ਅਕਾਲੀ ਦਲ ਛੱਡਣ ਵਾਲੇ ਆਗੂਆ ਲਈ ਕੌਮੀ ਪਾਰਟੀਆ ਹਮੇਸ਼ਾਂ ਹੀ ਵਰਦਾਨ ਸਿੱਧ ਹੋਈਆ

By October 31, 2015 0 Comments


ਜਸਬੀਰ ਸਿੰਘ ਪੱਟੀ 09356024684
balwant-singh-ramuwalia
ਮਾਲਵੇ ਦੇ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਨੇ ਜਿਥੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਉਥੇ ਅਕਾਲੀ ਲੀਡਰਾਂ ਵੱਲੋ ਅਸਤੀਫੇ ਦੇ ਕੇ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਹੁਦੇ ਤੇ ਬਿਰਾਜਮਾਨ ਤੇ ਦਲ ਦੇ ਬੁਲਾਰੇ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਵੱਲੋ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਪਰ ਸਮਾਜਵਾਦੀ ਪਾਰਟੀ ਨੇ ਵੀ ਉਹਨਾਂ ਨੂੰ ਪਲਕਾਂ ਤੇ ਬਿਠਾਉਦਿਆ ਵਿਧਾਨ ਸਭਾ ਮੈਂਬਰ ਨਾ ਹੋਣ ਦੇ ਬਾਵਜੂਦ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਉਹਨਾਂ ਦੀ ਸਿਆਸੀ ਲਿਆਕਤ ਦਾ ਮੁੱਲ ਤਾਰ ਦਿੱਤਾ ਹੈ।
ਅਕਾਲੀ ਦਲ ਬਾਦਲ ਵਿੱਚ ਆਏ ਜਵਾਬ ਭਾਟੇ ਨੇ ਜਿਥੇ ਪਾਰਟੀ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ ਉਥੇ ਅਕਾਲੀ ਦਲ ਦੇ ਸੂਬੇ ਵਿੱਚ ਹਾਕਮ ਧਿਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਨੂੰ ਖੌਰਾ ਲੱਗਣਾ ਪਾਰਟੀ ਦੀ ਕਾਰਗੁਜਾਰੀ ਤੇ ਕਈ ਪ੍ਰਕਾਰ ਦੇ ਸਵਾਲ ਖੜੇ ਕਰਦਾ ਹੈ। ਸ੍ਰ ਬਲਵੰਤ ਸਿੰਘ ਰਾਮੂਵਾਲੀਆ ਵੱਲੋ ਅਕਾਲੀ ਦਲ ਛੱਡਣ ਨਾਲ ਕੋਈ ਬਹੁਤੀ ਹੈਰਾਨਗੀ ਨਹੀ ਹੋਈ ਕਿਉਕਿ ਰਾਮੂਵਾਲੀਆ ਦੇ ਪਿਛੋਕੜ ਦੇ ਕਿਰਦਾਰ ਦਾ ਜੇਕਰ ਮੰਥਨ ਕੀਤਾ ਜਾਵੇ ਤਾਂ ਉਹ ਕਈ ਵਾਰੀ ਅਕਾਲੀ ਦਲ ਵਿੱਚ ਆਏ ਤੇ ਕਈ ਵਾਰੀ ਅਕਾਲੀ ਵਿੱਚੋ ਗਏ ਹਨ।
ਰਾਮੂਵਾਲੀਆ ਲੀਡਰ ਘੱਟ ਤੇ ਵੱਖ ਵੱਖ ਥਾਵਾਂ ਤੋ ਚੋਗਾ ਚੁੱਗਣ ਵਾਲਾ ਕਬੂਤਰ ਵਧੇਰੇ ਹੈ ਜਿਹੜਾ ਹੁਣ ਤੱਕ ਕਈ ਪ੍ਰਕਾਰ ਦੇ ਸਿਆਸੀ ਪਾਪੜ ਵੇਲ ਚੁੱਕਾ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਬਾਦਲ ਦੀ ਸਿਆਸੀ ਬੇੜੀ ਇਸ ਵੇਲੇ ਪੂਰੀ ਤਰਾਂ ਮੰਝਧਾਰ ਵਿੱਚ ਫਸੀ ਹੋਈ ਹੈ ਜਿਸ ਨੂੰ ਕੱਢਣ ਲਈ ਰਾਮੂਵਾਲੀਆ ਵਰਗੇ ਅੱਛੇ ਬੁਲਾਰੇ ਆਗੂਆ ਦੀ ਲੋੜ ਸੀ ਪਰ ਉਸ ਵੱਲੋ ਅਕਾਲੀ ਦਲ ਦੀ ਬੇੜੀ ਵਿੱਚੋ ਔਖੇ ਸਮੇਂ ਛਾਲ ਮਾਰ ਦੇਣੀ ਰਾਮੂਵਾਲੀਆ ਨੂੰ ਮੌਕਾਪ੍ਰਸਤਾਂ ਦੀ ਕਤਾਰ ਵਿੱਚ ਖੜਾ ਕਰਦੀ ਹੈ। ਵੈਸੇ ਅਕਾਲੀ ਆਗੂਆ ਦੇ ਇਤਿਹਾਸਕ ਪਿਛੋਕੜ ਨੂੰ ਵੇਖਿਆ ਜਾਵੇ ਤਾਂ ਤੱਥ ਸਾਹਮਣੇ ਆਉਦੇ ਹਨ ਜਿਸ ਵੀ ਆਗੂ ਨੇ ਅਕਾਲੀ ਦਲ ਨੂੰ ਬੇਦਾਵਾ ਦੇ ਕੇ ਕੌਮੀ ਪਾਰਟੀਆ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਵਿਕਾਸ ਤੇ ਵਿਸਥਾਰ ਦੋਵੇ ਹੀ ਹੋਏ ਹਨ।
ਲੋਕ ਸਭਾ ਦੇ ਸਾਬਕਾ ਸਪੀਕਰ ਹੁਕਮ ਸਿੰਘ ਅਕਾਲੀ ਦਲ ਵਿੱਚ ਸਨ ਤੇ ਉਹਨਾਂ ਨੇ ਦਲ ਦੇ ਆਗੂਆਂ ਦੀ ਸੌੜੀ ਸੋਚ ਤੋ ਤੰਗ ਆ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਤਾਂ ਕਾਂਗਰਸ ਨੇ ਉਹਨਾਂ ਨੂੰ ਲੋਕ ਸਪੀਕਰ ਦੇ ਵਕਾਰੀ ਆਹੁਦੇ ਤੇ ਬਿਠਾ ਦਿੱਤਾ। ਦੇਸ ਦੇ ਪਹਿਲੇ ਰੱਖਿਆ ਮੰਤਰੀ ਸ੍ਰ ਬਲਦੇਵ ਸਿੰਘ ਵੀ ਅਕਾਲੀ ਦਲ ਵਿੱਚੋ ਨਿਕਲ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਜਿਹੜੇ ਬਾਦਲ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਵੀ ਸਨ। ਇਸੇ ਤਰ੍ਰਾ ਸ੍ਰ ਸਵਰਨ ਸਿੰਘ ਵੀ ਅਕਾਲੀ ਦਲ ਵਿੱਚੋ ਕਾਂਗਰਸ ਵਿੱਚ ਗਏ ਤੇ ਕਾਂਗਰਸ ਦੇ ਕਈ ਆਹੁਦਿਆ ਤੇ ਰਹਿਣ ਤੋ ਇਲਾਵਾ ਉਹ ਕੇਂਦਰੀ ਮੰਤਰੀ ਵੀ ਬਣੇ। ਸ੍ਰ ਬੂਟਾ ਸਿੰਘ ਵੀ ਅਕਾਲੀ ਦਲ ਦੇ ਆਗੂ ਸਨ ਤੇ ਉਹ ਵੀ ਦਲਿੱਤ ਹੋਣ ਕਾਰਨ ਅਕਾਲੀ ਦਲ ਵਿੱਚ ਘੁੱਟਣ ਮਹਿਸੂਸ ਕਰਦੇ ਸਨ ਤੇ ਉਹ ਲੰਮੀ ਛਾਲ ਮਾਰ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਸਰਕਾਰ ਸਮੇ ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹੇ। ਇਸੇ ਤਰ•ਾ ਪੰਜਾਬ ਦੇ ਮੁੱਖ ਮੰਤਰੀ ਤੇ ਕੇਦਰੀ ਗ੍ਰਹਿ ਮੰਤਰੀ ੇਤੇ ਰਾਸ਼ਟਰਪਤੀ ਦੇ ਆਹੁਦੇ ਤੇ ਬਿਰਾਜਮਾਨ ਰਹੇ ਗਿਆਨੀ ਜ਼ੈਲ ਸਿੰਘ ਵੀ ਪੈਪਸੂ ਦੀ ਪਰਜਾ ਮੰਡਲ ਦੇ ਸ਼ਾਮਲ ਸਨ ਜਿਹੜਾ ਅਕਾਲੀ ਦਲ ਨਾਲ ਸਬੰਧਿਤ ਵੀ ਸੀ।ਉਹ ਵੀ ਅਕਾਲੀਆ ਦੀ ਸੌੜੀ ਸੋਚ ਤੋ ਤੰਗ ਆ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਵੀ ਕਾਂਗਰਸ ਨੇ ਪੰਜਾਬ ਵਿੱਚ ਮੰਤਰੀ ਤੇ ਮੁੱਖ ਮੰਤਰੀ ਦੇ ਆਹੁਦੇ ਤੇ ਬਿਠਾਇਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ‘ਤੇ ਬਹੁਤ ਵਿਸ਼ਵਾਸ਼ ਕਰਦੀ ਸੀ ਤੇ ਉਹ ਕੇਂਦਰੀ ਗ੍ਰਹਿ ਮੰਤਰੀ ਤੇ ਫਿਰ ਦੇਸ਼ ਦੇ ਰਾਸ਼ਟਰਪਤੀ ਬਣ ਕੇ ਦੇਸ਼ ਦੇ ਪ੍ਰਮੁੱਖ ਨਾਗਰਿਕ ਵੀ ਬਣੇ।
ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਨੇ 1984 ਵਿੱਚ ਕਾਂਗਰਸ ਪਾਰਟੀ ਸਾਕਾ ਨੀਲਾ ਤਾਰਾ ਦੇ ਰੋਸ ਵਜੋ ਛੱਡ ਦਿੱਤੀ ਸੀ ਤੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਰਹੇ। ਉਹਨਾਂ ਨੇ ਮੰਤਰੀ ਮੰਡਲ ਤੋ ਉਸ ਵੇਲੇ ਅਸਤੀਫੇ ਦੇ ਦਿੱਤਾ ਜਦੋ ਤੱਤਕਾਲੀ ਮੁੱਖ ਮੰਤਰੀ ਸ੍ਰ ਸੁਰਜੀਤ ਸਿੰਘ ਬਰਨਾਲਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਭੇਜ ਦਿੱਤੀ ਸੀ। 1997 ਦੀਆ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਟਿਕਟ ਦੇਣ ਤੇ ਇਨਕਾਰ ਕਰ ਦਿੱਤਾ ਸੀ ਤੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਉਹਨਾਂ ਨੂੰ ਪਹਿਲਾਂ ਸੂਬਾ ਕਾਂਗਰਸ ਕਮੇਟੀ ਦਾ ਪਰਧਾਨ ਤੇ ਫਿਰ ਮੁੱਖ ਮੰਤਰੀ ਬਣਾ ਦਿੱਤਾ ਤੇ ਅੱਜ ਕਲ• ਉਹ ਜਿਥੇ ਪੰਜਾਬ ਕਾਂਗਰਸ ਦੀ ਕਪਤਾਨੀ ਸੰਭਾਲਣ ਲਈ ਜਦੋ ਜਹਿਦ ਕਰ ਰਹੇ ਹਨ ਉਥੇ ਲੋਕ ਸਭਾ ਮੈਂਬਰ ਤੇ ਕਾਂਗਰਸ ਪਾਰਟੀ ਦੇ ਡਿਪਟੀ ਆਗੂ ਵੀ ਹਨ। ਸ੍ਰ ਪਰਤਾਪ ਸਿੰਘ ਕੈਰੋ ਵੀ ਅਕਾਲੀ ਦਲ ਹੀ ਪੈਦਾਇਸ਼ ਸਨ ਤੇ ਉਹ ਅਕਾਲੀਆ ਦੀ ਘੱਟੀਆ ਸੋਚ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਕੇ ਕਾਂਗਰਸ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਮੁੱਖ ਮੰਤਰੀ ਬਣਨ ਪਿੱਛੇ ਕੈਰੋ ਸਾਹਿਬ ਨੇ ਅਕਾਲੀਆ ਨੂੰ ਜਿਹੜੀ ਜੇਲ• ਦੀ ਦਾਲ ਪਿਆਈ ਉਹ ਵੀ ਅਕਾਲੀ ਅੱਜ ਤੱਕ ਯਾਦ ਕਰ ਰਹੇ ਹਨ।
ਅਕਾਲੀ ਦਲ ਅੱਜ ਪਰਿਵਾਰਕ ਦਲ ਬਣ ਕੇ ਰਹਿ ਗਿਆ ਹੈ ਤੇ ਬਾਦਲ ਪਰਿਵਾਰ ਤੋ ਬਾਹਰ ਕੁਝ ਵੀ ਨਜ਼ਰ ਨਹੀ ਆ ਰਿਹਾ ਹੈ। ਰਾਮੂਵਾਲੀਆ ਅਕਾਲੀ ਦਲ ਵਿੱਚ ਬੜੀ ਵੱਡੀ ਆਸ ਲੈ ਕੇ ਸ਼ਾਮਲ ਹੋਏ ਸਨ ਪਰ ਉਹਨਾਂ ਨੂੰ ਨਿਰਾਸ਼ਤਾ ਤੋ ਸਿਵਾਏ ਕੁਝ ਵੀ ਪੱਲੇ ਨਹੀ ਪਿਆ ਸੀ।ਉਹ ਇਸ ਤੋ ਪਹਿਲਾਂ ਦੇਵਗੌੜਾ ਸਰਕਾਰ ਤੇ ਗੁਜਰਾਲ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ ਹਨ। 1996 ਦੀਆ ਸ਼੍ਰੋਮਣੀ ਕਮੇਟੀ ਚੋਣਾਂ ਦੇ ਐਲਾਨ ਹੋ ਜਾਣ ਤੋ ਬਾਅਦ ਵੀ ਉਹਨਾਂ ਨੇ ਔਰਤਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ 33 ਫੀਸਦੀ ਕੋਟਾ ਦਿਵਾਉਣ ਦੇ ਯਤਨ ਕੀਤੇ। ਸ਼੍ਰੋਮਣੀ ਕਮੇਟੀ ਦੇ 120 ਹਲਕਿਆ ਵਿੱਚ 50 ਹਲਕੇ ਹੋਰ ਸ਼ਾਮਲ ਕਰ ਦਿੱਤੇ ਗਏ ਤੇ ਔਰਤਾਂ ਨੂੰ ਪ੍ਰਤੀਨਿਧਤਾ ਦਿਵਾਉਣ ਲਈ ਕੇਂਦਰ ਸਰਕਾਰ ਤੋ ਨੋਟੀਫਿਕੇਸ਼ਨ ਕਰਵਾ ਦਿੱਤਾ ਸੀ। ਉਸ ਸਮੇਂ ਜਥੇਦਾਰ ਗੁਰਚਰਨ ਸਿੰਘ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਾਫੀ ਕਾਵਾਂੌਰਲੀ ਪਾਈ ਸੀ ਪਰ ਖੱਬੀ ਧਿਰ ਦੇ ਆਗੂ ਹਰਕ੍ਰਿਸ਼ਨ ਸੁਰਜੀਤ ਦਾ ਰਾਮੂਵਾਲੀਆ ਨੂੰ ਅਸ਼ੀਰਵਾਦ ਹੋਣ ਕਾਰਨ ਬਾਦਲ ਟੌਹੜਾ ਕੁਝ ਨਹੀ ਕਰ ਸਕੇ ਸਨ। ਅੱਜ ਸ਼੍ਰੋਮਣੀ ਕਮੇਟੀ ਵਿੱਚ ਔਰਤ ਮੈਂਬਰ ਰਾਮੂਵਾਲੀਆ ਦੀ ਕੀਤੀ ਗਈ ਕਾਰਵਾਈ ਕਰਕੇ ਹਨ। ਸਿੱਖਾਂ ਨੂੰ ਵਿਸ਼ੇਸ਼ ਕਰਕੇ ਤਰਾਈ ਦੇ ਸਿੱਖਾਂ ਨੂੰ ਆਸ ਬੱਝੀ ਹੈ ਕਿ ਰਾਮੂਵਾਲੀਆ ਉਹਨਾਂ ਲਈ ਕੁਝ ਨਾ ਕੁਝ ਜਰੂਰ ਕਰਨਗੇ। ਸ੍ਰ ਰਾਮੂਵਾਲੀਆ ਨੇ ਕੇਂਦਰੀ ਮੰਤਰੀ ਹੁੰਦਿਆ ਆਪਣੀ ਕੁਰਸੀ ਦੇ ਪਿੱਛੇ ਇੱਕ ਭਾਰਤ ਦਾ ਨਕਸ਼ਾ ਲਗਾਇਆ ਹੁੰਦਾ ਸੀ ਜਿਥੇ ਉਹਨਾਂ ਨੇ ਪੰਜਾਬ ਦੇ ਇਲਾਕੇ ਨੂੰ ਵਿਸ਼ੇਸ਼ ਲਾਲ ਪੈਨ ਨਾਲ ਗੋਲ ਕੀਤਾ ਹੁੰਦਾ ਸੀ ਤੇ ਜਦੋ ਕੋਈ ਇਸ ਬਾਰੇ ਪੁੱਛਦਾ ਤਾਂ ਉਹ ਇਹੀ ਕਹਿੰਦੇ ਜਿਹੜਾ ਆਗੂ ਵੀ ਪੰਜਾਬ ਦੀ ਅਕਾਲੀਆ ਦੀ ਦਲਦਲ ਵਿੱਚੋ ਨਿਕਲ ਕੇ ਬਾਹਰ ਨਿਕਲ ਗਿਆ ਉਸ ਨੇ ਤਰੱਕੀ ਹੀ ਕੀਤੀ ਹੈ ਪਰ ਉਹਨਾਂ ਨੂੰ ਮਜਬੂਰੀ ਵੱਸ ਆਪਣੀ ਇਸ ਵਿਚਾਰਧਾਰ ਦਾ ਵਿਰੋਧ ਕਰਕੇ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣਾ ਤਾਂ ਜਰੂਰ ਪਿਆ ਪਰ ਉਹਨਾਂ ਨੇ ਅਕਾਲੀ ਦਲ ਵਿੱਚ ਸਿਆਸੀ ਨਰਕ ਹੀ ਭੋਗਿਆ ਹੈ ਤੇ ਹੁਣ ਫਿਰ ਉਹਨਾਂ ਦੀ ਪੰਜਾਬੋ ਬਾਹਰ ਗੱਡੀ ਲੀਹ ਤੇ ਚੜ• ਕੇ ਫੂਲ ਸਪੀਡ ਤੇ ਚੱਲਣੀ ਸ਼ੁਰੂ ਹੋ ਗਈ ਜਾਪਦੀ ਹੈ।
ਅਕਾਲੀ ਦਲ ਨੂੰ ਛੱਡਣ ਵਾਲਿਆ ਦੇ ਇਤਿਹਾਸ ਤੇ ਜੇਕਰ ਪੰਛੀ ਝਾਤ ਵੀ ਮਾਰੀ ਜਾਵੇ ਤਾਂ ਜਿਸ ਵੀ ਪੜੇ ਲਿਖੇ ਅਕਾਲੀ ਨੇ ਅਕਾਲੀ ਦਲ ਨੂੰ ਛੱਡਿਆ ਹੈ ਉਸ ਨੂੰ ਅੱਗੇ ਪਾਰਟੀ ਵਿੱਚ ਵੱਡਾ ਆਹੁਦਾ ਹੀ ਮਿਲਿਆ ਹੈ ਜਦ ਕਿ ਅਕਾਲੀ ਦਲ ਲਈ ਪੜੇ ਲਿਖੇ ਸਰਾਪ ਤੇ ਅਨਪੜ• ਲਾਣਾ ਵਰਦਾਨ ਹਨ। ਅੱਜ ਵੀ ਪੰਜਾਬ ਦੇ ਵਿਦਿਆ ਮੰਤਰੀ ਸ਼ਾਇਦ ਦਸਵੀ ਪਾਸ ਵੀ ਨਹੀ ਹਨ ਤੇ ਖੇਤੀਬਾੜੀ ਮੰਤਰੀ ਤਾਂ ਆਪਣੇ ਦਸਤਖਤ ਵੀ ਦੋ ਤੱਤੇ ਪਾ ਕੇ ਕਰਦੇ ਹਨ। ਰੱਬ ਖੈਰ ਕਰੇ!