ਭੇਦ ਭਰੀ ਹਾਲਤ ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਤੀਜੀ ਵਾਰ ਹਾਈਕੋਰਟ ਪਹੁੰਚਿਆ

By October 30, 2015 0 Comments


manਸੰਦੌੜ 30 ਅਕਤੂਬਰ (ਹਰਮਿੰਦਰ ਸਿੰਘ ਭੱਟ): 2012 ‘ਚ ਪਿੰਡ ਪਾਰੋਵਾਲ ਦੇ ਨੌਜਵਾਨ ਜਗਦੀਪ ਸਿੰਘ ਦੀਪਾ ਦੀ ਭੇਦਭਰੀ ਹਾਲਤ ‘ਚ ਹੋਈ ਮੌਤ ਦਾ ਮਾਮਲਾ ਤੀਜੀ ਵਾਰ ਹਾਈਕੋਰਟ ਪਹੁੰਚ ਗਿਆ ਹੈ। 19 ਜਨਵਰੀ 2012 ਨੂੰ ਜਗਦੀਪ ਸਿੰਘ ਦੀਪਾ ਦੀ ਸ਼ਾਮ ਪੰਜ ਵਜੇ ਦੇ ਕਰੀਬ ਗੜ•ਸ਼ੰਕਰ ਵਿਖੇ ਮੌਤ ਹੋ ਗਈ ਸੀ।ਉਸ ਸਮੇਂ ਪਰਿਵਾਰ ਨੇ ਸਦਮੇ ਕਾਰਨ ਲੋੜੀਂਦੀ 174 ਦੀ ਕਾਰਵਾਈ ਕਰਵਾ ਦਿੱਤੀ ਸੀ,ਪ੍ਰੰਤੂ ਪੋਸਟਮਾਰਟਮ ਦੀ ਰਿਪੋਰਟ ‘ਚ ਜ਼ਹਿਰ ਦਾ ਜ਼ਿਕਰ ਆਉਣ ਕਰ ਕੇ ਉਸ ਦੇ ਪਰਿਵਾਰ ਨੇ ਗੜ•ਸ਼ੰਕਰ ਪੁਲਿਸ ਕੋਲ ਮੁਕੱਦਮਾ ਦਰਜ ਕਰਨ ਲਈ ਪਹੁੰਚ ਕੀਤੀ,ਪਰ ਪੁਲਿਸ ਆਨਾਕਾਨੀ ਕਰਦੀ ਰਹੀ। ਅਖੀਰ ਉੱਚ ਅਧਿਕਾਰੀਆਂ ਕੋਲ ਦਖ਼ਲ-ਅੰਦਾਜ਼ੀ ਕਰਨ ਉਪਰੰਤ 1 ਜੂਨ 2012 ਨੂੰ ਮੁਕੱਦਮਾ ਦਰਜ ਕੀਤਾ ਗਿਆ।ਮਾਮਲੇ ਦੀ ਤਫ਼ਤੀਸ਼ ਕਰਨ ਲਈ ਪੁਲਿਸ ਢਿੱਲ-ਮੱਠ ਕਰਦੀ ਰਹੀ।ਪੁਲਿਸ ਦਾ ਇਹ ਵਤੀਰਾ ਜਗਦੀਪ ਸਿੰਘ ਦੀ ਮਾਤਾ ਬਲਬੀਰ ਕੌਰ ਨੇ ਹਾਈਕੋਰਟ ਦੇ ਧਿਆਨ ‘ਚ ਲਿਆਂਦਾ ਤਾਂ ਅਦਾਲਤ ਨੇ 11 ਫਰਵਰੀ 2014 ਨੂੰ ਹੁਕਮ ਕੀਤਾ ਕਿ ਜੇਕਰ ਪਟੀਸ਼ਨਰ ਵੱਲੋਂ ਇੱਕ ਹਫ਼ਤੇ ‘ਚ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹ ਇੱਕ ਮਹੀਨੇ ‘ਚ ਕਾਨੂੰਨ ਮੁਤਾਬਿਕ ਕਾਰਵਾਈ ਕਰੇ। ਜਦੋਂ ਬਲਬੀਰ ਕੌਰ ਵੱਲੋਂ ਆਰ.ਟੀ.ਆਈ.ਤਹਿਤ ਰਿਕਾਰਡ ਹਾਸਲ ਕੀਤਾ ਗਿਆ ਤਾਂ 5 ਮਈ 2014 ਨੂੰ ਡੀ.ਆਈ.ਜੀ. ਜਲੰਧਰ ਰੇਂਜ ਦੀ ਅਗਵਾਈ ‘ਚ ਗਠਿਤ ਕੀਤੀ ਸਪੈਸ਼ਲ ਜਾਂਚ ਟੀਮ ਦੁਆਰਾ ਕੀਤੀ ਜਾ ਰਹੀ ਜਾਂਚ ਅਤੇ ਦੇਰੀ ਦੇ ਕਾਰਨ ਨਾ ਦੱਸ ਸਕਣ ਕਰ ਕੇ ਪਰਿਵਾਰ ਦੀ ਤਸੱਲੀ ਨਾ ਹੋਈ। ਪਰਿਵਾਰ ਵੱਲੋਂ ਇੱਕ ਵਾਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਕੋਰਟ ਵੱਲੋਂ 17 ਮਾਰਚ 2015 ਨੂੰ ਇੱਕ ਵਾਰ ਫਿਰ ਪੰਜਾਬ ਪੁਲਿਸ ਨੂੰ ਹੁਕਮ ਕੀਤਾ ਗਿਆ ਕਿ ਜਾਂਚ ਜਲਦੀ ਮੁਕੰਮਲ ਕੀਤੀ ਜਾਵੇ।ਇਸ ਉਪਰੰਤ ਜਦੋਂ ਆਰ.ਟੀ.ਆਈ ‘ਚ ਕੀਤੀ ਗਈ ਜਾਂਚ ਸਬੰਧੀ ਕਾਗ਼ਜ਼ਾਤ ਹਾਸਲ ਕੀਤੇ ਗਏ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਜਾਣ-ਬੁੱਝ ਕੇ ਮੁੱਦਈ ਧਿਰ ਦੇ ਬੰਦਿਆਂ ਦਾ ਸੰਖੇਪ ਤੇ ਸਾਂਝਾ ਬਿਆਨ ਲਿਖਿਆ ਜਦਕਿ ਵਿਰੋਧੀ ਧਿਰ ਵੱਲੋਂ ਕਥਿਤ ਤੋਰ ਤੇ ਅਣਜਾਣ ਬੰਦਿਆ ਦੇ ਬਿਆਨ ਵੀ ਲਿਖਾ ਦਿੱਤੇ ਗਏ ਇਨ•ਾਂ ਹੀ ਨਹੀਂ ਜਾਂਚ ਵਿਚ ਪੁਲਿਸ ਵੱਲੋਂ ਜਗਦੀਪ ਸਿੰਘ ਖ਼ਿਲਾਫ਼ ਹੀ ਕਈ ਤਰ•ਾਂ ਦੇ ਦੋਸ਼ ਲਗਾ ਦਿੱਤੇ ਗਏ।
ਇਸ ਵਾਰ ਜਗਦੀਪ ਸਿੰਘ ਦੇ ਚਾਚਾ ਸੁਖਵਿੰਦਰ ਸਿੰਘ ਵੱਲੋਂ ਹਾਈਕੋਰਟ ਵਿਚ ਵਕੀਲ ਰਣਜੀਤ ਸਿੰਘ ਘੁੰਮਣ ਰਾਹੀ ਪਟੀਸ਼ਨ ਦਾਇਰ ਕੀਤੀ ਗਈ ਹੈ। ਉਸ ਨੇ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਵੱਲੋਂ ਕੇਸ ਦੀ ਜਾਂਚ ਤਸੱਲੀਬਖ਼ਸ਼ ਨਾ ਹੋਣ ਕਰ ਕੇ ਸੀ.ਬੀ.ਆਈ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਜਾਣ । ਇਸ ਕੇਸ ਦੀ ਅਗਲੀ ਸੁਣਵਾਈ 6 ਨਵੰਬਰ ਨਿਸ਼ਚਤ ਕੀਤੀ ਗਈ ਹੈ।

Posted in: ਪੰਜਾਬ