ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਦਲਾ ਨੇ ਆਰ.ਐਸ. ਐਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਕਰਵਾਈ- ਸਰਨਾ

By November 1, 2015 0 Comments


sarnaਅੰਮ੍ਰਿਤਸਰ 1 ਨਵੰਬਰ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਸੌਦਾ ਸਾਧ ਦੇ ਮਾਮਲੇ ਤੋ ਧਿਆਨ ਹਟਾਉਣ ਲਈ ਇੱਕ ਸਾਜਿਸ਼ ਤਹਿਤ ਸਰਕਾਰੀ ਤੌਰ ਤੇ ਇਹ ਕਾਂਡ ਕਰਵਾਇਆ ਗਿਆ ਹੈ।
ਪਾਕਿਸਤਾਨ ਤੋ ਵਾਪਸੀ ਉਪਰੰਤ ਸਥਾਨਕ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਪਹਿਲਾਂ ਆਰ.ਐਸ.ਐਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਦਾ ਸਾਧ ਦੀ ਮੁਆਫੀ ਦਾ ਹੁਕਮਨਾਮਾ ਜਾਰੀ ਕਰਵਾਇਆ ਤੇ ਫਿਰ ਸੰਗਤਾਂ ਦਾ ਧਿਆਨ ਉਸ ਪਾਸੇ ਤੋ ਹਟਾਉਣ ਲਈ ਇੱਕ ਸਾਜਿਸ਼ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਹੀ ਨਹੀ ਕਰਵਾਈ ਸਗੋ ਦੋ ਨਿਰਦੋਸ਼ ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ• ਯਾਤਰਾ ਤੇ ਭੇਜ ਦਿੱਤਾ ਗਿਆ ਜਿਸ ਦਾ ਸੰਗਤਾਂ ਵੱਲੋ ਜੰਗੀ ਪੱਧਰ ਤੇ ਵਿਰੋਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਝੂਠ ਬੋਲਣ ਦੀ ਆਦਤ ਹੈ। ਉਹਨਾਂ ਕਿਹਾ ਕਿ ਬਾਦਲ ਨੇ ਕਿਹਾ ਕਿ ਪੁਲੀਸ ਵੱਲੋ ਫੜੇ ਗਏ ਨਿਰਦੋਸ਼ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਆਪਣਾ ਜੁਰਮ ਪੰਚਾਇਤ ਦੀ ਹਾਜ਼ਰੀ ਵਿੱਚ ਕਬੂਲ ਕਰ ਲਿਆ ਹੈ ਜਦ ਕਿ ਉਹ ਖੁਦ ਪੰਚਾਇਤ ਨੂੰ ਮਿਲ ਕੇ ਆਏ ਹਨ ਤੇ ਪੰਚਾਇਤ ਨੇ ਬਾਦਲ ਦੇ ਇਸ ਬਿਆਨ ਦਾ ਖੰਡਨ ਕਰਦਿਆ ਕਿਹਾ ਹੈ ਕਿ ਫੜੇ ਗਏ ਨੌਜਵਾਨ ਨਿਹਾਇਤ ਸ਼ਰੀਫ ਤੇ ਅੰਮ੍ਰਿਤਧਾਰੀ ਸਿੰਘ ਹਨ ਜੋ ਪੂਰੀ ਤਰ੍ਵਾ ਨਿਰਦੋਸ਼ ਹਨ। ਉਹਨਾਂ ਕਿਹਾ ਕਿ ਪਹਿਲਾਂ ਜਿਹੜੇ ਸਕੈਚ ਜਾਰੀ ਕੀਤੇ ਗਏ ਸਨ ਉਹ ਦੋ ਮੋਨੇ ਨੌਜਵਾਨਾਂ ਦੇ ਜਾਰੀ ਕੀਤੇ ਗਏ ਸਨ ਤੇ ਫਿਰ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਬਾਦਲ ਨੇ ਦੋ ਸਿੱਖ ਨੌਜਵਾਨਾਂ ਨੂੰ ਹੀ ਫਸਾ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਸਿੱਖ ਬਰਦਾਸ਼ਤ ਨਹੀ ਕਰ ਸਕਦਾ ਪਰ ਸਰਕਾਰ ਸਾਰੇ ਪਾਸਿਆ ਤੋ ਪੂਰੀ ਤਰ•ਾ ਝੂਠੀ ਹੈ ਜਿਸ ਕਰਕੇ ਉਹਨਾਂ ਨੂੰ ਪੁਲੀਸ ਦੇ ਡੀ.ਜੀ.ਪੀ ਨੂੰ ਬਦਲਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਇੱਕ ਕਾਤਲ ਨੂੰ ਡੀ.ਜੀ.ਪੀ ਲਗਾਉਣਾ ਵੀ ਬਾਦਲਾਂ ਦਾ ਗਲਤ ਫੈਸਲਾ ਸੀ।
ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਬਿਨਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਮੁਆਫੀ ਦੇਣੀ ਕਦਾਚਿਤ ਵੀ ਜਾਇਜ਼ ਨਹੀ ਹੈ ਤੇ ਇਸ ਮੁਆਫੀ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਜਿਥੇ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਵਿਦਾਇਗੀ ਦੀ ਮੰਗ ਕਰ ਰਹੀਆ ਹਨ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਕਿ ਉਸ ਨੇ ਵੀ ਬਾਦਲ ਦਲ ਦੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦ ਕੇ ਉਹਨਾਂ ਕੋਲੋ ਜਥੇਦਾਰਾਂ ਵੱਲੋ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਦੇ ਫੈਸਲੇ ਤੋ ਮੋਹਰ ਲਗਵਾਈ ਸੀ। ਇਸ ਮੱਕੜ ਵੀ ਬਰਾਬਰ ਦਾ ਦੋਸ਼ੀ ਹੈ।
Êਪੰਜਾਬ ਸਰਕਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਬਾਦਲ ਵੀ ਪੰਜਾਬ ਵਿੱਚ ਕਨੂੰਨ ਵਿਵਸਥਾ ਨੂੰ ਬਹਾਲ ਰੱਖਣ ਵਿੱਚ ਪੂਰੀ ਤਰ•ਾ ਨਾਕਾਮ ਰਹੇ ਹਨ ਅਤੇ ਉਹਨਾਂ ਨੂੰ ਵੀ ਹੁਣ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ ਪਹਿਲਾਂ ਪਤਿਤਪੁਣੇ ਨੂੰ ਬੜਾਵਾ ਦਿੱਤਾ ਤੇ ਫਿਰ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿੱਚ ਧੱਕ ਕੇ ਉਹਨਾਂ ਨੂੰ ਨਿਪੁੰਸਕ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਉਹਨਾਂ ਕਿਹਾ ਕਿ ਬਾਦਲਾਂ ਦਾ ਰਾਜ ਜੇਕਰ ਹੋਰ ਕੁਝ ਸਮਾਂ ਰਹਿ ਗਿਆ ਤਾਂ ਇਹ ਸਿਧਾਂਤਾ ਤੇ ਪਰੰਪਰਾਵਾ ਨੂੰ ਪੂਰੀ ਤਰ•ਾ ਮਲੀਆਮੇਟ ਕਰ ਦੇਣਗੇ ਇਸ ਲਈ ਇਹਨਾਂ ਨੂੰ ਸੱਤਾ ਤੋ ਰੁਕਸਤ ਕਰਨਾ ਵੀ ਜ਼ਰੂਰੀ ਹੈ।
Êਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਚੱਕਾ ਕਈ ਦਿਨ ਜਾਮ ਰਿਹਾ ਤੇ ਬਾਦਲ ਦੇ ਪ੍ਰਸ਼ਾਸ਼ਨ ਤੋ ਤੰਗ ਆਏ ਲੋਕ ਸੜਕਾਂ ਤੇ ਆਮ ਮੁਹਾਰੇ ਆ ਗਏ ਪਰ ਸਭ ਤੋ ਚੰਗੀ ਗੱਲ ਇਹ ਹੋਈ ਕਿ ਕੋਈ ਵੀ ਸੰਪਰਦਾਇਕ ਤਨਾਉ ਪੈਦਾ ਨਹੀ ਹੋਇਆ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਸਮੇਤ ਸਾਰੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਘਰਾਂ ਵਿੱਚ ਲੋਕ ਰੋਹ ਤੋ ਡਰੇ ਹੋਏ ਦੜੇ ਪਏ ਹਨ ਫਿਰ ਵੀ ਜਿਹੜੇ ਬਾਦਲ ਦਲ ਦੇ ਆਗੂ ਲੋਕਾਂ ਦੇ ਕਾਬੂ ਆ ਗਏ ਉਹਨਾਂ ਨੂੰ ਸਿੱਖ ਸੰਗਤਾਂ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ।
ਸਰਬੱਤ ਖਾਲਸਾ ਬਾਰੇ ਉਹਨਾਂ ਕਿਹਾ ਕਿ ਉਹ ਉਹ ਵਿਰੋਧ ਤਾਂ ਨਹੀ ਕਰਦੇ ਪਰ ਉਹਨਾਂ ਦਾ ਰਾਇ ਹੈ ਕਿ ਇਹ ਸਰਬੱਤ ਖਾਲਸਾ ਅਮਰੀਕਾ ਕਨੇਡਾ ਦੀ ਧਰਤੀ ਤੇ ਬੁਲਾਇਆ ਜਾਵੇ ਅਤੇ ਉਥੇ ਪਾਸ ਹੋਣ ਵਾਲੇ ਮਤੇ ਨਨਕਾਣਾ ਸਾਹਿਬ ਦੀ ਪਵਿੱਤਰ ਅਸਥਾਨ ਤੋ ਸੰਗਤਾਂ ਦੀ ਹਾਜ਼ਰੀ ਵਿੱਚ ਰੀਲੀਜ਼ ਕੀਤੇ ਜਾਣ। ਡੇਹਰਾ ਸਾਹਿਬ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੇ ਇੰਜੀਨੀਅਰਾਂ ਨਾਲ ਮੀਟਿੰਗ ਲਈ ਗਏ ਸਨ ਅਤੇ ਗੁਰੂਦੁਆਰੇ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਿੰਦਰ ਸਿੰਘ ਧੁੰਨਾ, ਸਾਹਿਬਜੀਤ ਸਿੰਘ ਤੇ ਕੁਝ ਹੋਰ ਸਾਥੀ ਵੀ ਨਾਲ ਸਨ।