ਲੋਕ ਜ਼ਮੀਰ ਦੀ ਅਵਾਜ਼ ਸੁਣਨ ਅਤੇ ਬਾਦਲਕਿਆਂ ਦਾ ਬਾਈਕਾਟ ਕਰਨ : ਭਾਈ ਖੋਸੇ

By November 1, 2015 0 Comments


ਕਪੂਰਥਲਾ/ਕਰਤਾਰਪੁਰ 1 ਨਵੰਬਰ (ਗੁਰਭੇਜ ਸਿੰਘ ਅਨੰਦਪੁਰੀ,ਭੁਪਿੰਦਰ ਸਿੰਘ ਮਾਹੀ) – ਇਹ ਅਖੌਤੀ ਅਕਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇ-ਅਦਬੀ ਲਈ ਜਿੰਮੇਵਾਰ ਹਨ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਹੀ ਪਬਲਿਕ ਮੀਟਿੰਗਾਂ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਕੀਤਾ ਅਤੇ ਕਿਹਾ ਕਿ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਸੰਗਤ ਹੁਣ ਇਹਨਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਇਹੋ ਕਾਰਨ ਹੈ ਕਿ ਦੋਆਬੇ ਦੇ ਸਾਰੇ ਅਕਾਲੀ ਮੰਤਰੀ ਅਤੇ ਵਿਧਾਇਕ ਸਾਰੇ ਹਲਕਿਆਂ ਵਿੱਚ ਮੀਟਿੰਘਾਂ ਕਰ ਰਹੇ ਹਨ ਪ੍ਰੰਤੂ ਜਿੱਥੇ ਹੁਣ ਇਹ ਮੀਟਿੰਗਾਂ ਗੁਰਦੁਆਰੇ ਸਾਹਿਬਾਨ ਦੀ ਥਾਂ ਤੇ ਹੁਣ ਪੈਲੇਸਾਂ ਵਿੱਚ ਹੁੰਦੀਆਂ ਹਨ। ਉੱਥੇ ਪੂਰਾ ਜੋਰ ਲਗਾ ਕੇ ਵੀ ਇਹ ਲੋਕ 200 ਤੌਂ ਵੱਧ ਦਾ ਇਕੱਠ ਨਹੀਂ ਕਰ ਸਕੇ।

ਉਹਨਾਂ ਥੌੜੇ ਬਹੁਤ ਲੋਕ ਜੋ ਇਹਨਾਂ ਦੀਆਂ ਮੀਟਿੰਗਾਂ ਵਿੱਚ ਆਉਂਦੇ ਹਨ ਉਹਨਾਂ ਨੂੰ ਅਪੀਲ ਕੀਤੀ ਕਿ ਇਹ ਅਖੌਤੀ ਅਕਾਲੀ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਇਹਨਾਂ ਦੀਆਂ ਮੀਟਿੰਗਾਂ ਵਿੱਚ ਆਉਣ ਤੌਂ ਪਹਿਲਾਂ ਆਪਣੇ ਜਮੀਰ ਦੀ ਅਵਾਜ ਜਰੂਰ ਸੁਣਨ। ਉਹਨਾਂ ਪੰਥ ਦੀ ਅਵਾਜ ਬਣ ਚੁੱਕੇ ਪਹਿਰੇਦਾਰ ਅਖਬਾਰ ਦੇ ਪੱਤਰਕਾਰਾਂ ਨੂੰ ਡਰਾ ਕੇ ਸੱਚ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਅੱਜ ਕਿਸਾਨ ਆਗੂਆਂ ਵੱਲੌਂ ਰੋਸ ਪ੍ਰਦਰਸਨ ਕੀਤਾ ਜਾਣਾ ਸੀ ਅਤੇ ਉਹ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਪ੍ਰੰਤੂ ਕਿਸਾਨਾਂ ਅਤੇ ਇਲਾਕੇ ਵਿਚੌਂ ਰੋਸ ਪ੍ਰਦਰਸ਼ਨ ਕਰਨ ਆਏ ਲੋਕਾਂ ਨੂੰ ਪਿੱਛੇ ਹੀ ਰੋਕ ਕੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਅਤੇ 15 ਨਵੰਬਰ ਤੌਂ ਬਾਅਦ ਸਿੱਖ ਜਥੇਬੰਦੀਆਂ ਵੱਲੌਂ ਇਹਨਾਂ ਅਖੌਤੀ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ ਜਿਸਨੂੰ ਰੋਕਣਾ ਇਹਨਾਂ ਦੇ ਵੱਸ ਵਿੱਚ ਨਹੀਂ ਹੋਵੇਗਾ।

source: rozana pehredar

Posted in: ਪੰਜਾਬ