ਮਾਮਲਾ ਜਥੇਦਾਰਾਂ ਤੋਂ ਅਸਤੀਫਾ ਮੰਗਣ ਦਾ – ਗਿਆਨੀ ਰਾਮ ਸਿੰਘ ਨੂੰ ਪੁਲਿਸ ਨੇ ਘਰ ਵਿਚ ਨਜ਼ਰਬੰਦ ਕੀਤਾ

By November 1, 2015 0 Comments


ਅੰਮਿ੍ਰਤਸਰ, 1 ਨਵੰਬਰ (ਨਰਿੰਦਰ ਪਾਲ ਸਿੰਘ/ਮਨਿੰਦਰ ਸਿੰਘ ਗੋਰੀ) : ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਜਥੇਦਾਰਾਂ ਦੇ ਅਸਤੀਫਿਆਂ ਦੀ ਮੰਗ ਨੂੰ ਲੈਕੇ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾ ਰਹੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੁੰ ਪੁਲਿਸ ਨੇ ਉਨਾਂ ਦੇ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ।ਗਿਆਨੀ ਰਾਮ ਸਿੰਘ ਖਾਲਸਾ ਦਾ ਸਾਥ ਦੇਣ ਪੁਜੇ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਯੁਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ,ਭਾਈ ਗੁਰਦੀਪ ਸਿੰਘ ਬਠਿੰਡਾ ,ਅਕਾਲੀ ਦਲ 1920 ਦੇ ਸ੍ਰ ਰਘਬੀਰ ਸਿੰਘ ਰਾਜਾਸਾਂਸੀ ,ਸ੍ਰ ਸਤਨਾਮ ਸਿੰਘ ਕਾਹਲੋਂ ਆਦਿ ਨੂੰ ਪੁਲਿਸ ਨੇ ਸੜਕ ਤੇ ਧਰਨਾ ਵੀ ਨਹੀ ਦੇਣ ਦਿੱਤਾ। ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲੇ ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਸ੍ਰ ਚਰਨਜੀਤ ਸਿੰਘ,ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦਮਦਮੀ ਟਕਸਾਲ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਕਾਹਲੋਂ ਆਪਣੇ ਸਾਥੀਆਂ ਸਹਿਤ ਗਿਆਨੀ ਜੀ ਦੀ ਪ੍ਰਤਾਪ ਐਵੇਨਿਉ ਸਥਿਤ ਰਿਹਾਇਸ਼ ਤੋਂ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਲਈ ਰਵਾਨਾ ਹੋਏ ਤਾਂ ਪੁਲਿਸ ਨੇ ਉਨਾ ਦੀ ਰਿਹਾਇਸ਼ ਨੂੰ ਜਾਂਦੀ ਮੁਖ ਸੜਕ ਦੇ ਗੇਟ ਤੇ ਜਬਰਦਸਤ ਨਾਕਾ ਲਗਾਕੇ ਇਸ ਮਾਰਚ ਨੂੰ ਅੱਗੇ ਵੱਧਣ ਤੋਂ ਰੋਕ ਦੱਤਾ।
ram
ਗਿਆਨੀ ਜੀ ਨੇ ਪੁਲਿਸ ਅਧਿਕਾਰੀਆਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰੋਸ ਮਾਰਚ ਤੇ ਦਿੱਤਾ ਜਾਣ ਵਾਲਾ ਧਰਨਾ ਸ਼ਾਤਮਈ ਹਨ ਲੇਕਿਨ ਪੁਲਿਸ ਨਹੀ ਮੰਨੀ ਜਿਸਤੇ ਗਿਆਨੀ ਰਾਮ ਸਿੰਘ ਹੁਰੀਂ ਸੜਕ ਤੇ ਹੀ ਦਰੀ ਵਿਛਾਅ ਕੇ ਬੈਠ ਗਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਬਾਅਦ ਪੁਲਿਸ ਨੇ ਉਨਾਂ ਨੂੰ ਘਰ ਦੇ ਅੰਦਰ ਨਜਰਬੰਦ ਕਰਨ ਦਾ ਹੁਕਮ ਸੁਣਾ ਦਿੱਤਾ।ਗਿਆਨੀ ਜੀ ਫਿਰ ਭੀ ਆਪਣੀ ਕੋਠੀ ਦੇ ਗੇਟ ਵਿੱਚ ਹੀ ਦਰੀ ਵਿਛਾਅ ਕੇ ਧਰਨੇ ਤੇ ਬੈਠ ਗਏ। ਉਧਰ ਗੁਰਦੁਆਰਾ ਸ਼ਹੀਦ ਗੰਜ਼ ਵਿਖੇ ਗਿਆਨੀ ਰਾਮ ਸਿੰਘ ਖਾਲਸਾ ਦਾ ਇੰਤਜਾਰ ਕਰ ਰਹੇ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ,ਸੀਨੀਅਰ ਮੀਤ ਪਰਧਾਨ ਭਾਈ ਧਿਆਨ ਸਿੰਘ ਮੰਡ, ਕੌਮੀ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ,ਹਰਬੀਰ ਸਿੰਘ ਸੰਧੂ, ਦਿਹਾਤੀ ਪਰਧਾਨ ਅਮਰੀਕ ਸਿੰਘ ਨੰਗਲ, ਜਗਦੀਪ ਸਿੰਘ ਭੁਲਰ, ਭਾਈ ਰਾਜਨਦੀਪ ਸਿੰਘ ਖਾਲਸਾ,ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਸ੍ਰ ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ, ਬੀਬੀ ਪ੍ਰੀਤਮ ਕੌਰ, ਡਾ:ਗੁਰਜਿੰਦਰ ਸਿੰਘ, ਅਕਾਲੀ ਦਲ 1920 ਦੇ ਸ੍ਰ ਰਘਬੀਰ ਸਿੰਘ ਰਾਜਾਸਾਂਸੀ, ਸ੍ਰ ਬੇਅੰਤ ਸਿੰਘ ਖਿਆਲਾ ਨੂੰ ਜਦੋਂ ਇਸ ਵੀ ਬਾਰੇ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪੁਜ ਗਏ ,ਗਿਆਨੀ ਜੀ ਨਾਲ ਕੋਈ 15 ਮਿੰਟ ਮੀਟਿੰਗ ਕੀਤੀ ਤੇ ਫਿਰ ਇੱਕ ਰੋਸ ਮਾਰਚ ਦੇ ਰੂਪ ਵਿੱਚ ਰਵਾਨਾ ਹੋ ਗਏ। ਹੁਣ ਪੁਲਿਸ ਨੇ ਸੜਕ ਨੂੰ ਜਾਂਦੇ ਹਰ ਰਸਤੇ ਨੁੰ ਪੂਰੀ ਤਰਹਾਂ ਸੀਲ ਕਰ ਦਿੱਤਾ।ਰੋਸ ਮਾਰਚ ਵਿੱਚ ਸ਼ਾਮਿਲ ਪੰਥ ਪ੍ਰਸੱਤਾਂ ਨੇ ਪੰਜਾਬ ਸਰਕਾਰ ਮੁਰਦਾਬਾਦ,ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਲਗਾਏ ਬੈਰੀਅਰ ਨੂੰ ਪੁਟਣ ਲਈ ਜੋਰ ਅਜ਼ਮਾਈ ਸ਼ੁਰੂ ਕਰ ਦਿੱਤੀ।ਕੋਈ ਪੌਣੇ ਘਮਟੇ ਦੀ ਧੱਕੇ ਜੋਰੀ ਬਾਅਦ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਜਾ ਰਹੇ ਲੋਕ ਵਾਪਿਸ ਗਿਆਨੀ ਰਾਮ ਸਿੰਘ ਦੀ ਰਿਹਾਇਸ਼ ਤੇ ਮੁੜ ਆਏ।

ਬਾਅਦ ਵਿੱਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਦੇ ਮਾਮਲੇ ਵਿੱਚ ਜਥੇਦਾਰ ਸੰਗਤਾਂ ਦਾ ਵਿਸ਼ਵਾਸ਼ ਗਵਾ ਬੈਠੇ ਹਨ ,ਸੰਗਤ ਨੇ ਉਨਾਂ ਦੇ ਅਸਤੀਫਿਆਂ ਦੀ ਮੰਗ ਕੀਤੀ ਲੇਕਿਨ ਜਥੇਦਾਰਾਂ ਨੇ ਇਕ ਵਾਰ ਫਿਰ ਪੰਜ ਪਿਆਰਿਆਂ ਦੇ ਹੁਕਮ ਦੀ ਉਲੰਘਣਾ ਕਰਕੇ ਸਿੱਖ ਸਿਧਾਂਤ ਵਿਰੋਧੀ ਹੋਣ ਦਾ ਸਬੂਤ ਦਿੱਤਾ ।ਉਨਾਂ ਕਿਹਾ ਕਿ ਅੱਜ ਉਹ ਹਮਖਿਆਲੀ ਸੰਸਥਾਵਾਂ ਨਾਲ ਜਥੇਦਾਰਾਂ ਦੇ ਅਸਤੀਫੇ ਦੀ ਮੰਗ ਲੈਕੇ ਰੋਸ ਧਰਨਾ ਦੇਣ ਜਾ ਰਹੇ ਸਨ ਕਿ ਪੁਲਿਸ ਨੇ ਧੱਕੇਸ਼ਾਹੀ ਕਰਕੇ ਰੋਕਿਆ ਤੇ ਰਿਹਾਇਸ਼ ਤੀਕ ਸੀਮਤ ਕਰ ਦਿੱਤਾ। ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਜਦੋਂ ਤੀਕ ਪੰਜਾਬ ਅਤੇ ਸ਼ਰੋਮਣੀ ਕਮੇਟੀ ਵਿੱਚੋਂ ਬਾਦਲ ਦਲ ਦਾ ਭੋਗ ਨਹੀ ਪਾਇਆ ਜਾਂਦਾ ਉਦੋਂ ਤੀਕ ਸਿੱਖ ਕੌਮ ਨੂੰ ਇਨਸਾਫ ਨਹੀ ਮਿਲ ਸਕਦਾ ।ਉਨਾਂ ਦੱਸਿਆ ਕਿ 10 ਨਵੰਬਰ ਨੂੰ ਸਮੁਚੱੀਆਂ ਪੰਥਕ ਧਿਰਾਂ ਵਲੋਂ ਬੁਲਾਇਆ ਗਿਆ ਸਰਬੱਤ ਖਾਲਸਾ ਕੌਮ ਦੇ ਸੰਪੂਰਣ ਹਿੱਤਾਂ ਦੀ ਤਰਜਮਾਨੀ ਕਰੇਗਾ । ਇਸ ਮੋਕੇ ਪਰਮਜੀਤ ਸਿੰਘ ਜਿਜੇਆਣੀ,ਸਿਕੰਦਰ ਸਿੰਘ ਵਰਾਣਾ,ਸਤਨਾਮ ਸਿੰਘ ਕੋਟ ਖਾਲਸਾ,ਬੀਬੀ ਕਲਵੰਤ ਕੌਰਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।