ਤਖਤਾਂ ਦੇ ਜਥੇਦਾਰਾਂ ਨੂੰ ਆਹੁਦਿਆ ਤੋ ਫਾਰਗ ਕਰਨ ਦੀਆਂ ਅਫਵਾਹਾਂ ਗੈਰ ਵਾਜਬ-ਮੱਕੜ

By October 30, 2015 0 Comments


makkar ਅੰਮ੍ਰਿਤਸਰ 30 ਅਕਤੂਬਰ ( ਜਸਬੀਰ ਸਿੰਘ ਪੱਟੀ ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਤਖਤਾਂ ਦੇ ਜਥੇਦਾਰਾਂ ਦੀਆ ਕੀਤੀ ਜਾਣ ਵਾਲੀ ਛੁੱਟੀ ਤੇ ਸਵਾਲੀਆ ਨਿਸ਼ਾਨ ਲਗਉਦਿਆ ਅਖਬਾਰਾਂ ਵਿੱਚ ਬਾਰ ਬਾਰ ਜਥੇਦਾਰਾਂ ਨੂੰ ਫਾਰਗ ਕਰਨ ਦੀਆ ਲੱਗ ਰਹੀਆ ਖਬਰਾਂ ਤੇ ਵਿਸ਼ਰਾਮ ਚਿੰਨ• ਲਗਾਉਦਿਆ ਜਥੇਦਾਰਾਂ ਨੂੰ ਦੀ ਛੁੱਟੀ ਨੂੰ ਮੁੱਢੇ ਹੀ ਰੱਦ ਕਰਦਿਆ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਇੱਕ ਪ੍ਰੀਕਿਰਿਆ ਤਹਿਤ ਹੁੰਦੀ ਅਤੇ ਉਹ ਪੰਥ ਦੇ ਸਤਿਕਾਰਯੋਗ ਆਗੂ ਹੁੰਦੇ ਹਨ ਜਿਹਨਾਂ ਨਾਲ ਹਮੇਸ਼ਾਂ ਹੀ ਸਤਿਕਾਰ ਨਾਲ ਹੀ ਪੇਸ਼ ਆਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਹੀ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਅਧਿਕਾਰ ਰੱਖਦੀ ਹੈ ਤੇ ਹੋਰ ਕਿਸੇ ਵੀ ਸੰਸਥਾ ਜਾਂ ਪਾਰਟੀ ਨੂੰ ਜਥੇਦਾਰਾਂ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੀ ਤਰਾਂ ਜਨਤਕ ਸਮਾਗਮਾਂ ਵਿੱਚ ਜਾ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਤੇ ਧਰਮ ਪ੍ਰਚਾਰ ਨੂੰ ਮੁਹਿੰਮ ਨੂੰ ਜੰਗੀ ਪੱਧਰ ਤੇ ਵਿੱਢਿਆ ਜਾਵੇ।
ਉਨ•ਾਂ ਕਿਹਾ ਕਿ ਅਖ਼ਬਾਰੀ ਮੀਡੀਆ ਅਤੇ ਵੱਟਸ ਐਪ ਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਉਨ•ਾਂ ਦੇ ਅਹੁਦਿਆਂ ਤੋਂ ਅਲੱਗ ਕਰਨ ਲਈ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਉਹ ਬਿਲਕੁਲ ਨਿਰਮੂਲ ਤੇ ਬੇਬੁਨਿਆਦ ਹਨ ਅਤੇ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆ ਅਫਵਾਹਾਂ ਤੋ ਸੁਚੇਤ ਰਹਿਣ।

ਵਰਨਣਯੋਗ ਹੈ ਕਿ ਜਥੇਦਾਰਾਂ ਦੇ ਆਹੁਦਿਆ ਤੇ ਉਸ ਵੇਲੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਸਨ ਜਦੋ ਸੋਦਾ ਸਾਧ ਨੂੰ ਬਿਨਾਂ ਪੇਸ਼ ਹੋਏ 23 ਸਤੰਬਰ ਨੂੰ ਮੁਆਫੀ ਦੇ ਦਿੱਤੀ ਤੇ ਪੰਥਕ ਸਫਾਂ ਵਿੱਚ ਇਸ ਦਾ ਭਾਰੀ ਵਿਰੋਧ ਹੋਇਆ ਸੀ ਤਾਂ 16 ਅਕਤੂਬਰ ਨੂੰ ਸੰਗਤਾਂ ਦੇ ਦਬਾ ਹੇਠ ਮੁਆਫੀ ਵਾਲਾ ਗੁਰਮਤਾ ਰੱਦ ਕਰ ਦਿੱਤਾ ਗਿਆ। ਇਸ ਤੋ ਬਾਅਦ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਕੀਤੀ ਬੇਅਦਬੀ ਉਪੰਰਤ ਸ਼ਾਤਮਈ ਪ੍ਰਦਰਸ਼ਨ ਕਰ ਰਹੀਆ ਸੰਗਤਾਂ ਤੇ ਕੀਤੀ ਗਈ ਗੋਲੀਬਾਰੀ ਉਪਰੰਤ ਦੋ ਸਿੰਘ ਸ਼ਹੀਦ ਤੇ ਸੈਕੜੇ ਫੱਟੜ ਹੋ ਗਏ ਸਨ। ਰੋਸ ਵਜੋ ਪੰਥਕ ਜਥੇਬੰਦੀਆ ਵੱਲੋ ਦਿੱਤੇ ਸੱਦੇ ਤੇ ਸਾਰੇ ਪੰਜਾਬ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਤੇ ਕੰਮ ਕਾਰ ਠੱਪ ਹੋ ਗਏ ਜਿਸ ਦਾ ਕੇਂਦਰ ਸਰਕਾਰ ਨੇ ਵੀ ਗੰਭੀਰ ਨੋਟਿਸ ਲਿਆ। ਦੂਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਇਸ਼ਾਰਿਆ ਨੇ ਪੰਜ ਪਿਆਰਿਆ ਨੇ 21 ਅਕਤੂਬਰ ਨੂੰ ਮੀਟਿੰਗ ਕਰਕੇ ਜਥੇਦਾਰਾਂ ਕੋਲੋ ਅਸਤੀਫਿਆ ਦੀ ਮੰਗ ਕਰਕੇ ਬਲਦੀ ‘ਤੇਤੇਲ ਪਾ ਦਿੱਤਾ ਅਤੇ 23 ਅਕਤੂਬਰ ਨੂੰ ਪੰਜ ਪਿਆਰਿਆ ਨੇ ਗੁਰਮਤਾ ਕਰਕੇ ਸ਼ਰੋਮਣੀ ਕਮੇਟੀ ਨੂੰ ਸਿਫ਼ਾਰਸ਼ ਦੇ ਰੂਪ ਵਿੱਚ ਇੱਕ ਗੁਰਮਤਾ ਕਰਕੇ ਆਦੇਸ਼ ਜਾਰੀ ਕਰ ਦਿੱਤੇ ਕਿ ਪੰਥ ਦੋਖੀ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਏ ਮੁਆਫੀ ਦੇ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੂੰ ਮੁੱਖ ਰੱਖ ਕੇ ਜਥੇਦਾਰਾਂ ਨੂੰ ਆਪਣੇ ਆਹੁਦਿਆ ਕੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਮੱਕੜ ਨੇ ਦੋਹਰੇ ਮਾਪਦੰਡ ਅਪਨਾਉਦਿਆ ਜਿਥੇ ਪੰਜ ਪਿਆਰਿਆ ਨੂੰ ਮੁਅੱਤਲ ਕਰ ਦਿੱਤਾ ਤੇ ਉਹਨਾਂ ਦੇ ਹੁਕਮ ਮੰਨਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪੰਜ ਪਿਆਰਿਆ ਨੂੰ ਜਥੇਦਾਰਾਂ ਦੀ ਬਰਖਾਸਤਗੀ ਕਰਨ ਦੇ ਆਦੇਸ਼ ਦੇਣ ਦਾ ਕੋਈ ਅਧਿਕਾਰ ਨਹੀ ਹੈ। ਮੱਕੜ ਵੱਲੋ ਜਾਰੀ ਕੀਤੇ ਗਏ ਬਿਆਨ ਨਾਲ ਜਿਥੇ ਜਥੇਦਾਰਾਂ ਨੂੰ ਰਾਹਤ ਮਿਲੀ ਹੈ ਉਥੇ ਪੰਜ ਪਿਆਰਿਆ ਦੇ ਆਦੇਸ਼ਾਂ ਨੂੰ ਸਿੱਧੇ ਰੂਪ ਵਿੱਚ ਚੁਨੌਤੀ ਦੇਣ ਦੇ ਨਾਲ ਨਾਲ ਪੰਥਕ ਧਿਰਾਂ ਵੱਲੋ ਜਥੇਦਾਰਾਂ ਦੀ ਬਰਖਾਸਤਗੀ ਦੀ ਕੀਤੀ ਜਾਂਦੀ ਮੰਗ ਨੂੰ ਵੀ ਨਕਾਰ ਦਿੱਤਾ ਗਿਆ ਹੈ। ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਪੰਥਕ ਜਥੇਬੰਦੀਆ ਨਾਲ ਮਿਲ ਕੇ ਪਹਿਲੀ ਨਵੰਬਰ ਤੋ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਧਰਨਾ ਦੇਣਗੇ।