ਅਕਾਲੀਆਂ ਨੂੰ ਨੰਗੇ ਪੈਰੀਂ ਭਜਾਉਣ ਵਾਲੇ ਸਿੱਖਾਂ ਦੇ ਹੱਕ ਵਿਚ ਨਿੱਤਰੀ ਕਾਂਗਰਸ, ਲਾਇਆ ਧਰਨਾ

By October 30, 2015 0 Comments


ਸਿਰਫ ਅਕਾਲੀ ਆਗੂਆਂ ਦੀਆਂ ਧਾਰਮਿਕ ਗਲਤੀਆਂ ਦਾ ਵਿਰੋਧ ਕਰਨ ਦੇ ਲਈ ਦੋ ਦਰਜ਼ਨ ਤੋਂ ਵੀ ਜਿਆਦਾ ਸਿੱਖ ਨੋਜਵਾਨਾਂ ਨੂੰ ਇਰਾਦਾ ਕਤਲ ਦੀ ਧਾਰਾ 307 ਅਧੀਨ ਝੂਠੇ ਅਤੇ ਸਰਾਸਰ ਗਲਤ ਮਾਮਲੇ ਵਿੱਚ ਫਸਾਏ ਜਾਣ ਦੇ ਰੋਸ ਵਜੋਂ ਕਪੂਰਥਲਾ ਵਿਖੇ ਖਹਿਰਾ ਦੀ ਅਗਵਾਈ ਵਿੱਚ ਵੱਡਾ ਧਰਨਾ ਦਿੱਤਾ ਗਿਆ। ਉਹਨਾਂ ਐਲਾਨ ਕੀਤਾ ਕਿ ਜੇਕਰ 2 ਦਿਨ ਵਿੱਚ ਨੋਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ 2 ਨਵੰਬਰ ਨੂੰ ਕਪੂਰਥਲਾ ਸਮੇਤ ਦੋਆਬਾ ਬੰਦ ਰੱਖਿਆ ਜਾਵੇਗਾ।

ਸੁਖਪਾਲ ਖਹਿਰਾ ਵਲੋਂ ਜ਼ਾਰੀ ਪ੍ਰੈਸ ਨੋਟ –khaira
ਅਖੋਤੀ ਅਕਾਲੀ ਲੀਡਰਾਂ ਬੀਬੀ ਜਗੀਰ ਕੋਰ, ਸਰਬਜੀਤ ਮੱਕੜ, ਜਰਨੈਲ ਵਾਹਦ, ਉਪਿੰਦਰਜੀਤ ਕੋਰ ਆਦਿ ਨੂੰ ਹਾਲ ਹੀ ਵਿੱਚ ਸਟੇਟ ਗੁਰੂਦੁਆਰੇ ਤੋਂ ਭੱਜਣ ਲਈ ਮਜਬੂਰ ਕਰਨ ਵਾਲੇ ਦੋ ਦਰਜ਼ਨ ਤੋਂ ਵੀ ਵੱਧ ਸਿੱਖ ਨੋਜਵਾਨਾਂ ਉੱਪਰ ਇਰਾਦਾ ਕਤਲ ਦੀ ਧਾਰਾ 307 ਅਧੀਨ ਝੂਠੇ ਮਾਮਲੇ ਵਿੱਚ ਫਸਾਏ ਜਾਣ ਦੇ ਰੋਸ ਵਜੋਂ ਕਾਂਗਰਸ ਦੇ ਤੇਜ਼ ਤਰਾਰ ਆਗੂ ਸੁਖਪਾਲ ਖਹਿਰਾ ਨੇ ਅੱਜ ਐਸ.ਐਸ.ਪੀ ਕਪੂਰਥਲਾ ਦੇ ਦਫਤਰ ਦੇ ਬਾਹਰ ਵੱਡਾ ਧਰਨਾ ਦਿੱਤਾ ਅਤੇ ਪੁਲਿਸ ਦੇ ਤਸ਼ਦੱਦਾਂ ਦਾ ਡੱਟਵਾਂ ਵਿਰੋਧ ਕੀਤਾ।
ਖਹਿਰਾ ਨੇ ਕਿਹਾ ਕਿ ਬੇਇੱਜਤੀ ਨੂੰ ਨਾ ਝੇਲਦੇ ਹੋਏ ਅਖੋਤੀ ਪੰਥਕ ਆਗੂਆਂ ਨੇ ਐਸ.ਐਸ.ਪੀ ਕਪੂਰਥਲਾ ਉਂਪਰ ਆਈ.ਪੀ.ਸੀ ਦੀ ਧਾਰਾ 307 ਅਧੀਨ ਝੂਠਾ ਮਾਮਲਾ ਦਰਜ਼ ਕੀਤੇ ਜਾਣ ਦਾ ਦਬਾਅ ਬਣਾਇਆ। ਖਹਿਰਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਿਥੇ ਸਿਰਫ ਅਕਾਲੀਆਂ ਦਾ ਵਿਰੋਧ ਕਰਨ ਵਾਲੇ ਸਿੱਖ ਨੋਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਉੱਪਰ ਤਸ਼ਦੱਦ ਕੀਤਾ ਗਿਆ ਜਦ ਕਿ ਕਿਸੇ ਵੀ ਵਿਅਕਤੀ ਦੇ ਝਰੀਟ ਤੱਕ ਨਹੀਂ ਸੀ ਆਈ ਅਤੇ ਨਾ ਹੀ ਕੋਈ ਮੈਡੀਕਲ ਰਿਪੋਰਟ (ਐਮ.ਐਲ.ਆਰ) ਦਰਜ਼ ਕਰਵਾਈ ਗਈ, ਉਥੇ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਵਿੱਚ ਦੋ ਸਿੱਖ ਨੋਜਵਾਨਾਂ ਦੇ ਮਾਰੇ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਅਤੇ ਇਥੋਂ ਤੱਕ ਕਿ ਐਫ.ਆਈ.ਆਰ ਵੀ ਅਣਪਛਾਤੇ ਲੋਕਾਂ ਦੇ ਖਿਲਾਫ ਦਰਜ਼ ਕੀਤੀ ਗਈ। ਖਹਿਰਾ ਨੇ ਹੈਰਾਨੀ ਜਤਾਈ ਕਿ ਕਿਵੇਂ ਪੁਲਿਸ ਦੀ ਵਰਦੀ ਵਿੱਚ ਬੰਦੂਕ ਦਾ ਘੋੜਾ ਦਬਾ ਕੇ ਦੋ ਬੇਦੋਸ਼ੇ ਲੋਕਾਂ ਨੂੰ ਮਾਰਨ ਵਾਲਾ ਅਣਪਛਾਤਾ ਹੋ ਸਕਦਾ ਹੈ ਅਤੇ ਉਹ ਵੀ ਸੈਂਕੜਿਆਂ ਲੋਕਾਂ ਦੀ ਮੋਜੂਦਗੀ ਵਿੱਚ।
ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰਾਂ ਨਾਲ ਜੰਗਲ ਰਾਜ, ਡੰਡਾ ਰਾਜ, ਅਰਾਜਕਤਾ ਅਤੇ ਗੁੰਡਾ ਰਾਜ ਪ੍ਰਬਲ ਹਨ ਅਤੇ ਇਸ ਸਾਰੀ ਚਿੰਤਾਜਨਕ ਸਥਿਤੀ ਨੇ ਪੁਲਿਸ ਵਧੀਕੀਆਂ ਲਈ ਬਾਦਲਾਂ ਨੂੰ ਜਿੰਮੇਵਾਰ ਠਹਿਰਾਇਆ। ਖਹਿਰਾ ਨੇ ਮੰਗ ਕੀਤੀ ਕਿ ਜੂਨੀਅਰ ਬਾਦਲ ਸਮੇਤ ਸੀਨੀਅਰ ਪੁਲਿਸ ਅਫਸਰਾਂ ਨੂੰ ਦੋ ਸਿੱਖ ਨੋਜਵਾਨਾਂ ਦੇ ਮਾਰੇ ਜਾਣ ਲਈ ਕੋਟਕਪੂਰਾ ਐਫ.ਆਈ.ਆਰ ਵਿੱਚ ਨਾਮਜਦ ਕੀਤਾ ਜਾਵੇ।
ਇਸ ਮੋਕੇ ਉਂਪਰ ਜੋਰਦਾਰ ਢੰਗ ਨਾਲ ਬੋਲਦਿਆਂ ਖਹਿਰਾ ਨੇ ਮੰਗ ਕੀਤੀ ਕਿ ਆਈ.ਪੀ.ਸੀ ਧਾਰਾ 307 ਅਧੀਨ ਗ੍ਰਿਫਤਾਰ ਕੀਤੇ ਗਏ 24 ਨੋਜਵਾਨ ਸਿੱਖਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਨਿਆਂ ਦੇਣ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਆਪਣੇ ਰੋਸ ਪੱਧਰ ਨੂੰ ਵਧਾਉਣਗੇ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਨਸਾਫ ਨਹੀਂ ਮਿਲਦਾ ਤਾਂ 2 ਨਵੰਬਰ ਨੂੰ ਦੁਆਬਾ ਅਤੇ ਕਪੂਰਥਲਾ ਬੰਦ ਰੱਖਣ ਅਤੇ ਆਪਣੇ ਆਪਣੇ ਕਸਬਿਆਂ ਸ਼ਹਿਰਾਂ ਵਿੱਚ ਰੋਸ ਮਾਰਚ ਕੱਢਣ।
ਅੱਜ ਦੇ ਧਰਨੇ ਵਿੱਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਨਵਤੇਜ ਸਿੰਘ ਚੀਮਾ ਐਮ.ਐਲ.ਏ, ਜਗਜੀਤ ਸਿੰਘ ਬਿੱਟੂ ਸੈਕਟਰੀ ਪੀ.ਪੀ.ਸੀ.ਸੀ, ਰਸ਼ਪਾਲ ਸਿੰਘ ਸੈਕਟਰੀ ਪੀ.ਪੀ.ਸੀ.ਸੀ, ਮਨਜੀਤ ਸਿੰਘ ਸਰੋਆ ਸੈਕਟਰੀ ਪੀ.ਪੀ.ਸੀ.ਸੀ. ਆਦਿ ਸੀਨੀਅਰ ਕਾਂਗਰਸੀ ਆਗੂ ਵੀ ਸ਼ਾਮਿਲ ਸਨ।
Tags: ,
Posted in: ਪੰਜਾਬ