ਭਾਜਪਾ ਮੰਤਰੀ ਅਨਿਲ ਜੋਸ਼ੀ ਨੇ ਵੀ ਪੰਜਾਬ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਿਆ

By October 30, 2015 0 Comments


ਮੌਜੂਦਾ ਹਾਲਾਤਾਂ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ
ਅੰਮ੍ਰਿਤਸਰ 30 ਅਕਤੂਬਰ (ਜਸਬੀਰ ਸਿੰਘ) ਪੰਜਾਬ ਸਰਕਾਰ ਵਿੱਚ ਭਾਜਪਾਈ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉੱਤਰੇ ਲੋਕਾਂ ਨੂੰ ਜਾਇਜ਼ ਠਹਿਰਾਉਦਿਆ ਂ ਸਰਕਾਰ ਖ਼ਿਲਾਫ਼ ਵੱਡਾ ਹਮਲਾ ਕਰਦਿਆ ਕਿਹਾ ਕਿਂ ਕਿਹਾ ਕਿ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਅਤੇ ਲੀਡਰਾਂ ਦੀਆਂ ਧੱਕੇਸ਼ਾਹੀਆਂ ਨੇ ਹੀ ਲੋਕਾਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕੀਤਾ ਹੈ ਅਤੇ ਦੁੱਖੀ ਹੋਏ ਹੁਣ ਅਕਾਲੀਆ ਮੰਤਰੀਆ ਤੇ ੰਸੰਤਰੀਆ ਨੂੰ ਘੇਰ ਰਹੇ ਹਨ।
ਜੋਸ਼ੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਜਿਥੇ ਸਮੂਹ ਸੰਗਤਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਸ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਜੋ ਗੁੱਸਾ ਦੱਬਿਆ ਪਿਆ ਸੀ ਉਹ ਵਿਰਾਟ ਰੂਪ ਵਿੱਚ ਇੱਕ ਲਾਵਾ ਬਣ ਕੇ ਬਾਹਰ ਆਇਆ ਹੈ । ਉਨ•ਾਂ ਕਿਹਾ ਕਿ ਇਸ ਗ਼ੁੱਸੇ ਪਿੱਛੇ ਕਈ ਅਜਿਹੇ ਕਾਰਨ ਹਨ ਜਿੰਨਾ ਕਰ ਕੇ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।
ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਕਈ ਲੀਡਰਾਂ ਅਤੇ ਮੰਤਰੀਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਕੇ ਝੂਠੇ ਪਰਚੇ ਵੀ ਦਰਜ ਕਰਵਾਏ ਅਤੇ ਸਰਕਾਰ ਨੂੰ ਆਪਣੇ ਤਾਨਸ਼ਾਹੀ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰ ਕੇ ਅੱਜ ਸਰਕਾਰ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕਾਂ ਬਾਰੇ ਇਹ ਅੱਜ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ ਅਤੇ ਸਰਕਾਰ ਤਾਂ ਵਿਰੋਧ ਕਰਨਾ ਉਹਨਾਂ ਲਈ ਬਹੁਤ ਛੋਟੀ ਸੀ ਬਾਤ ਹੈ। ਉਹਨਾਂ ਕਿਹਾ ਕਿ ਅਕਾਲੀ ਆਗੂ ਹੁਣ ਪਸ਼ਚਾਤਾਪ ਸਮਾਗਮ ਕਰਕੇ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਸਮਾਂ ਲੰਘ ਚੁੱਕਾ ਹੈ।
ਤਰਨ ਤਾਰਨ ਦੇ ਨਗਰ ਕੌਸਲ ਦੀ ਚੋਣ ਨੂੰ ਲੈ ਕੇ ਜੋਸ਼ੀ ਨੇ ਆਪਣੇ ਭਰਾ ਰਾਜਾ ਜੋਸ਼ੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਗਰ ਕੌਸਲ ਚੋਣਾਂ ਦੌਰਾਨ ਉਹਨਾਂ ਦੇ ਭਰਾ ‘ਤੇ ਚੱਲੀਆਂ ਗੋਲੀਆਂ ਦੇ ਮਾਮਲੇ ‘ਚ ਹਾਲੇ ਤੱਕ ਕੋਈ ਕਾਰਵਾਈ ਨਾ ਹੋਣਾ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀ ਹੈ। ਜੋਸ਼ੀ ਨੇ ਕਿਹਾ ਕਿ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਉਨ•ਾਂ ਦੇ ਆਪਣੇ ਭਰਾ ‘ਤੇ ਹੋਏ ਹਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਰਿਪੋਰਟ ਨਹੀਂ ਸੌਂਪੀ ਗਈ ਤੇ ਆਮ ਆਦਮੀ ਨੂੰ ਇਨਸਾਫ ਮਿਲਣਾ ਤਾਂ ਬਹੁਤ ਦੂਰ ਦੀ ਕੌਡੀ ਹੈ।
ਜੋਸ਼ੀ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗਹਿਰਾ ਦੁਖ ਪ੍ਰਗਟ ਕਰਦਿਆ ਆਪਮੇ ਦਫਤਰ ਵਿੱਚ ਪੰਜਾਬ ‘ਚ ਬਣੇ ਹਾਲਾਤਾਂ ਨੂੰ ਸ਼ਾਂਤ ਕਰਨ ਅਤੇ ਪੰਜਾਬ ‘ਚ ਅਮਨ ਸ਼ਾਂਤੀ ਬਹਾਲ ਹੋਣ ਲਈ ਅਖੰਡ ਪਾਠ ਆਰੰਭ ਕਰਵਾਏ ਜਿਹਨਾਂ ਦੇ ਭੋਗ ਪਹਿਲੀ ਨਵੰਬਰ ਨੂੰ ਪੈਣਗੇ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਲੋਕਤੰਤਰੀ ਤਰੀਕੇ ਨਾਲ ਸ਼ਾਤਮਈ ਵਿਰੋਧ ਕਰਨਾ ਉਹਨਾਂ ਦੇ ਸੰਵਿਧਾਨਕ ਅਧਿਕਾਰ ਹੈ ਪਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਸ਼ਰਾਰਤ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਮੌਕਾ ਨਾ ਦਿੱਤਾ ਜਾਵੇ।

Posted in: ਪੰਜਾਬ