ਸੜਕ ਹਾਦਸੇ ਦੌਰਾਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

By October 31, 2015 0 Comments


familyਅਜਨਾਲਾ 31 ਅਕਤੂਬਰ (ਗੁਰਸੇਵਕ ਸਿੰਘ ਨਿੱਜਰ)-ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਅਜਨਾਲਾ ਤੋਂ ਕਰੀਬ ੧ ਕਿਲੋ ਮੀਟਰ ਦੂਰੀ ਤੇ ਪਿੰਡ ਭੱਖਾ ਅਮ੍ਰਿਤਸਰ ਰੋਡ ਤੇ ਅੱਜ ਸਵੇਰੇ ਕਰੀਬ ੬ ਵਜੇ ਇਕ ਦਰਦਨਾਕ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਅਜਨਾਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (੧੮) aਸਦੀ ਭੈਣ ਸੋਮਾ ਅਤੇ ਮਾਂ ਚਰਨੋ ਵਾਸੀ ਪਿੰਡ ਚੜਤੇਵਾਲੀ ਕੌਮ ਰਾਏ ਸਿੱਖ ਆਪਣੇ ਪਲਟੀਨਾ ਮੋਟਰਸਾਈਕਲ ਤੇ ਆਪਣੇ ਪਿੰਡ ਚੜਤੇਵਾਲੀ ਤੋਂ ਉਗਰ ਔਲਖ ਝੋਨੇ ਦੀ ਕਟਾਈ ਕਰਨ ਜਾ ਰਹੇ ਸੀ ਅਜਨਾਲਾ ਤੋਂ ਅਮਿੰ੍ਰਤਸਰ ਵੱਲ ਜਾ ਰਹੀ ਇਕ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਦੀ ਲਪੇਟ ਵਿਚ ਔਣ ਕਾਰਨ ਮੌਕੇ ਤੇ ਉਪਰੋਕਤ ਤਿੰਨਾ ਜੀਆਂ ਦੀ ਮੌਤ ਹੋ ਗਈ । ਸੂਤਰਾ ਅਨੁਸਾਰ ਮ੍ਰਿਤਕ ਲੜਕੇ ਦਾ ਕੁੱਝ ਦਿਨਾਂ ਪਹਿਲਾ ਵਿਆਹ ਰੱਖਿਆਂ ਗਿਆ ਸੀ ।ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਊਥੇ ਹੀ ਟਰੈਕਟਰ ਟਰਾਲੀ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਹਾਦਸੇ ਦਾ ਕਾਰਨ ਪਤਾ ਲਗਾ ਰਹੀ ਹੈ।ਮੌਕੇ ਤੇ ਪੁਜੀ ਪੁਲਿਸ ਵੱਲੋ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਭੇਜਿਆ ਗਿਆ ਹੈ ਅਤੇ ਅਣਪਸ਼ਾਤੇ ਵਿਅਕਤੀ ਖਿਲਾਫ ਐਫ ਅਈ ਆਰ ਨੰਬਰ ੧੬੪ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

Posted in: ਪੰਜਾਬ