ਸ਼ਾਟ ਸਰਕਟ ਕਾਰਨ ਗੁਰੂਦੁਆਰਾ ਸਾਹਿਬ ਵਿੱਚ ਲੱਗੀ ਅੱਗ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ

By October 29, 2015 0 Comments


guru granth sahib jiਜੈਤੋ 29 ਅਕਤੂਬਰ(ਗੁਰਸ਼ਾਨਜੀਤ ਸਿੰਘ) ਜੈਤੋ ਦੇ ਨੇੜੇ ਬਿਸ਼ਨੰਦੀ ਰੋਡ ਤੇ ਸਥਿਤ ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਕੱਲ ਰਾਤ ਸ਼ਾਰਟ ਸਰਕਟ ਨਾਲ ਗੁਰਦੁਆਰਾ ਸਾਹਿਬ ਵਿਚ ਅੱਗ ਲੱਗਣ ਦਾ ਸਾਚਾਰ ਮਿਲਿਆ ਹੈ। ਮੋਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਰੋਜ ਦੀ ਤਰ•ਾਂ ਬੀਤੀ ਰਾਤ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸੁੱਖ ਆਸਨ ਸਾਹਿਬ ਕਰਕੇ ਦਰਬਾਰ ਸਾਹਿਬ ਦੇ ਗੇਟ ਨੂੰ ਬੰਦ ਕਰ ਦਿੱਤਾ ਸੀ। ਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਗਰੁਦੁਆਰਾ ਸਾਹਿਬ ਦੇ ਬਾਹਰ ਪਹਿਰਾ ਦਿੱਤਾ ਜਾਂਦਾ ਹੈ। ਪਹਿਰੇ ਤੇ ਬੈਠੇ ਵਿਕਅਤੀਆਂ ਨੇ ਕਰੀਬ 9:45 ਰਾਤ ਦੇ ਸਮੇਂ ਅਚਾਨਕ ਦਰਬਾਰ ਸਾਹਿਬ ਉਪਰ ਬਣੀ ਬਾਰੀ ਵਿੱਚੋਂ ਆਉਦਾ ਦੇਖਿਆ ਤਾਂ ਪਹਿਰੇ ਤੇ ਬੈਠੇ ਵਿਅਕਤੀਆਂ ਨੇ ਤੁਰੰਤ ਪਿੰਡ ਅੰਦਰ ਰੌਲਾ ਪਾ ਦਿੱਤਾ ਜਿਸ ਤੇ ਸਮੂਹ ਪਿੰਡ ਵਾਸੀ ਮੌਕੇ ਤੇ ਇੱਕਤਰ ਹੋ ਗਏ ਤੇ ਪਿੰਡ ਵਾਸੀਆ ਨੇ ਗ੍ਰੰਥੀ ਸਿੰਘ ਦੀ ਸਹਾਇਤਾ ਨਾਲ ਗੁਰੁਆਰਾ ਸਾਹਿਬ ਦਾ ਮੁੱਖ ਦੁਆਰ ਖੋਲਿਆਂ ਤਾਂ ਅੱਗ ਦੇ ਭਾਬੜ ਨਿਕਲ ਰਹੇ ਸਨ। ਉੱਥੇ ਥੱਲੇ ਪਏ ਮੈਟ ਨੂੰ ਕੁਝ ਲੋਕਾਂ ਨੇ ਜਲਦੀ-ਜਲਦੀ ਬਾਹਰ ਕੱਢਿਆ ਜੋ ਕਿ ਨਾਲ ਹੀ ਬਣੇ ਸੰਚ-ਖੰਡ ਸਾਹਿਬ ਵਿਚ ਜਾ ਰਿਹਾ ਸੀ।

ਲੋਕਾਂ ਨੇ ਜਦੋ ਜਹਦ ਨਾਲ ਅੱਗ ਉੱਤੇ ਕਾਬੂ ਪਾਇਆ ਤੇ ਸੰਚ-ਖੰਡ ਸਾਹਿਬ ਵਿਚ ਸ਼ੁਸ਼ੋਬਿਤ 6 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰਖਿਅਤ ਅਸਥਾਨ ਤੇ ਰੱਖ ਦਿੱਤੇ। ਇਸ ਅੱਗ ਕਾਰਨ ਉੱਥੇ ਸ਼ੁਸ਼ੋਬਿਤ ਪਾਲਕੀ ਸਾਹਿਬ,ਅੱਠ ਤੋ ਦਸ ਛੱਤ ਵਾਲੇ ਪੱਖੇ ਤੇ ਬਿਲਕੁਲ ਹੀ ਖ਼ਤਮ ਹੋ ਗਏ। ਇਸ ਘਟਨਾਂ ਦੀ ਜਾਣਕਾਰੀ ਮਿਲਿਆ ਸਾਰ ਹੀ ਐਸ.ਐਸ.ਪੀ ਫਰੀਦਕੋਟ ਐਸ.ਐਸ.ਮਾਨ, ਡੀ.ਐਸ.ਪੀ ਜੈਤੋ ਜਗਦੀਸ਼ ਬਿਸ਼ਨੋਈ ਤੇ ਐਸ.ਐਚ.ਓ ਜੈਤੋ ਜਸਬੀਰ ਸਿੰਘ ਪੰਨੂੰ ਮੋਕੇ ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵਿਅਕਤੀ ਨੂੰ ਵੀ ਗੁਰਦੁਆਰਾ ਸਾਹਿਬ ਦੀ ਫ਼ੋਟੋ ਨਹੀ ਕਰਨ ਦਿੱਤੀ। ਪਿੰਡ ਦੀ ਪੰਚਾਇਤ ਨੇ ਐਸ.ਜੀ.ਪੀ.ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੋ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਦੁਬਾਰਾ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੇ।