ਬਾਦਲ ਸਰਕਾਰ ਦਾ ਇੱਕ ਹੋਰ ਕਾਰਾ : ਬੇਕਸੂਰ ਗ੍ਰੰਥੀ ਸਿੰਘ ਤੇ ਕੀਤਾ ਅੰਨਾ ਤਸ਼ੱਦਦ

By October 30, 2015 0 Comments


ਆਹਰੀ ਹੋਏ ਗ੍ਰੰਥੀ ਸਿੰਘ ਦੀ ਸਿੱਖ ਕੌਮ ਹਰ ਪੱਖੋ ਮਦਦ ਕਰੇ :

ਪੁਲਿਸ ਕਰ ਰਹੀ ਹੈ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼

granthi
granthi 2
ਭਾਈ ਰੂਪਾ 29 ਅਕਤੂਬਰ ( ਅਮਨਦੀਪ ਸਿੰਘ ) : ਲਗਾਤਾਰ ਵਿਵਾਦਾ ਦੇ ਘੇਰੇ ਵਿਚ ਆਈ ਬਾਦਲ ਸਰਕਾਰ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਅਸਲੀ ਦੋਸੀਆ ਨੂੰ ਫੜਨ ਦੀ ਥਾ ਹੁਣ ਨਿਰਦੋਸ ਸਿੱਖਾ ਨੂੰ ਝੂਠੇ ਕੇਸਾ ਵਿਚ ਫਸਾ ਕੇ ਅਣਮਨੁੱਖੀ ਤਸੱਦਦ ਕਰ ਰਹੀ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਕੇ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।  ਪਿੰਡ ਬਰਗਾੜੀ ਵਿਖੇ ਹੋਈ ਪਾਵਨ ਸਰੂਪ ਦੀ ਬੇਅਬਦੀ ਦੇ ਮਸਲੇ ਵਿਚ ਬਾਦਲ ਸਰਕਾਰ ਵਲੋਂ ਅਸਲੀ ਦੋਸੀਆ ਨੂੰ ਫੜਨ ਦੀ ਥਾ ਦੋ ਨਿਰਦੋਸ ਸਕੇ ਭਰਾਵਾ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜ ਗਰਾਈ ਤੇ ਝੂਠੇ ਕੇਸ ਪਾ ਕੇ ਅੰਨਾ ਤਸੱਦਦ ਕਰ ਕੇ ਆਹਰੀ ਕਰਨ ਤੋ ਬਾਦ ਹੁਣ ਬਾਦਲ ਸਰਕਾਰ ਨੇ ਪਿਛਲੇ ਦਿਨੀ ਪਿੰਡ ਗੁਰੂਸਰ ਜਲਾਲ ਵਿਖੇ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਬੇਅਬਦੀ ਦੇ ਮਸਲੇ ਤੇ ਪੁਛਗਿਛ ਦਾ ਬਹਾਨਾ ਬਣਾ ਕੇ ਗ੍ਰਿਫਤਾਰ ਕੀਤੇ ਗ੍ਰੰਥੀ ਕਰਮਜੀਤ ਸਿੰਘ ਤੇ ਅਣਮਨੁੱਖੀ ਤਸੱਦਦ ਕਰ ਕੇ ਚੱਲਣ ਫਿਰਨ ਤੋ ਇਲਾਵਾ ਬੋਲਣ ਤੋ ਵੀ ਆਹਰੀ ਕਰ ਦਿੱਤਾ ਗਿਆ ਹੈ ।

ਇਸ ਸਬੰਧੀ ਜਦੋ ਤਸੱਦਦ ਦਾ ਸਿਕਾਰ ਹੋਏ ਗ੍ਰੰਥੀ ਸਿੰਘ ਨਾਲ ਵੱਖ ਵੱਖ ਸਿੱਖ ਜੱਥੇਬੰਦੀਆ ਅਤੇ ਪੱਤਰਕਾਰਾ ਵਲੋਂ ਉਹਨਾ ਦੇ ਘਰ ਜਾ ਕੇ ਪੁਲਿਸ ਵਲੋਂ ਕੀਤੀ ਕਾਰਵਾਈ ਅਤੇ ਤਸੱਦਦ ਬਾਰੇ ਪੁਛਿਆ ਗਿਆ ਤਾ ਗ੍ਰੰਥੀ ਸਿੰਘ ਅਤੇ ਉਹਨਾ ਦੇ ਪਰਿਵਾਰ ਵਾਲਿਆ ਨੇ ਬੇਹੱਦ ਸਹਿਮੇ ਹੋਏ ਤਰੀਕੇ ਨਾਲ ਕਿਹਾ ਕੇ ਸਾਡੇ ਮੁੰਡੇ ਤੇ ਕੋਈ ਤਸੱਦਦ ਨਹੀ ਹੋਇਆ ਸਿਰਫ ਪੁਛਗਿਛ ਕੀਤੀ ਗਈ ਹੈ ਤੇ ਸਾਡੇ ਮਸਲੇ ਨੂੰ ਤੁਸੀਂ ਬਾਹਰ ਮੀਡੀਆ ਵਿਚ ਨਾ ਲੈ ਕੇ ਜਾਉ ਜਦੋ ਸਿੱਖ ਜੱਥੇਬੰਦੀਆ ਵਲੋਂ ਉਕਤ ਗ੍ਰੰਥੀ ਸਿੰਘ ਦੇ ਕਪੜੇ ਸਰੀਰ ਤੋ ਹਟਾ ਕੇ ਦੇਖੇ ਗਏ ਤਾ ਪੁਲਿਸ ਵਲੋਂ ਕੀਤਾ ਤਸੱਦਦ ਸਭ ਦੇ ਸਾਹਮਣੇ ਆ ਗਿਆ ਤੇ ਬਾਦਲਾ ਦੀ ਸਹਿ ਤੇ ਪੁਲਿਸ ਪ੍ਰਸਾਸਨ ਵਲੋਂ ਕੀਤਾ ਜਾ ਰਿਹਾ ਸਿੱਖ ਨੌਜਵਾਨੀ ਦਾ ਸਿਕਾਰ ਵੀ ਕਿਸੇ ਦੇ ਅੱਖੋ ਪਿਰੋਖਾ ਨਾ ਰਿਹਾ ।

ਜਿਕਰਯੋਗ ਹੈ ਕੇ ਇਸ ਗ੍ਰੰਥੀ ਸਿੰਘ ਨੂੰ ਪੁਲਿਸ ਪ੍ਰਸਾਸਨ ਨੇ ਪਿੰਡ ਗੁਰੂਸਰ ਜਲਾਲ ਵਿਖੇ ਹੋਈ ਪਾਵਨ ਸਰੂਪ ਦੀ ਬੇਅਬਦੀ ਵਾਲੇ ਦਿਨ ਇਹ ਕਹਿ ਕੇ ਹਿਰਾਸਤ ਵਿਚ ਲਿਆ ਸੀ ਕੇ ਇਸ ਤੇ ਬਿਨਾ ਕਿਸੇ ਸਬੂਤ ਤੋ ਕੋਈ ਤਸੱਦਦ ਨਹੀ ਕੀਤਾ ਜਾਵੇਗਾ ਤੇ ਇਸ ਦੀਆ ਫੋਨ ਕਾਲਾ ਆਦਿ ਸੁਣਨ ਤੋ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਪਰ ਕੋਟਕਪੁਰਾ ਗੋਲੀ ਕਾਂਡ ਵਾਂਗ ਪੁਲਿਸ ਪ੍ਰਸਾਸਨ ਨੇ ਆਪਣੀ ਜੁਬਾਨ ਤੋ ਬਦਲ ਕੇ ਬਿਨਾ ਕਿਸੇ ਅਦਾਲਤੀ ਨਿਯਮਾ ਦੇ ਇਸ ਗ੍ਰੰਥੀ ਸਿੰਘ ਨੂੰ ਲਗਪਗ ਸੱਤ ਦਿਨ ਪੁਲਿਸ ਹਿਰਾਸਤ ਬਠਿੰਡਾ ਵਿਖੇ ਰੱਖ ਕੇ ਅੰਨਾ ਤਸੱਦਦ ਕੀਤਾ ਗਿਆ ਤੇ ਆਖਰ ਗ੍ਰੰਥੀ ਸਿੰਘ ਤੋ ਗੁਰੂ ਗਰੰਥ ਸਾਹਿਬ ਜੀ ਦੇ ਮਸਲੇ ਤੇ ਕੋਈ ਸਬੂਤ ਨਾ ਮਿਲਣ ਤੇ ਪੁਲਿਸ ਵਲੋਂ ਸਰੀਰਕ ਰੂਪ ਤੇ ਆਹਰੀ ਕਰ ਕੇ ਉਸਨੂੰ ਆਪਣੇ ਘਰ ਛੱਡ ਦਿੱਤਾ ਗਿਆ।

ਇਸ ਸਬੰਧੀ ਗ੍ਰੰਥੀ ਸਿੰਘ ਦੇ ਮਸਲੇ ਤੇ ਤਫਤੀਸ ਕਰਨ ਵਾਲੇ ਪੁਲਿਸ ਅਫਸਰ ਐੱਸ ਐੱਸ ਪੀ ਰਜੇਸਵਰ ਸਿੰਘ ਸਿਧੂ ਨਾਲ ਗੱਲ ਕੀਤੀ ਗਈ ਤਾ ਉਹਨਾ ਕਿਹਾ ਕੇ ਗ੍ਰੰਥੀ ਸਿੰਘ ਤੇ ਕੋਈ ਤਸੱਦਦ ਨਹੀ ਕੀਤਾ ਜਦੋ ਉਹਨਾ ਨੂੰ ਗ੍ਰੰਥੀ ਸਿੰਘ ਦੇ ਸਰੀਰ ਤੇ ਹੋਏ ਜਖਮਾ ਬਾਰੇ ਪੁਛਿਆ ਗਿਆ ਤਾ ਉਹ ਕੋਈ ਤਸੱਲੀ ਬਖਸ ਜਵਾਬ ਨਾ ਦੇ ਸਕੇ ਇਸ ਸਮੇ ਪਿੰਡ ਵਾਲਿਆ ਨੇ ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਦਸਿਆ ਕਿ ਬਾਦਲ ਸਰਕਾਰ ਦੀ ਸਹਿ ਤੇ ਪੁਲਿਸ ਵਲੋਂ ਗ੍ਰੰਥੀ ਸਿੰਘ ਤੇ ਅੰਨਾ ਤਸੱਦਦ ਕੀਤਾ ਗਿਆ ਹੈ ਤੇ ਇਹ ਗ੍ਰੰਥੀ ਸਿੰਘ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਤੇ ਇੱਕ ਲੜਕੇ ਦਾ ਬਾਪ ਹੈ ਤੇ ਪਾਠ ਨਿਤਨੇਮ ਕਰ ਕੇ ਆਪਣਾ ਗੁਜਾਰਾ ਕਰਦਾ ਸੀ ਜੋ ਹੁਣ ਪੁਲਿਸ ਪ੍ਰਸਾਸਨ ਵਲੋਂ ਆਹਰੀ ਕਰ ਦਿੱਤਾ ਗਿਆ ਹੈ ਤੇ ਪਿੰਡ ਵਾਲਿਆ ਤੇ ਸੱਤਰ ਅੱਸੀ ਹਜਾਰ ਦੇ ਕਰੀਬ ਰੁਪੇ ਉਸ ਨੂੰ ਆਪਣੇ ਇਲਾਜ ਅਤੇ ਗੁਜਾਰੇ ਲਈ ਇਕਠੇ ਕਰ ਕੇ ਦਿੱਤੇ ਗਏ ਹਨ ।

ਗ੍ਰੰਥੀ ਸਿੰਘ ਦਾ ਹਾਲ ਚਾਲ ਜਾਣਨ ਪਹੁੰਚੇ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ , ਭਾਈ ਮਨੀ ਸਿੰਘ ਗ੍ਰੰਥੀ ਸਭਾ ਰਾਮਪੁਰਾ ਫੂਲ , ਚੜਦੀ ਕਲਾ ਪੰਥਕ ਸੇਵਾ ਲਹਿਰ ਦੇ ਆਗੂਆ ਬਾਬਾ ਹਰਦੀਪ ਸਿੰਘ ਮਹਿਰਾਜ , ਭਾਈ ਜਗਸੀਰ ਸਿੰਘ ਬੁੱਗਰ ,ਭਗਵਾਨ ਸਿੰਘ ਸੰਧੂ ਖੁਰਦ , ਸੁਰਿੰਦਰ ਸਿੰਘ ਨਥਾਣਾ , ਬੂਟਾ ਸਿੰਘ ਆਕਲੀਆ , ਰਾਜਦੀਪ ਸਿੰਘ , ਜਰਨੈਲ ਸਿੰਘ ਧਿੰਗੜ , ਬਾਬਾ ਸਤਨਾਮ ਸਿੰਘ ਦਿਆਲਪੁਰਾ , ਮਘਰ ਸਿੰਘ , ਬਲਬੀਰ ਸਿੰਘ ਆਦਿ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਹੁਣ ਅਖੌਤੀ ਪੰਥਕ ਸਰਕਾਰ ਬਣ ਗਈ ਹੈ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆ ਤੇ ਕੋਈ ਕਾਰਵਾਈ ਕਰਨ ਦੀ ਥਾ ਨਿਰਦੋਸ ਸਿੱਖਾ ਨੂੰ ਝੂਠੇ ਕੇਸਾ ਵਿਚ ਫਸਾ ਕੇ ਅੰਨਾ ਤਸੱਦਦ ਕਰ ਕੇ ਆਹਰੀ ਕਰ ਰਹੀ ਹੈ ਉਹਨਾ ਸਾਰੀਆ ਸਿੱਖ ਸੰਗਤਾ ਨੂੰ ਬੇਨਤੀ ਕੀਤੀ ਕਿ ਉਹ ਬਾਦਲ ਸਰਕਾਰ ਵਲੋਂ ਗ੍ਰੰਥੀ ਸਿੰਘ ਤੇ ਕੀਤੇ ਤਸੱਦਦ ਦੀ ਇੱਕ ਵਾਰ ਗੁਰੂਸਰ ਜਲਾਲ ਨੇੜੇ ਭਗਤਾ ਭਾਈਕਾ ਬਠਿੰਡਾ ਵਿਖੇ ਆ ਕੇ ਹਾਲਤ ਜਰੂਰ ਦੇਖਣ ਤੇ ਗ੍ਰੰਥੀ ਸਿੰਘ ਦੀ ਆਰਥਿਕ ਅਤੇ ਕਨੂਨੀ ਤੌਰ ਤੇ ਮਦਦ ਕਰਣ |