ਲੋਕਾਂ ਤੋਂ ਡਰਦੇ ਅਕਾਲੀ ਮੰਤਰੀ ਗੁਰਦੁਆਰੇ ਛੱਡ ਕੇ ਪੈਲੇਸਾਂ ਵਿਚ ਵੜ੍ਹੇ

By November 1, 2015 0 Comments


journalistਕਰਤਾਰਪੁਰ, 1 ਨਵੰਬਰ (ਭੁਪਿੰਦਰ ਸਿੰਘ ਮਾਹੀ/ਗੁਰਭੇਜ ਸਿੰਘ ਅਨੰਦਪੁਰੀ) : ਕੋਈ ਸਮਾਂ ਸੀ ਜਦੋਂ ਅਕਾਲੀ ਮੰਤਰੀ ਮੀਟਿੰਗਾਂ ਗੁਰਦੁਆਰਾ ਸਾਹਿਬਾਨ ਵਿੱਚ ਹੋਇਆ ਕਰਦੀਆਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦੀਵਾਨ ਸਜਦੇ ਸਨ। ਜਿਸ ਵਿੱਚ ਢਾਡੀ ਜੋਸ਼ੀਲੀਆਂ ਵਾਰਾਂ ਗਾਇਨ ਕਰਦੇ ਸੀ। ਪ੍ਰੰਤੂ ਪਿਛਲੇ ਸਮੇਂ ਤੌਂ ਅਖੌਤੀ ਅਕਾਲੀਆਂ ਵੱਲੋਂ ਪੰਥਕ ਮੁੱਦੇ ਅਤੇ ਅਸੂਲ ਛਿੱਕੇ ਟੰਗਣ ਦੇ ਨਾਲ-ਨਾਲ ਧਾਰਮਿਕ ਮਰਿਯਾਦਾ ਵੀ ਛੱਡ ਚੁੱਕੇ ਸਨ। ਫਿਰ ਵੀ ਜਦੋਂ ਕਦੇ ਕੋਈ ਕਾਨਫਰੰਸ ਜਾਂ ਮੀਟਿੰਗ ਕਰਨੀ ਹੁੰਦੀ ਸੀ ਤਾਂ ਗੁਰਦੁਆਰਾ ਸਾਹਿਬਾਨ ਵਿੱਚ ਹੀ ਕਰਦੇ ਸੀ। ਹੁਣ ਪਿਛਲੇ ਕੁੱਝ ਸਮੇਂ ਤੌਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਤੌਂ ਬਾਅਦ ਪੰਜਾਬ ਦੀ ਜਨਤਾ ਖਾਸ ਕਰਕੇ ਸਿੱਖਾਂ ਵਿੱਚ ਇਹਨਾਂ ਅਖੌਤੀ ਅਕਾਲੀਆਂ ਦੇ ਖਿਲਾਫ ਸਖਤ ਰੋਹ ਪਾਇਆ ਜਾ ਰਿਹਾ ਹੈ। ਹੁਣ ਆਲਮ ਇਹ ਬਣਿਆ ਹੋਇਆ ਹੈ ਕਿ ਬੀਤੇ ਦਿਨੀਂ ਸ਼ਾਹਕੋਟ ਵਿੱਚ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਗੁਰਦੁਆਰਾ ਸਾਹਿਬ ਵਿੱਚ ਸਿਆਸੀ ਮੀਟਿੰਗ ਕਰਨ ਤੌਂ ਨਾਂਹ ਕਰ ਦਿੱਤੀ ਗਈ ਸੀ ਜਿਸ ਤੌਂ ਬਾਅਦ ਬਾਹਰ ਹਾਲ ਵਿੱਚ ਮੀਟਿੰਗ ਕੀਤੀ ਗਈ ਸੀ। ਤੇ ਅੱਜ ਕਰਤਾਰਪੁਰ ਵਿੱਚ ਮੰਤਰੀ ਅਜੀਤ ਸਿੰਘ ਕੋਹਾੜ ਅਤੇ ਵਿਧਾਇਕ ਅਵਿਨਾਸ਼ ਚੰਦਰ ਕਲੇਰ ਦੀ ਆਪਸੀ ਭਾਈਚਾਰਕ ਸਾਂਝ ਦੇ ਨਾਮ ਤੇ ਕੀਤੀ ਗਈ ਮੀਟਿੰਗ ਸਥਾਨਕ ਅਜੀਤ ਪੈਲੇਸ ਵਿੱਚ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਕੀਤੀ ਗਈ। ਜਿਸ ਵਿੱਚ ਪਾਰਟੀ ਵਰਕਰਾਂ ਤੌਂ ਜਿਆਦਾ ਪੁਲਿਸ ਪ੍ਰਸ਼ਾਸ਼ਨ ਮੋਜੂਦ ਸੀ। ਇਸ ਮੌਕੇ ਸਥਾਨਕ ਕਿਸਾਨ ਆਗੂ ਚਰਨਜੀਤ ਸਿੰਘ ਫਰੀਦਪੁਰ, ਮੱਖਨ ਸਿੰਘ ਰਹੀਮਪੁਰ, ਲਾਲਾ ਰਾਣੀ ਭੱਟੀ, ਕੇਵਲ ੋਿਸੰਘ ਸੱਤੋਵਾਲੀ, ਗੁਰਬਖਸ਼ ਸਿੰਘ ਨੋਗੱਜਾ ਦੀ ਅਗਾਵਾਈ ਵਿੱਚ ਸੈਂਕੜੇ ਕਿਸਾਨ ਅਕਾਲੀ ਵਰਕਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।

ਕਿਸਾਨ ਆਗੂਆਂ ਨੂੰ ਸਰਕਾਰੀ ਧੱਕੇਸ਼ਾਹੀ ਨਾਲ ਕਰਤਾਰਪੁਰ ਤੌਂ ਬਾਹਰ ਹੀ ਪਿੰਡ ਅੰਬਗੜ ਨਜਦੀਕ ਪੈਂਦੇ ਕੰਗ ਕੋਲਡ ਸਟੋਰੇਜ਼ ਤੇ ਧੱਕੇ ਨਾਲ ਰੋਕ ਦਿੱਤਾ ਗਿਆ। ਦੂਸਰੇ ਪਾਸੇ ਇੰਟੈਲੀਜੈਂਸੀ ਮੁਲਾਜਮ ਕੋਲੋਂ ਫੋਨ ਕਰਵਾ ਕੇ ਸਥਾਨਕ ਧਾਰਮਿਕ ਆਗੂ ਗੁਰਪ੍ਰੀਤ ਸ਼ਿੰਘ ਖਾਲਸਾ ਨੂੰ ਡੀ.ਐਸ.ਪੀ. ਬਲਕਾਰ ਸਿੰਘ ਨਾਲ ਗੱਲਬਾਤ ਕਰਨ ਲਈ ਬੁਲਾ ਕੇ ਗਿ੍ਰਫਤਾਰ ਕਰ ਲਿਆ ਗਿਆ। ਇਸ ਸਮੇਂ ਸਰਕਾਰੀ ਧੱਕੇਸ਼ਾਹੀ ਦੀ ਹੱਦ ਉਸ ਵਕਤ ਹੋਈ ਜਦੋਂ ਇਸ ਮੌਕੇ ਰੋਜਾਨਾ ਪਹਿਰੇਦਾਰ ਦੇ ਕਪੂਰਥਲਾ ਤੌਂ ਪੱਤਰਕਾਰ ਗੁਰਭੇਜ ਸਿੰਘ ਅਨੰਦਪੁਰੀ ਅਤੇ ਕਰਤਾਰਪੁਰ ਤੌਂ ਪੱਤਰਕਾਰ ਭੁਪਿੰਦਰ ਸਿੰਘ ਮਾਹੀ ਨੂੰ ਵੀ ਧੱਕੇ ਨਾਲ ਹੀ ਗਿ੍ਰਫਤਾਰ ਕਰ ਲਿਆ ਗਿਆ ਅਤੇ ਮੋਬਾਇਲ ਫੋਨ ਜਬਤ ਕਰਕੇ ਥਾਣਾ ਮਕਸੂਦਾਂ ਜਲੰਧਰ ਵਿੱਚ ਲਿਜਾ ਕੇ ਬਿਠਾ ਦਿੱਤਾ ਗਿਆ। ਇਸ ਮੌਕੇ ਸਥਾਨਕ ਪੱਤਰਕਾਰਾਂ ਨੇ ਡੀ.ਐਸ.ਪੀ. ਬਲਕਾਰ ਸਿੰਘ ਕੋਲ ਰੋਸ ਪ੍ਰਗਟ ਕਰਨ ਤੌਂ ਬਾਅਦ ਕਰਤਾਰਪੁਰ ਤੌਂ ਪੱਤਰਕਾਰ ਭੁਪਿੰਦਰ ਸਿੰਘ ਮਾਹੀ ਨੂੰ ਥਾਣਾ ਮਕਸੂਦਾਂ ਜਾਂਦਿਆਂ ਹੀ ਛੱਡ ਦਿੱਤਾ ਗਿਆ। ਜਦੋਂ ਕਿ ਕਪੂਰਥਲਾ ਤੌਂ ਪੱਤਰਕਾਰ ਗੁਰਭੇਜ ਸਿੰਘ ਅਨੰਦਪੁਰੀ ਅਤੇ ਗੁਰਪ੍ਰੀਤ ਸ਼ਿੰਘ ਖਾਲਸਾ ਨੂੰ ਅਖੌਤੀ ਅਕਾਲੀਆਂ ਦੀ ਮੀਟਿੰਗ ਖਤਮ ਹੋਣ ਤੌਂ ਬਾਅਦ ਹੀ ਛੱਡਿਆ ਗਿਆ। ਕਿਸਾਨ ਆਗੂਆਂ ਅਤੇ ਸਥਾਨਕ ਪੱਤਰਕਾਰ ਭਾਈਚਾਰੇ ਨੇ ਪੱਤਰਕਾਰਾਂ ਦੀ ਗਿ੍ਰਫਤਾਰੀ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦਿੰਦਿਆਂ ਇਸ ਕੀਤੇ ਵਰਤਾਰੇ ਦੀ ਭਰਪੂਰ ਨਿੰਦਾ ਕੀਤੀ।
Source : rozanapehredar