ਦੱਖਣੀ ਅਫ਼ਰੀਕਾ ਪਾਰਟੀ ‘ਚ ਜਾ ਰਿਹਾ ਦਾਊਦ ਦਾ ਕਰੀਬੀ ਗ੍ਰਿਫ਼ਤਾਰ

By October 29, 2015 0 Comments


ਮੁੰਬਈ, 29 ਅਕਤੂਬਰ (ਏਜੰਸੀ) – ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਕਰੀਬੀ ਰਿਆਜ਼ ਖਿਲਾਫ ਭਾਰਤ ਸਰਕਾਰ ਨੇ ਲੁਕਆਊਟ ਸਰਕੁਲਰ ਜਾਰੀ ਕੀਤਾ ਸੀ। ਬਿਲਡਰ ਰਿਆਜ਼ ਭਾਟੀ ਨੂੰ ਬੀਤੀ ਰਾਤ ਮੁੰਬਈ ਦੇ ਸਾਹਰ ਏਅਰਪੋਰਟ ‘ਤੇ ਇਮੀਗ੍ਰੇਸ਼ਨ ਜਾਂਚ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਅਨੁਸਾਰ ਦਾਊਦ ਨੇ ਰਾਜਨ ਦੀ ਗ੍ਰਿਫਤਾਰੀ ਹੋਣ ‘ਤੇ ਵੱਡੀ ਪਾਰਟੀ ਰੱਖੀ ਸੀ। ਜਿਸ ‘ਚ ਉਹ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਂਨਿਸਬਰਗ ਜਾ ਰਿਹਾ ਸੀ। ਪੁਲਿਸ ਨੇ ਰਿਆਜ਼ ਕੋਲੋਂ ਦੋ ਪਾਸਪੋਰਟ ਬਰਾਮਦ ਕੀਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਉਸ ਕੋਲ ਕਈ ਹੋਰ ਵੀ ਫ਼ਰਜ਼ੀ ਪਾਸਪੋਰਟ ਬਰਾਮਦ ਹੋ ਸਕਦੇ ਹਨ। ਸਹਾਰ ਪੁਲਿਸ ਮੁਤਾਬਿਕ ਅਦਾਲਤ ਨੇ ਉਸ ਨੂੰ 2 ਨਵੰਬਰ ਤੱਕ ਲਈ ਪੁਲਿਸ ਹਿਰਾਸਤ ‘ਚ ਭੇਜਿਆ ਹੈ।

Posted in: ਰਾਸ਼ਟਰੀ