ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

By October 30, 2015 0 Comments


ਮੁੰਬਈ ‘ਚ ਸਾਫਟਵੇਅਰ ਇੰਜੀਨੀਅਰ ਕੁੜੀ ਨਾਲ ਵਾਪਰੀ ਸੀ ਘਟਨਾ
ਮੁੰਬਈ, 31 ਅਕਤੂਬਰ (ਏਜੰਸੀ)-ਮੁੰਬਈ ਦੀ ਇਕ ਵਿਸ਼ੇਸ਼ ਮਹਿਲਾ ਅਦਾਲਤ ਨੇ ਪਿਛਲੇ ਸਾਲ ਉਪ ਨਗਰੀ ਕੁਰਲਾ ‘ਚ ਆਂਧਰਾ ਪ੍ਰਦੇਸ਼ ਦੀ ਇਕ 23 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ ਜਬਰ ਜਨਾਹ ਕਰਨ ਤੇ ਉਸ ਦੀ ਹੱਤਿਆ ਕਰਨ ਦੇ ਮੁੱਖ ਦੋਸ਼ੀ ਚੰਦਰਭਾਨ ਸਨਪ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ | ਵਿਸ਼ੇਸ਼ ਮਹਿਲਾ ਅਦਾਲਤ ਦੀ ਜੱਜ ਵਰੂਸ਼ਾਲੀ ਜੋਸ਼ੀ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਮਾਮਲਾ ਦਰਲੱਭ ਤੋਂ ਦੁਰਲੱਭ ਕੇਸ ਦੀ ਸ਼੍ਰੇਣੀ ‘ਚ ਆਉਂਦਾ ਹੈ ਇਸ ਲਈ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਮੌਤ ਹੋਣ ਤੱਕ ਉਸ ਨੂੰ ਫਾਂਸੀ ਦੇ ਫੰਦੇ ‘ਤੇ ਲਟਕਾਇਆ ਜਾਵੇ | ਸਰਕਾਰੀ ਪੱਖ ਨੇ ਇਹ ਕਹਿੰਦੇ ਹੋਏ ਸਨਪ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਕਿ ਨਰਮੀ
ਵਰਤੇ ਜਾਣ ਨਾਲ ਗਲਤ ਸੰਕੇਤ ਜਾਵੇਗਾ ਅਤੇ ਪੀੜਤਾ ਦੇ ਮਾਤਾ-ਪਿਤਾ ਅਤੇ ਸਮਾਜ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਨਿਆਂ ਹੋਇਆ ਹੈ |

Posted in: ਰਾਸ਼ਟਰੀ