ਬਾਦਲ ਦੀ ਕੋਠੀ ਵੱਲ ਜਾਂਦੇ ਸਿੱਖ ਪ੍ਰਚਾਰਕਾਂ ਨੂੰ ਰੋਕਿਆ

By October 30, 2015 0 Comments
ਚੰਡੀਗੜ੍ਹ, 30 ਅਕਤੂਬਰ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵੱਲ ਰਵਾਨਾ ਹੋਇਆ ਸਿੱਖ ਪ੍ਰਚਾਰਕਾਂ ਦੇ ਜਥੇ ਨੂੰ ਪੁਲਿਸ ਨੇ ਵਾਈ.ਪੀ.ਐਸ. ਚੌਂਕ ‘ਤੇ ਰੋਕ ਲਿਆ। ਇਸ ਜਥੇ ਦੀ ਅਗਵਾਈ ਬਾਬਾ ਰਣਜੀਤ ਸਿੰਘ ਢੱਡਰੀਆਂ, ਭਾਈ ਪੰਥਪ੍ਰੀਤ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ ਸਮੇਤ ਕਈ ਹੋਰ ਸਿੱਖ ਧਾਰਮਿਕ ਆਗੂ ਕਰ ਰਹੇ ਹਨ। ਜਿਕਰਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਜੱਥਾ ਮੁੱਖ ਮੰਤਰੀ ਦੀ ਕੋਠੀ ‘ਚ ਖੂਨ ਦੇਣ ਜਾ ਰਿਹਾ ਸੀ। ਇਹ ਜੱਥਾ ਗੁਰਦੁਆਰਾ ਅੰਬ ਸਾਹਿਬ ਤੋਂ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਰਵਾਨਾ ਹੋਇਆ ਸੀ। ਜਿਸ ਨੂੰ ਵਾਈ.ਪੀ.ਐਸ. ਚੌਂਕ ‘ਤੇ ਰੋਕ ਲਿਆ ਗਿਆ ਹੈ।

ਮੁੱਖ ਮੰਤਰੀ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਗੲੇ ਸਿੱਖ ਪ੍ਰਚਾਰਕਾਂ ਨੂੰ YPS ਚੌਂਕ ਤੇ ਰੋਕਿਅਾ ਗਿਅਾ।Police stopped peacefully marching Sikh Preachershttp://www.punjabspectrum.news/2015/10/2883

Posted by Punjab Spectrum on Friday, October 30, 2015