ਦੁਨੀਆ ਸ਼ਿਵ ਸੈਨਾ ਦੀਆਂ ਅੱਤਵਾਦੀ ਸਰਗਰਮੀਆਂ ‘ਤੇ ਧਿਆਨ ਦੇਵੇ – ਪਾਕਿਸਤਾਨ

By October 31, 2015 0 Comments


pakistanਇਸਲਾਮਾਬਾਦ, 31 ਅਕਤੂਬਰ (ਏਜੰਸੀ) – ਪਾਕਿਸਤਾਨ ਨੇ ਸ਼ਿਵ ਸੈਨਾ ‘ਤੇ ਅੱਤਵਾਦੀ ਸਰਗਰਮੀਆਂ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਅੰਤਰਰਾਸ਼ਟਰੀ ਸਮੂਹ ਨੂੰ ਇਨ੍ਹਾਂ ‘ਤੇ ਧਿਆਨ ਮਾਰਨ ਨੂੰ ਕਿਹਾ ਹੈ। ਸ਼ਿਵ ਸੈਨਾ ਵਰਕਰਾਂ ਨੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਇਕ ਕਿਤਾਬ ਦੀ ਘੁੰਡ ਚੁਕਾਈ ਨੂੰ ਲੈ ਕੇ ਮੁੰਬਈ ‘ਚ ਸੁਧੇਂਦਰ ਕੁਲਕਰਨੀ ਦੇ ਚਿਹਰੇ ‘ਤੇ ਕਾਲੀ ਸਿਆਹੀ ਮੱਲ ਦਿੱਤੀ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਕੌਮਾਂਤਰੀ ਸਮੂਹ ਨੂੰ ਇਸ ਸੰਗਠਨ ਦੀ ਅੱਤਵਾਦੀ ਸਰਗਰਮੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸ ਦੇ ਕਾਰਕੁੰਨਾਂ ਦੀਆਂ ਸਰਗਰਮੀਆਂ ਨੂੰ ਲੈ ਕੇ ਉਹ ਵਾਰ ਵਾਰ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਚੁੱਕੇ ਹਨ।