1984 ਸਿੱਖ ਕਤਲੇਆਮ ਮਾਮਲਾ : ਟਾਈਟਰ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ‘ਤੇ ਫੈਸਲਾ ਰਾਖਵਾਂ

By October 30, 2015 0 Comments


ਨਵੀਂ ਦਿੱਲੀ, 30 ਅਕਤੂਬਰ -ਸੀ. ਬੀ. ਆਈ. ਨੇ ਅੱਜ ਅਦਾਲਤ ਨੂੰ ਦੱਸਿਆ ਕਿ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਵਿਸ਼ਵਾਸਯੋਗ ਗਵਾਹ ਨਹੀਂ ਹਨ ਅਤੇ ਉਸ ਦੇ ਬਿਆਨਾਂ ‘ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਗਵਾਹਾਂ ‘ਤੇ ਪ੍ਰਭਾਵ ਪਾਉਣ ਅਤੇ ਹਵਾਲਾ ਕਾਰੋਬਾਰ ਕਰਨ ਦਾ ਕੇਸ ਨਹੀਂ ਦਰਜ ਕੀਤਾ ਜਾ ਸਕਦਾ | ਟਾਈਟਲਰ ਨੂੰ ਏਜੰਸੀ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਕਲੀਨ ਚਿੱਟ ਦਿੱਤੀ ਸੀ | ਸੀ ਬੀ ਆਈ ਦੇ ਵਕੀਲ ਨੇ ਦਲੀਲ ਦਿੱਤੀ ਕਿ ਟਾਈਟਲਰ ਵਲੋਂ ਕਿਸੇ ਵੀ ਗਵਾਹ ‘ਤੇ ਪ੍ਰਭਾਵ ਪਾਉਣ ਸਬੰਧੀ ਲਾਏ ਦੋਸ਼ਾਂ ਦੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਗਈ ਇਸ ਲਈ ਵਰਮਾ ਦੇ ਬਿਆਨ ਨਾਲ ਕਾਂਗਰਸ ਆਗੂ ਖਿਲਾਫ਼ ਧਾਰਾ 195 ਏ ਤਹਿਤ ਕੋਈ ਅਪਰਾਧ ਨਹੀਂ ਬਣਦਾ | ਸੀ ਬੀ ਆਈ ਨੇ ਕਿਹਾ ਕਿ ਵਰਮਾ ਦਾ ਬਿਆਨ ਅਸਪੱਸ਼ਟ ਸੀ | ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਐਸ ਪੀ ਐਸ ਲਲੇਰ ਨੇ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰਨ ਸਬੰਧੀ ਫੈਸਲਾ 7 ਨਵੰਬਰ ਲਈ ਰਾਖਵਾਂ ਰੱਖ ਲਿਆ |

Posted in: ਰਾਸ਼ਟਰੀ