰਬਰ 117 ਦਰਜ ਕੀਤੀ ਸੀ |

ਤੀਸਰੇ ਕੇਸ ਦਾ ਸਬੰਧ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਅਤੇ ਇੱਕ ਗਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸੁੱਟਣ ਸਬੰਧੀ ਹੈ ਅਤੇ ਇਹ ਕੇਸ ਵੀ ਆਈ.ਪੀ.ਸੀ. ਦੀ ਧਾਰਾ 295 ਅਤੇ 120-ਬੀ ਅਧੀਨ 12 ਅਕਤੂਬਰ 2015 ਨੂੰ ਬਾਜਾਖਾਨਾ ਪੁਲਿਸ ਥਾਣੇ ਵਿਚ ਦਰਜ ਹੋਇਆ ਸੀ ਅਤੇ ਇਸੇ ਕੇਸ ਵਿਚ ਪੰਜਗਰਾਈਾ ਖੁਰਦ, ਜ਼ਿਲ੍ਹਾ ਮੋਗਾ ਦੇ 2 ਨੌਜਵਾਨ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਸਪੁੱਤਰ ਦਰਸ਼ਨ ਸਿੰਘ ਨੂੰ ਪੁਲਿਸ ਵੱਲੋਂ ਸੁੱਟੇ ਗਏ ਪੱਤਰੇ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਕੋਟਕਪੂਰਾ ਦੇ ਧਰਨੇ ‘ਚੋਂ ਵੀ ਲੈ ਕੇ ਦੌੜਨ ਦੇ ਦੋਸ਼ ਵਿਚ ਗਿ੍ਫਤਾਰ ਕੀਤਾ ਹੋਇਆ ਹੈ | ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਏ ਗਏ ਉਕਤ ਫੈਸਲੇ ਅਨੁਸਾਰ ਕੇਂਦਰ ਸਰਕਾਰ ਨੂੰ ਰਾਜ ਸਰਕਾਰ ਦਾ ਪੱਤਰ ਉਕਤ ਤਿੰਨੋਂ ਕੇਸ ਸੀ.ਬੀ.ਆਈ. ਹਵਾਲੇ ਕੀਤੇ ਜਾਣ ਸਬੰਧੀ ਕੱਲ• ਦੇ ਦਿੱਤਾ ਜਾਵੇਗਾ ਅਤੇ ਸੀ.ਬੀ.ਆਈ. ਨੂੰ ਇਹ ਵੀ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਉਕਤ ਕੇਸਾਂ ਵਿਚ ਜਲਦੀ ਤੋਂ ਜਲਦੀ ਜਾਂਚ ਦਾ ਕੰਮ ਪੂਰਾ ਕੀਤਾ ਜਾਵੇ |

ਵਰਨਣਯੋਗ ਹੈ ਕਿ ਗਿ੍ਫਤਾਰ 2 ਨੌਜਵਾਨਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ, ਜਦੋਂਕਿ ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਪੁਲਿਸ ਗੋਲੀ ਵਿਚ ਮਾਰੇ ਜਾਣ ਵਾਲੇ 2 ਨੌਜਵਾਨਾਂ ਨਾਲ ਸਬੰਧਤ ਘਟਨਾ ਦੀ ਜਾਂਚ ਦਾ ਕੰਮ ਵੀ ਸੀ.ਬੀ.ਆਈ. ਹਵਾਲੇ ਕੀਤਾ ਜਾਵੇ | ਲੇਕਿਨ ਰਾਜ ਸਰਕਾਰ ਵੱਲੋਂ ਗੋਲੀ ਘਟਨਾ ਦਾ ਕੇਸ ਸੀ.ਬੀ.ਆਈ. ਹਵਾਲੇ ਨਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਪੁਲਿਸ ਵਿਭਾਗ ਵੱਲੋਂ ਇਸ ਤਜਵੀਜ਼ ਦਾ ਤਿੱਖਾ ਵਿਰੋਧ ਹੋ ਰਿਹਾ ਹੈ | ਰਾਜ ਸਰਕਾਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਸੀ.ਬੀ.ਆਈ. ਵੱਲੋਂ ਉਕਤ ਤਿੰਨੋਂ ਕੇਸਾਂ ਸਬੰਧੀ ਜਾਂਚ ਦਾ ਕੰਮ ਜਾਰੀ ਰਹੇਗਾ, ਜਦੋਂ ਤੱਕ ਸੀ.ਬੀ.ਆਈ. ਇਨ੍ਹਾਂ ਕੇਸਾਂ ਦੀ ਜਾਂਚ ਪੂਰੇ ਤੌਰ ‘ਤੇ ਆਪਣੇ ਹੱਥਾਂ ਵਿਚ ਨਹੀਂ ਲੈ ਲੈਂਦੀ |

ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਤਿੰਨੋਂ ਕੇਸ ਆਪਸ ਵਿਚ ਜੁੜੇ ਹੋਏ ਹਨ, ਇਸ ਕਾਰਨ ਇਹ ਤਿੰਨੋਂ ਕੇਸ ਇਕੱਠੇ ਸੀ.ਬੀ.ਆਈ. ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ | ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਮਗਰਲੇ ਕੁਝ ਦਿਨਾਂ ਤੋਂ ਕਮਾਂਡ ਆਪਣੇ ਹੱਥ ਵਿਚ ਲੈਂਦਿਆਂ ਅਜਿਹੇ ਸਾਰੇ ਨਾਜ਼ੁਕ ਮਾਮਲਿਆਂ ਨਾਲ ਨਿਪਟਣ ਸਬੰਧੀ ਖ਼ੁਦ ਫੈਸਲੇ ਲਏ ਜਾ ਰਹੇ ਹਨ | ਸੂਚਨਾ ਅਨੁਸਾਰ ਮੁੱਖ ਮੰਤਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਰਾਜ ਵਿਚ ਹੋਈਆਂ ਘਟਨਾਵਾਂ ਕਾਰਨ ਕਾਫ਼ੀ ਮਾਯੂਸ ਅਤੇ ਨਾ ਖ਼ੁਸ਼ ਹਨ |