ਸਿੱਖਾਂ ਦਾ ਮਾਖੌਲ ਉਡਾਉਣ ਦੇ ਖਿਲਾਫ਼ ਸੁਪਰੀਮ ਕੋਰਟ ’ਚ ਪਹੁੰਚ ਕਰਨ ਵਾਲੀ ਸਿੱਖ ਵਕੀਲ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

By October 31, 2015 0 Comments


gkਨਵੀਂ ਦਿੱੱਲੀ, (31 ਅਕਤੂਬਰ, 2015): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੁਪਰੀਮ ਕੋਰਟ ’ਚ ਸਿੱਖਾਂ ਤੇ ਚੁੱਟਕੱਲੇ ਬਣਾਉਣ ਦੇ ਖਿਲਾਫ਼ ਪੀ.ਆਈ.ਐਲ. ਦਾਖਲ ਕਰਨ ਵਾਲੀ ਸੀਨੀਅਰ ਵਕੀਲ ਬੀਬੀ ਹਰਵਿੰਦਰ ਕੌਰ ਚੌਧਰੀ ਦਾ ਸਨਮਾਨ ਕੀਤਾ ਗਿਆ । ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਬੀ ਚੌਧਰੀ ਦੀ ਪਹਿਲ ਦਾ ਸਮਰਥਨ ਕਰਦੇ ਹੋਏ ਇਸ ਸਬੰਧ ’ਚ ਦਿੱਲੀ ਕਮੇਟੀ ਵੱਲੋਂ ਇਤਿਹਾਸਕ ਅਤੇ ਧਾਰਮਿਕ ਪ੍ਰਮਾਣਿਕ ਤੱਥਾਂ ਨੂੰ ਅਦਾਲਤ ਦੀ ਸਹਾਇਤਾ ਲਈ ਬੀਬੀ ਚੌਧਰੀ ਨੂੰ ਉਪਲਬਧ ਕਰਾਉਣ ਦਾ ਵੀ ਭਰੋਸਾ ਦਿੱਤਾ।

ਜੀ.ਕੇ. ਨੇ ਕਿਹਾ ਕਿ ਸਿੱਖ ਇਕ ਬਹਾਦਰ ਕੌਮ ਹੈ ਤੇ ਬਜਾਏ ਦੇਸ਼ ਅਤੇ ਕੌਮ ਦੀ ਰਾਖੀ ਲਈ ਸਿੱਖਾਂ ਵੱਲੋਂ ਕੀਤੇ ਗਏ ਕਾਰਜਾਂ ਦਾ ਸਤਿਕਾਰ ਕਰਨ ਦੀ ਥਾਂ ਸਿੱਖਾਂ ਨੂੰ ਨੀਵਾਂ, ਘਟ ਅਕਲ ਅਤੇ ਨਾਲਾਇਕ ਸਾਬਿਤ ਕਰਨ ਦੇ ਰੁਝਾਨ ਨੂੰ ਪੂਰਾ ਕਰਨ ਵਾਸਤੇ ਚੁੱਟਕੱਲਿਆਂ ਦਾ ਚਲ ਰਿਹਾ ਬਾਜਾਰ ਸਿੱਖਾਂ ਦੇ ਖਿਲਾਫ਼ ਸੋਚੀ ਸਮਝੀ ਸਾਜਿਸ਼ ਹੈ।

ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਬੀਬੀ ਚੌਧਰੀ ਦੀ ਪੂਰੀ ਹਿਮਾਇਤ ਕਰਨ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਕਮੇਟੀ ਦੇ ਵਿਰਾਸਤੀ ਘਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ ਦੀ ਡਾਇਰੈਕਟਰ ਹਰਬੰਸ ਕੌਰ ਸੱਗੂ ਨੂੰ ਇਸ ਸਬੰਧ ’ਚ ਬੀਬੀ ਚੌਧਰੀ ਨੂੰ ਇਤਿਹਾਸਕ ਪ੍ਰਮਾਣਿਕ ਤੱਥ ਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੂੰ ਕਾਨੂੰਨੀ ਤੱਥ ਵੀ ਉਪਲਬਧ ਕਰਾਉਣ ਦੀ ਹਿਦਾਇਤ ਦਿੱਤੀ। ਜੀ.ਕੇ. ਨੇ ਬੀਬੀ ਚੌਧਰੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਸਿੱਖਾਂ ਦਾ ਮਾਖੌਲ ਉਡਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਵੀ ਹਿਮਾਇਤ ਕੀਤੀ।

Posted in: ਰਾਸ਼ਟਰੀ