ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਨੇ ਆਪਣੇ 8 ਮੰਤਰੀਆਂ ਨੂੰ ਕੀਤਾ ਬਰਖਾਸਤ

By October 29, 2015 0 Comments


ਲਖਨਊ, 29 ਅਕਤੂਬਰ (ਏਜੰਸੀ) – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ 8 ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ‘ਚ ਪੰਜ ਕੈਬੀਨੇਟ ਮੰਤਰੀ ਤੇ ਤਿੰਨ ਰਾਜ ਮੰਤਰੀ ਹਨ। ਇਸ ਤੋਂ ਇਲਾਵਾ 9 ਮੰਤਰੀਆਂ ਤੋਂ ਉਨ੍ਹਾਂ ਦੇ ਵਿਭਾਗ ਮੁੱਖ ਮੰਤਰੀ ਨੇ ਲੈ ਲਏ ਹਨ। ਯੂ.ਪੀ. ‘ਚ ਜਲਦ ਮੰਤਰੀ ਮੰਡਲ ‘ਚ ਵਾਧਾ ਹੋਣ ਜਾ ਰਿਹਾ ਹੈ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਰਾਜਭਵਨ ‘ਚ 31 ਅਕਤੂਬਰ ਨੂੰ ਹੋਵੇਗਾ।

Posted in: ਰਾਸ਼ਟਰੀ