ਸੁਖਬੀਰ ਵੱਲੋਂ ਹਰਿਅਾਣਾ ’ਚ ਭਾਜਪਾ ’ਤੇ ਤਿੱਖੇ ਹਮਲੇ

By November 1, 2015 0 Comments


sukhbirਰੋਹਤਕ, 1 ਨਵੰਬਰ- ਸ਼੍ਰੋਮਣੀ ਅਕਾਲੀ ਦਲ ਅਤੇ ੲਿੰਡੀਅਨ ਨੈਸ਼ਨਲ ਲੋਕ ਦਲ (ੲਿਨੈਲੋ) ਨੂੰ ੲਿਕ ਪਾਰਟੀ ਕਰਾਰ ਦਿੰਦਿਅਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਖ਼ਿਲਾਫ਼ ਜੰਮ ਕੇ ਹਮਲੇ ਕੀਤੇ। ੳੁਨ੍ਹਾਂ ਪੰਜਾਬ ’ਚ ਭਾੲੀਵਾਲ ਪਾਰਟੀ ਭਾਜਪਾ ਦੀ ਹਰਿਅਾਣਾ ’ਚ ਮਨੋਹਰ ਲਾਲ ਖੱਟਰ ਸਰਕਾਰ ਨੂੰ ਵੀ ਨਹੀਂ ਬਖ਼ਸ਼ਿਅਾ। ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ’ਚ ਹਰਿਅਾਣਾ ਵਿਕਾਸ ਪੱਖੋਂ ਪਿਛਡ਼ ਗਿਅਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ੲਿਕ ਸਾਲ ਤੋਂ ਹਰਿਅਾਣਾ ’ਚ ਭਾਜਪਾ ਦੀ ਸਰਕਾਰ ਹੈ। ੲਿਨੈਲੋ ਵੱਲੋਂ ਰੱਖੀ ਗੲੀ ‘ਜਨ ਨਾੲਿਕ ਸਨਮਾਨ ਦਿਵਸ’ ਰੈਲੀ ਨੂੰ ਸੰਬੋਧਨ ਕਰਦਿਅਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ,‘‘ੲਿੰਜ ਜਾਪਦਾ ਹੈ ਕਿ ਹਰਿਅਾਣਾ ’ਚ ਪਿਛਲੇ 11 ਸਾਲਾਂ ਤੋਂ ਕੋੲੀ ਸਰਕਾਰ ਨਹੀਂ ਹੈ ਜਿਸ ਕਾਰਨ ਸੂਬਾ ਪਿਛਡ਼ ਗਿਅਾ ਹੈ।

ਕਿਸਾਨਾਂ ਦੀ ਹਾਲਤ ਤਰਸਯੋਗ ਹੈ, ਬਿਜਲੀ ਸਪਲਾੲੀ ਦਾ ਬੁਰਾ ਹਾਲ ਹੈ ਅਤੇ ਸਡ਼ਕਾਂ ਟੁੱਟੀਅਾਂ ਹੋੲੀਅਾਂ ਹਨ। ਲੋਕਾਂ ਨੂੰ ਦਿੱਕਤਾਂ ਦੇ ਬਾਵਜੂਦ ਰਾਜ ਦੇ ਮੁੱਖ ਮੰਤਰੀਅਾਂ ਨੇ ਗੁਡ਼ਗਾੳੁਂ ਜਾਂ ਦਿੱਲੀ ’ਚ ਡੇਰੇ ਲਾੲੀ ਰੱਖੇ।’’ ਰੈਲੀ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਅਾਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾੲਿਡੂ, ਜਨਤਾ ਦਲ (ਯੂ) ਅਾਗੂ ਸ਼ਰਦ ਯਾਦਵ ਅਤੇ ਅਾਰਪੀਅਾੲੀ ਅਾਗੂ ਰਾਮਦਾਸ ਅਠਾਵਲੇ ਨੇ ਵੀ ਹਾਜ਼ਰੀ ਭਰਨੀ ਸੀ ਪਰ ੲਿਹ ਅਾਗੂ ਗ਼ੈਰ ਹਾਜ਼ਰ ਰਹੇ। ਰੈਲੀ ਨੂੰ ਸੰਬੋਧਨ ਕਰਦਿਅਾਂ ੲਿਨੈਲੋ ਦੀ ਵਿਦਿਅਾਰਥੀ ਜਥੇਬੰਦੀ ੲਿਨਸੋ ਦੇ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਾਸ਼ਟਰਪਤੀ ਬਣਾੲਿਅਾ ਜਾਵੇ ਅਤੇ ਸਾਬਕਾ ੳੁਪ ਪ੍ਰਧਾਨ ਮੰਤਰੀ ਦੇਵੀ ਲਾਲ ਨੂੰ ‘ਭਾਰਤ ਰਤਨ’ ਦਿੱਤਾ ਜਾਵੇ।

ਗੁਜਰਾਤ ’ਚ ਪਟੇਲਾਂ ਲੲੀ ਰਾਖਵੇਂਕਰਨ ਦੀ ਅਾਵਾਜ਼ ਬੁਲੰਦ ਕਰਨ ਵਾਲੇ ਹਾਰਦਿਕ ਪਟੇਲ ਵੱਲੋਂ ੳੁਸ ਦੇ ਨੁਮਾੲਿੰਦੇ ਅਖਿਲੇਸ਼ ਕਟਿਅਾਰ ਨੇ ਰੈਲੀ ਨੂੰ ਸੰਬੋਧਨ ਕੀਤਾ। ੲਿਨੈਲੋ ਅਾਗੂ ਅਭੈ ਚੌਟਾਲਾ ਨੇ ਹਰਿਅਾਣਾ ’ਚ ਝੋਨਾ ਘੁਟਾਲੇ ਅਤੇ ਵਧੇ ਹੋੲੇ ਬਿਜਲੀ ਬਿੱਲਾਂ ਖ਼ਿਲਾਫ਼ ਅੰਦੋਲਨ ਦਾ ਅੈਲਾਨ ਕੀਤਾ। ੳੁਨ੍ਹਾਂ ਲੋਕਾਂ ਨੂੰ ਕਿਹਾ ਕਿ ਜਦੋ ਤਕ ਬਿਜਲੀ ਦੀਅਾਂ ਦਰਾਂ ’ਚ ਕੀਤੇ ਵਾਧੇ ਨੂੰ ਵਾਪਸ ਨਹੀਂ ਲਿਅਾ ਜਾਂਦਾ, ੳੁਦੋਂ ਤਕ ੳੁਹ ਬਿੱਲ ਨਾ ਤਾਰਨ। ਰੈਲੀ ਨੂੰ ਜਨਤਾ ਦਲ (ਯੂ) ਅਾਗੂ ਕੇ ਸੀ ਤਿਅਾਗੀ, ੲਿਨੈਲੋ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਅਰੋਡ਼ਾ ਅਤੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਵੀ ਸੰਬੋਧਨ ਕੀਤਾ।