ਕੋਟ ਈਸੇ ਖਾਂ ਵਿੱਚ ਪੰਥਕ ਧਿਰਾਂ ਨੇ ਅਕਾਲੀ ਆਗੂਆਂ ਨੂੰ ਘੇਰਿਅਾ

By October 29, 2015 0 Comments


ਮੋਗਾ,( 29 ਅਕਤੂਬਰ, ਮਹਿੰਦਰ ਸਿੰਘ ਰੱਤੀਆਂ);ਜ਼ਿਲ੍ਹੇ ਦੇ ਕਰੀਬ 90 ਪਿੰਡਾਂ ਦੇ ਗੁਰਦੁਆਰਿਅਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਅਰਦਾਸ ਸਮਾਗਮ ਕਰਵਾੲੇ ਗਏ। ੲਿਸ ਦੌਰਾਨ ਕਸਬਾ ਕੋਟ ਈਸੇ ਖਾਂ ਵਿੱਚ ਅਕਾਲੀ ਅਾਗੂਅਾਂ ਨੂੰ ਪੰਥਕ ਧਿਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਅਾ। ਪੰਥਕ ਧਿਰਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਲੲੀ ਪੁੱਜੇ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਘਿਰਾਓ ਕੀਤਾ। ੲਿਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗੲੇ ਸਨ।
kot eese kha
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿੱਚ ਧਰਮਕੋਟ ਰੋਡ ਸਥਿਤ ਬਾਬਾ ਬਚਿੱਤਰ ਸਿੰਘ ਗੁਰਦੁਆਰੇ ਵਿੱਚ ਨਗਰ ਪੰਚਾਇਤ ਪ੍ਰਧਾਨ ਤੇ ਕੌਂਸਲਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਅਰਦਾਸ ਸਮਾਗਮ ਕਰਵਾੲਿਅਾ ਗਿਆ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਪਿੰਟੂ, ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਿੱਜੀ ਸਹਾਇਕ ਤੇ ਮੋਗਾ ਨਗਰ ਨਿਗਮ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਅਾਦਿ ਹਾਜ਼ਰ ਸਨ। ੲਿਨ੍ਹਾਂ ਅਾਗੂਅਾਂ ਨੂੰ ੲਿਸ ਸਮਾਗਮ ਦੌਰਾਨ ਪੰਥਕ ਧਿਰਾਂ ਦੇ ਵਿਰੋਧ ਕਾਰਨ ਆਪਣੇ ਬਚਾਅ ਲਈ ਕਰੀਬ ਦੋ ਘੰਟੇ ਗੁਰਦੁਆਰੇ ਦੇ ਅੰਦਰ ਹੀ ਬੈਠਣਾ ਪਿਆ।
ਪੰਥਕ ਧਿਰਾਂ ਏਕ ਨੂਰ ਖ਼ਾਲਸਾ, ਦਲ ਖ਼ਾਲਸਾ, ਅਕਾਲੀ ਦਲ (ਅ) ਅਤੇ ਹੋਰ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਉਨ੍ਹਾਂ ਦਾ ਘਿਰਾਓ ਕੀਤਾ। ਪੰਥਕ ਧਿਰਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਰਕਾਰੀ ਪਸ਼ਚਾਤਾਪ ਸਮਾਗਮਾਂ ਦਾ ਮਤਲਬ ਇਹ ਹੋਇਆ ਕਿ ਹਾਕਮ ਧਿਰ ਮੰਨਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਹੈ, ਅਕਾਲੀ ਦਲ ਹੀ ਉਸਦਾ ਕਾਰਨ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕ ਉੱਪਰ ਬੈਠ ਕੇ ਕਾਲੀਆਂ ਝੰਡੀਆਂ ਦਿਖਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਪੰਥਕ ਧਿਰਾਂ ਜਦੋਂ ਅਕਾਲੀ ਆਗੂਆਂ ਨੂੰ ਘੇਰਨ ਲਈ ਅੱਗੇ ਵਧੀਆਂ ਤਾਂ ਡੀ.ਐਸ.ਪੀ. ਧਰਮਕੋਟ ਗੁਰਮੇਲ ਸਿੰਘ ਨੇ ਆਗੂਆਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਬਾਜੇ ਕੇ, ਜਗਜੀਤ ਸਿੰਘ ਖੋਸਾ, ਤਰਸੇਮ ਸਿੰਘ ਗਿੱਲ, ਮਹਿਲ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਆਿਦ ਹਾਜ਼ਰ ਸਨ।
ਪਹਿਲਾਂ ਅਰਦਾਸ ਸਮਾਗਮ ਦੌਰਾਨ ਅਕਾਲੀ ਅਾਗੂਅਾਂ ਨੇ ਪਿੰਡ ਬਰਗਾੜੀ ਤੇ ਹੋਰਨਾਂ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਅਾਂ ਘਟਨਾਵਾਂ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਇਹ ਘਿਨੌਣੀ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਪੰਥਕ ਧਿਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਉਣ ’ਤੇ ਪ੍ਰਤੀਕਿਰਿਆ ਦਿੰਦਿਅਾਂ ਕਿਹਾ ਕਿ ਰੋਸ ਪ੍ਰਦਰਸ਼ਨ ਦਾ ਇਹ ਤਰੀਕਾ ਗਲਤ ਹੈ ਅਤੇ ਸਰਕਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਤੇ ਬਹੁਤ ਗੰਭੀਰ ਹੈ।