“ਹੁਣ ਕੌਮ ਕੀ ਕਰੇ “

By October 31, 2015 0 Comments


ਸਮਾਜ ਨੂੰ ਸਹੀ ਦਿਸ਼ਾ ਤੱਕ ਲਿਆਉਣ ਲਈ ਗੁਰੂ ਨਾਨਕ ਨੂੰ 1469 ਤੋਂ ਲੈ ਕੇ 1699 ਤੱਕ ਦਾ ਸਫ਼ਰ ਤਹਿ ਕਰਨਾਂ ਪਿਆ ਸੀ ——ਜੇਕਰ ਗੁਰੂ ਨਾਨਕ ਜੀ ਦੀ ਉਮਰ 5 ਸਾਲ ਮੰਨੀ ਜਾਵੇ ਜਦੋਂ ਓਹਨਾਂ ਨੇ ਸਮਾਜ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ 225 ਸਾਲ ਬਾਅਦ ਜਾਕੇ ਸਿੱਖ ਦੀ ਸੰਪੂਰਨਤਾ ਹੋਈ —– ਜੇਕਰ ਅਸੀਂ ਆਪਣੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਮੁਸਲਿਮ ,ਹਿੰਦੂ, ਇਸਾਈ, ਬੁਧ ਧਰਮ ਦੇ ਮੁਕਾਬਲੇ ਸਿੱਖ ਧਰਮ ਦੀ ਉਮਰ ਕੁਛ ਵੀ ਨਹੀਂ ਹੈ , ਮਤਲਬ ਕੇ ਓਹਨਾਂ ਧਰਮਾਂ ਨੂੰ ਦੁਨੀਆਂ ਉੱਪਰ 2-2, 3-3 ਹਜ਼ਾਰ ਸਾਲ ਹੋ ਚੁੱਕੇ ਹਨ ਤੇ ਸਿੱਖ ਧਰਮ ਦਾ ਸੰਪੂਰਨ ਰੂਪ ਸਿਰਫ਼ 316 ਸਾਲ ਪਹਿਲਾਂ ਆਇਆ ਹੈ ——- ਆਪਣੇ ਛੋਟੇ ਜਿਹੇ ਇਤਿਹਾਸ ਵਿੱਚ ਸਿੱਖ ਧਰਮ ਨੇ ਦੁਨੀਆਂ ਨੂੰ ਬਹੁਤ ਕੁਛ ਦਿੱਤਾ ਹੈ ਉਦਾਹਰਣ ਦੇ ਤੌਰ ਤੇ
—-ਔਰਤ ਨੂੰ ਬਰਾਬਰਤਾ ( Equality of Woman ),
—–ਧਾਰਮਿਕ ਆਜ਼ਾਦੀ (Freedom of religion)
—–ਸਮਾਜਿਕ ਬਰਾਬਰਤਾ ” ਸੰਗਤ ਤੇ ਲੰਗਰ ” ਪ੍ਰਥਾ ਤਹਿਤ (Equality in society)
—–ਆਪਣੇ ਧਰਮ ਦੇ ਨਾਲ ਨਾਲ ਦੂਜੇ ਦੇ ਧਰਮ ਦੀ ਰੱਖਿਆ
—–ਕਿਸੇ ਉੱਪਰ ਨਾਂ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ
—–ਨਾਂ ਕਿਸੇ ਨੂੰ ਡਰਾਉਣਾ ਤੇ ਨਾਂ ਕਿਸੇ ਕੋਲੋਂ ਡਰਨਾਂ ਆਦਿ ਆਦਿ —— ਜੇਕਰ ਇਤਿਹਾਸਿਕ ਰੌਸ਼ਨੀ ਵਿੱਚ ਇਹਨਾਂ ਗੱਲਾਂ ਨੂ ਦੇਖਿਆ ਜਾਵੇ ਤਾਂ ਇਹ ਸਾਰੀਆਂ ਗੱਲਾਂ ਹੀ ਇਨਕਲਾਬ (Game Changers) ਹਨ ਜਿਹਨਾਂ ਨਾਲ ਦੁਨੀਆਂ ਦੇ ਇਤਿਹਾਸ ਨੇ ਵੱਡਾ ਪਲਟਾ ਲਿਆ ਹੈ ——ਇਸ ਬਾਰੇ ਬਾਬਾ ਬੁੱਲੇ ਸ਼ਾਹ ਜੀ ਲਿਖਦੇ ਹਨ “ਨਾਂ ਕਹੂੰ ਅਬ ਕੀ ਨਾਂ ਕਹੂੰ ਤਬ ਕੀ , ਅਗਰ ਨਾਂ ਹੋਤੇ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ “——-
ਦੁਨੀਆਂ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਸਾਡੇ ਗੁਰੂਆਂ ਨੂੰ 225 ਸਾਲ ਲੱਗੇ ਸਨ ਜਿਸਦੇ ਨਤੀਜੇ ਵਜੋਂ ਬਾਅਦ ਵਿੱਚ ਸਿੱਖ ਰਾਜ ਸਥਾਪਿਤ ਹੋਇਆ ਸੀ ——-ਸਿੱਖਾਂ ਵਲੋਂ ਲਾਲਚ ਨੂੰ ਪਹਿਲ ਅਤੇ ਧਾਰਮਿਕ ਸਿਧਾਂਤਾ(ਪੰਚ ਪ੍ਰਧਾਨੀ ਪ੍ਰਥਾ / ਸਰਬੱਤ ਖ਼ਾਲਸਾ ) ਨੂੰ ਪਿੱਛੇ ਸੁੱਟਣ ਕਾਰਨ ਆਪਣਾ ਰਾਜ ਗਵਾਉਣਾ ਪੈ ਗਿਆ —————-ਫਿਰ ਬਿਨਾਂ ਸੋਚੇ ਸਮਝੇ ਦੂਜਿਆਂ ਦੀ ਗ਼ੁਲਾਮੀ ਵਾਲਾ ਸੰਗਲ ਓਹਨਾਂ ਦੇ ਗਲੋਂ ਲਾਹ ਕੇ ਆਪਣੇ ਪੈਰੀਂ ਪਾ ਲਿਆ(1947) —– ਹੁਣ ਕੌਮ ਫਿਰ ਉਠ ਰਹੀ ਹੈ —-ਜੇਕਰ ਅਸੀਂ ਸੋਚੀਏ ਕੇ ਸ਼ਾਇਦ ਇੱਕ ਮਹੀਨੇ ਜਾਂ ਇੱਕ ਸਾਲ ਵਿੱਚ ਸਮਾਜ ਵਿੱਚ ਆਇਆ ਹੋਇਆ ਨਿਘਾਰ ਰੁਕ ਜਾਵੇਗਾ ਜਾਂ ਖ਼ਤਮ ਹੋ ਜਾਵੇਗਾ ਤੇ ਕੌਮ ਅਜ਼ਾਦ ਵਾਤਾਵਰਣ ਵਿੱਚ ਸਾਹ ਲਵੇਗੀ ਤਾਂ ਇਹ ਸਾਡਾ ਭੁਲੇਖਾ ਹੋ ਸਕਦਾ ਹੈ —–ਸਾਡੇ ਗੁਰੂ ਸਹਿਬਾਨ ਸਾਨੂੰ ਸਹੀ ਰਾਹ ਉੱਪਰ ਤੋਰ ਕੇ ਗਏ ਸਨ ਪਰ ਅਸੀਂ ਭਟਕ ਕੇ ਹੋਰ ਪਾਸੇ ਚਲੇ ਗਏ —-ਮੁੜ ਓਸੇ ਰਾਹ ਤੇ ਆਉਣ ਲਈ ਸਮਾਂ ਜ਼ਰੂਰ ਲੱਗੇਗਾ ਤੇ ਜਦੋਂ ਕੌਮ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਲੱਗ ਗਈ ਫਿਰ ਕੌਮ ਨੂੰ ਕੋਈ ਨਹੀਂ ਦਬਾ ਸਕਦਾ —– —-

ਯਹੂਦੀ ਜੋ ਸਾਡੇ ਨਾਲੋਂ ਗਿਣਤੀ ਵਿੱਚ ਅੱਧੇ ਹਨ ਨੇ 2500 ਸਾਲ ਛਿੱਤਰ ਖਾਣ ਤੋਂ ਬਾਅਦ ਸਾਂਝੇ ਤਜੁਰਬੇ ਵਿੱਚੋਂ ਸਾਂਝੀ ਮਾਨਸਿਕਤਾ (Collective Experience )ਨੂੰ ਜਨਮ ਦਿੱਤਾ ਸੀ ਜੋ ਇਸ ਪ੍ਰਕਾਰ ਹੈ
kaum
1. ਗਿਆਨ ਸਭ ਤੋਂ ਵੱਡਾ ਖਜ਼ਾਨਾ ਹੈ
(ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਵਾਲੇ ਸਕੂਲਾਂ ਕਾਲਿਜਾਂ ਚ ਪੜ੍ਹਾਓ ਤੇ ਓਹਨਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਪੱਕਾ ਕਰਵਾਓ ਤੇ ਓਹਨਾਂ ਨੂੰ ਆਪਣੀ ਆਪਣੀ ਜਮਾਤ ਚ ਪਹਿਲੇ ਨੰਬਰ ਤੇ ਆਉਣ ਲਈ ਪ੍ਰੇਰਤ ਕਰੋ )
2. ਹਰ ਇੱਕ ਬੰਦਾ ਕੌਮ ਦੇ ਹਿੱਤ ਦੇਖੇ , ਕੌਮ ਤੁਹਾਡੇ ਹਿੱਤ ਦੇਖੇਗੀ
(ਆਪਣੀ ਕੌਮ ਦੇ ਕਾਰੋਬਾਰ ਤੇ ਹੋਰ ਸਮਾਜਿਕ ਅਦਾਰੇ ਵਧ ਤੋਂ ਵਧ ਪ੍ਰਫੁੱਲਤ ਕਰੋ , ਆਪਣੇ ਲੋਕਾਂ ਨੂੰ ਵਧ ਤੋਂ ਵਧ ਕਮਾਈ ਕਰਨ ਤੇ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰੋ )
3. ਸਫਲ ਲੋਕ ਆਪਣੇ ਕਿੱਤੇ ਦੇ ਸਭ ਤੋਂ ਵੱਡੇ ਮਾਹਰ ਹੁੰਦੇ ਹਨ ,
(ਆਪਣੇ ਕਿੱਤੇ ਚ ਮਾਹਰ ਹੋਵੋ , Business ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿਓ )
4.ਖੁੱਲ ਕੇ ਗੱਲ ਕਰਨ ਦਾ ਹੌਂਸਲਾ ਰੱਖੋ , ਬੇਬਾਕ ਹੋਕੇ ਸਵਾਲ ਕਰੋ
( ਆਪਣੇ ਬੱਚਿਆਂ ਨੂੰ ਖੁੱਲ ਕੇ ਗੱਲ ਸਮਝਾਓ , ਓਹਨਾਂ ਨੂੰ ਆਰਟਸ ,ਮਿਊਜ਼ਿਕ ਡ੍ਰਾਮਾ ਆਦਿ ਚ ਭਾਗ ਲੈਣ ਲਈ ਪ੍ਰੇਰੋ )
5. ਸ਼ਾਨ ਨਾਲ ਰਹੋ ਪਰ ਫੁਕਰੀ ਕਦੇ ਨਾ ਮਾਰੋ
(ਦੌਲਤ ਤਾਕਤ ਹੈ , ਕਦੇ ਵੀ ਕਿਰਾਏ ਤੇ ਨਾ ਰਹੋ ,ਕਰਜ਼ਾ ਘਟ ਤੋਂ ਘਟ ਰੱਖੋ , ਸਾਰੀ ਪੂੰਜੀ ਇੱਕੋ ਜਗਾਹ ਨਾ ਲਗਾਓ )
6.ਸਵੈ ਮਾਣ ਪੈਦਾ ਕਰੋ
( ਬੱਚਿਆਂ ਵਿੱਚ ਹੌਂਸਲਾ ਪੈਦਾ ਕਰੋ ਤੇ ਸੀਮਤ ਦਾਇਰੇ ਤੋਂ ਬਾਹਰ ਹੋਕੇ ਸੋਚਣ ਦੀ ਆਜ਼ਾਦੀ ਦਿਓ , ਦੁਨੀਆਂ ਵਿੱਚ ਹੋ ਰਹੇ ਵਰਤਾਰੇ ਤੇ ਓਹਨਾਂ ਦੇ ਆਪਣੀ ਕੌਮ ਉੱਪਰ ਪੈ ਰਹੇ ਪ੍ਰਭਾਵਾਂ ਦੀ ਖੋਜ ਕਰੋ )
7.Victory through determination , ਮਤਲਬ ਕੇ ਕੁਛ ਵੱਡਾ ਕਰਨ ਦਾ ਕੀੜਾ ਹੋਵੇ ਦਿਮਾਗ ਚ
( ਸਖਤ ਮਿਹਨਤ ਕਰੋ ਤੇ ਇਹ ਸਮਝੋ ਕੇ ਵਾਹਿਗੁਰੂ ਨੇ ਤੁਹਾਨੂੰ ਆਪਣੀ ਕਿਸਮਤ ਘੜਨ ਦਾ ਹੱਕ ਦਿੱਤਾ ਹੈ , ਮਾਇਆ ਦੇ ਜਾਲ ਵਿੱਚ ਫਸੇ ਤੋਂ ਬਗੈਰ ਕਦੇ ਵੀ ਵਿਕਾਸ ਤੋਂ ਸੰਤੁਸ਼ਟ ਨਾ ਹੋਵੋ , ਹਮੇਸ਼ਾਂ ਕੁਝ ਨਵਾਂ ਕਰਨ ਦੀ ਸੋਚ ਰੱਖੋ ਤੇ ਕਿਸੇ ਤੇ ਵੀ ਆਪਣੀ ਜਿੱਤ ਹਾਰ ਲਈ Depend ਨਾਂ ਹੋਵੋ )

——-ਸੋ ਇਸ ਸੰਘਰਸ਼ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਆ ਕੌਮ ਨੂੰ ਸਗੋਂ ਇਹ ਇਹ ਸਮਝਣ ਤੇ ਮਹਿਸੂਸ ਕਰਨ ਦੀ ਲੋੜ ਆ ਕੇ RSS ਅਤੇ ਬਾਦਲ ਸਾਡੇ ਨਾਲੋਂ ਹੁਸ਼ਿਆਰ ਹਨ ਜਿਹੜੇ ਹਰ ਵਾਰੀ ਸਾਡੇ ਸੰਘਰਸ਼ ਹਾਈਜੈਕ ਕਰ ਜਾਂਦੇ ਹਨ —– ਇਸ ਸੰਘਰਸ਼ ਤੋਂ ਸਿੱਖ ਕੌਮ ਇਹ ਸਬਕ ਲਵੇ ਕੇ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਚ ਪ੍ਰਪੱਕ ਕਰਨ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਟੌਪ ਦੇ Businessman , Scientist ,Lawyer ,Economist ,Professor ਤੇ Politician ਬਣਾਈਏ —

ਜਦੋਂ ਵਸ਼ਿੰਗਟਨ ਪੋਸਟ ਦੇ ਇੱਕ ਸੀਨੀਅਰ ਪੱਤਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਲੌਂਗੋਵਾਲ ਨਾਲ ਇੰਟਰਵਿਊ ਕੀਤੀ ਤਾਂ ਓਸ ਤੋਂ ਬਾਅਦ ਕਿਸੇ ਨੇ ਓਸ ਪੱਤਰਕਰ ਨੂੰ ਪੁੱਛਿਆ ਕੇ ਦੋਨਾਂ ਦਾ ਕੀ ਪ੍ਰਭਾਵ ਪਿਆ ਤੁਹਾਡੇ ਉੱਪਰ ਤਾਂ ਓਸ ਪੱਤਰਕਾਰ ਦਾ ਜਵਾਬ ਸੀ ” ਲੌਂਗੋਵਾਲ ਸਿੱਖ ਕੌਮ ਦੀ ਦੁਰਦਸ਼ਾ ਨੂੰ ਸਮਝਦਾ ਹੈ ਪਰ ਭਿੰਡਰਾਂਵਾਲਾ ਕੌਮ ਦੀ ਦੁਰਦਸ਼ਾ ਨੂੰ ਮਹਿਸੂਸ ਕਰਦਾ ਹੈ ”

“ਹੁਣ ਗੱਲ ਤਾਂ ਸਿਰਫ਼ ਮਹਿਸੂਸ ਕਰਨ ਦੀ ਆ ਬੱਸ, ਜਿੱਦਣ ਸਿੱਖ ਕੌਮ ਨੇ ਗ਼ੁਲਾਮੀ ਨੂੰ ਸਮਝਣ ਦੀ ਬਜਾਏ ਮਹਿਸੂਸ ਕਰ ਲਿਆ ਓਸੇ ਦਿਨ ਤੋਂ ਅਸੀਂ ਅਜ਼ਾਦ ਹੋਣਾਂ ਸ਼ੁਰੂ ਹੋ ਜਾਵਾਂਗੇ ”

” ਸਰਦਾਰ ਜਪ ਸਿੰਘ , ਚਿੱਲੀ “

Posted in: ਸਾਹਿਤ