ਆਰ.ਐਸ.ਐਸ. ਮਾਸੂਮ ਹੱਥਾਂ ਨੂੰ ਬੰਦੂਕਾਂ ਚਲਾਉਣ ਦੀ ਜਾਂਚ ਸਿਖਾਉਣ ਲੱਗੀ

By October 28, 2015 0 Comments


rssਲੁਧਿਆਣਾ 27 ਅਕਤੂਬਰ (ਬਾਬਾ ਸੁਖਵਿੰਦਰ ਗਿੱਲ) ਸਾਡੇ ਰਾਜਨੇਤਾਵਾ ਦੀ ਘਾਟ ਇਹੀ ਹੈ ਕਿ ਉਹ ਰਾਜਨੀਤੀ ਧਰਮ ਅਤੇ ਜਾਤ ਦੇ ਅਧਾਰ ਤੇ ਕਰਦੇ ਹਨ ।ਇਹੀ ਕਾਰਨ ਹੈ ਕਿ ਇਥੇ ਭਾਈਚਾਰਕ ਏਕਤਾ ਬਣਾਉਣਾ ਅਸੰਭਵ ਹੀ ਹੈ। ਸਾਡੇ ਰਾਜਨੀਤਿਕ ਨੇਤਾ ਆਪਣਾ ਉਲੂ ਸਿਧਾ ਕਰਨ ਲਈ ਕਈ ਵਾਰ ਅਜਿਹੀ ਹੱਦ ਪਾਰ ਕਰ ਜਾਦੇ ਹਨ ਕਿ ਇਨਸਾਨੀਅਤ ਸਰਮਸਾਰ ਹੋ ਜਾਦੀ ਹੈ। ਕੱਟੜ ਹਿੰਦੂ ਸਗੰਠਨ ਆਰ ਐਸ ਐਸ ਧਰਮ ਦੀ ਰਾਜਨੀਤੀ ਕਰਨ ਵਿੱਚ ਸਭ ਤੋ ਅੱਗੇ ਹੈ।ਇਸ ਦੀ ਇਹੀ ਸੋਚ ਹੈ ਕਿ ਸਾਰੀ ਦੁਨੀਆ ਹਿੰਦੂ ਹੋਵੇ ਤੇ ਸਭ ਪਾਸੇ ਹਿੰਦੂਤਵ ਦਾ ਰਾਜ ਹੋਵੇ । ਇਸ ਸੋਚ ਨੂੰ ਲਾਗੂ ਕਰਾਉਣ ਲਈ ਇਹ ਕੱਟੜ ਸਗੰਠਨ ਮਾਸੂਮ ਬੱਚਿਆ ਦੇ ਹੱਥਾ ਵਿੱਚ ਵੀ ਹਥਿਆਰ ਦੇਣ ਲੱਗਿਆ ਨਹੀ ਝਿਝਕਦੇ। ਸੰਸਕਿਤੀ ਨੂੰ ਬਚਾਉਣ ਦਾ ਢਢੋਰਾ ਪਿੱਟਣ ਵਾਲੇ ਇਹ ਲੋਗ ਇਹ ਦੱਸਣ ਕਿ ਬੱਚਿਆ ਨੂੰ ਵਿੱਦਿਆ ਅਤੇ ਪੇ?ਮ ਦਾ ਪਾਠ ਪੜਾਉਣ ਦੀ ਜਗਾ ਉਨਾ ਦੇ ਹੱਥਾ ਵਿੱਚ ਹਥਿਆਰ ਦੇ ਇਹ ਕਿਹੜੀ ਸੰਸਕਿ?ਤੀ ਦੀ ਰੱਖਿਆ ਕਰ ਰਹੇ ਹਨ ,ਜੇਕਰ ਇਹ ਕੰਮ ਗੁਆਢੀ ਮੁਲਕ ਪਾਕਿਸਤਾਨ ਕਰਦਾ ਹੈ ਤਾ ਸਾਡਾ ਭਾਰਤੀ ਮੀਡੀਆ ਹਾਏ ਤਾੀ ਮਚਾ ਦਿਦਾ ਹੈ ਪਰ ਭਾਰਤੀ ਕੱਟੜਪੱਥੀਆ ਲਈ ਮੀਡੀਆ ਵੀ ਅਲੱਗ ਮਾਪਦੰਡ ਵਰਤ ਰਿਹਾ ਹੈ। ਜਦਕਿ ਇਹ ਸਾਡੇ ਲਈ ਜਾਦਾ ਘਾਤਕ ਹਨ।