ਆਪਣੀ ਪੱਤ ਪਛਾਣ ਲਵੇਂ ਜੇ, ਲੜ ਮਾਹੀ ਦਾ ਫੜ ਕੇ——-

By October 28, 2015 0 Comments


” By : ਅਮਰਪ੍ਰੀਤ ਸਿੰਘ ਗਿੱਲ ”
patt

ਆਪਣੇ ਆਪ ਨੂੰ ਕਿਸੇ ਦੇ ਮੁਕਾਬਲੇ ਖੜੇ ਕਰਨ ਲਈ ਸਭ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਸਮਝਣਾਂ ਬਹੁਤ ਜ਼ਰੂਰੀ ਹੁੰਦਾ ਹੈ | ਤੁਹਾਡਾ ਵਾਹ ਓਸ ਕੌਮ ਨਾਲ ਪਿਆ ਆ ਜਿਸਨੇ 800 ਸਾਲ ਦੇ ਮੁਗਲ ਰਾਜ ,200 ਸਾਲ ਦੇ ਬ੍ਰਿਟਿਸ਼ ਰਾਜ ਤੇ 50 ਸਾਲ ਦੇ ਸਿੱਖ ਰਾਜ ਵਿੱਚ ਰਹਿੰਦੇ ਹੋਏ ਵੀ ਆਪਣੀ ਸੋਚ ਨਹੀਂ ਮਰਨ ਦਿੱਤੀ ਤੇ ਅੱਜ ਓਹ ਇੰਨੇ ਤਾਕਤਵਰ ਮੁਕਾਮ ਤੇ ਕਿਵੇਂ ਪਹੁੰਚੇ ,ਆਓ ਓਹਨਾਂ ਦੇ ਇਤਿਹਾਸ ਤੇ ਇੱਕ ਪੰਛੀ ਝਾਤ ਮਾਰਦੇ ਹਾਂ
ਸਵਾਮੀ ਵਿਵੇਕਾਨੰਦ , ਅਰਬਿੰਦੋ ,ਟੈਗੋਰ ਦੇ “ਹਿੰਦੂ ਨਵੀਨੀਕਰਨ ” ਤੋਂ ਪ੍ਰਭਾਵਿਤ ਹੋਕੇ ਵਿਨਾਇਕ ਸਰਵਾਕਰ 1906 ਵਿੱਚ ਹਿੰਦੂ ਕੌਮ ਨੂੰ ਇੱਕ ਨਵੀਂ ਸੋਚ ਦਿੰਦਾ ਹੈ| ਜਿਸ ਮੁਤਾਬਿਕ ਹਿੰਦੂ ਅਤੇ ਇੰਡੀਆ ਦੋ ਅਤੁੱਟ ਅੰਗ ਹਨ ਜਿਸ ਦੇ ਅਧਾਰ ਤੇ 1925 ਵਿੱਚ ਹਿੰਦੂ ਮਹਾਂਸਭਾ ਵਿੱਚੋ RSS ਪੈਦਾ ਹੁੰਦੀ ਹੈ | ਬਹੁਤ ਕਠਿਨ ਮਾਰਗ ਤੇ ਸਖ਼ਤ ਮਿਹਨਤ ਤੇ ਚਲਦਿਆਂ ਜਿਸ ਵਿੱਚ ਗਾਂਧੀ ਨੂੰ ਮੌਤ ਦੇ ਘਾਟ ਉਤਾਰਨਾ ਤੇ RSS ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇ ਕੇ ਇੰਡੀਆ ਚ ਬੈਨ ਕਰ ਦੇਣਾ ਇਹਨਾਂ ਦੇ ਇਤਿਹਾਸ ਚ ਸ਼ਾਮਿਲ ਹੈ | ਲਗਭੱਗ 90 ਸਾਲ ਦੇ ਇਤਿਹਾਸ ਦੌਰਾਨ ਅਰਜੁਨ ਦੀ ਮੱਛੀ ਦੀ ਅੱਖ ਤੇ ਅੱਖ ਵਾਂਗ RSS ਨੇ ਆਪਣੀ ਅੱਖ ਹਿੰਦੀ ਹਿੰਦੂ ਤੇ ਹਿੰਦੂਤਵ ਤੇ ਹੀ ਰੱਖੀ ਤੇ ਸਖ਼ਤ ਮਿਹਨਤ ਕਰਕੇ ਆਪਣੀ ਸੋਚ ਨੂੰ ਲਾਗੂ ਕਰਨ ਲਈ ਜ਼ਮੀਨ ਤਿਆਰ ਕੀਤੀ ਜਿਸ ਦੇ ਨਤੀਜੇ ਵਜੋਂ ਅੱਜ ਓਹਨਾਂ ਕੋਲ ਇੰਡੀਆ ਵਿੱਚ ਲੱਗਭਗ 1 ਕਰੋੜ ਵਰਕਰ , 50 ਹਜ਼ਾਰ ਸ਼ਾਖਾਵਾਂ ,19 ਕੈਬਿਨਟ ਮੰਤਰੀ ਤੇ ਇੱਕ ਪ੍ਰਧਾਨ ਮੰਤਰੀ ਹੈ | ਸਿਧਾਂਤਿਕ ਤੌਰ ਤੇ ਹਿੰਦੂਤਵ ਸਾਡੀ ਦੁਸ਼ਮਣ ਹੈ ਪਰ ਦੁਸ਼ਮਣ ਨੂੰ ਸਿਰਫ ਨਿੰਦੀ ਜਾਣਾ ਹੀ ਕੋਈ ਸਿਆਣਪ ਨਹੀਂ ਹੁੰਦੀ ਸਗੋਂ ਓਸ ਦੀ ਕਾਬਲੀਅਤ ਨੂੰ ਬਣਦੀ ਇਜ਼ੱਤ ਦੇ ਕੇ ਓਸਨੂੰ ਸਮਝਣਾ ਹੀ ਅਕਲਮੰਦੀ ਹੁੰਦੀ ਹੈ |
ਜਿਸ ਵੇਲੇ ਹਿੰਦੂ ਕੌਮ ਆਪਣਾ ਪੁਨਰ ਗਠਨ ਕਰ ਰਹੀ ਸੀ ਬਿਲਕੁਲ ਓਸੇ ਵਕਤ ਸਿੱਖ ਕੌਮ ਆਪਣਾ ਰਾਜ ਗਵਾ ਕੇ ਹਿੰਦੂਤਵ ਵਿੱਚ ਮਿਲਗੋਭਾ ਹੋ ਰਹੀ ਸੀ 1849 ਤੋਂ 1947 ਤੱਕ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਚ ਕਿਵੇਂ ਤਬਦੀਲ ਹੋ ਗਈ ,ਇਹ ਵਰਤਾਰਾ ਸਾਡੀ ਕੌਮ ਦੀ ਅਕਲ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ , ਇਥੇ ਹੀ ਬੱਸ ਨਹੀਂ ਹੁੰਦੀ 1950 ਚ ਪਟੇਲ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੰਦਾ ਹੈ , ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜ਼ਾ ਦਿੰਦਾ ਹੈ ,1984 ਚ ਅਕਾਲ ਤਖਤ ਸਾਹਿਬ ਉੱਪਰ ਹਮਲੇ ਤੋਂ ਬਾਅਦ ਸਿੱਖ ਕੌਮ ਦਾ ਇੱਕ ਵਰਗ ਇਸ ਗੱਲ ਤੇ ਦੁਬਿਧਾ ਦਾ ਸ਼ਿਕਾਰ ਹੈ ਕੇ ਸ਼ਾਇਦ ਇਸ ਵਿੱਚ ਕਸੂਰ ਸਾਡਾ ਹੈ |
ਜਦੋਂ ਯਹੂਦੀਆਂ ਨੂੰ ਸਿੱਖਾਂ ਵਾਂਗ ਦਰ ਦਰ ਠੋਕਰਾਂ ਪਈਆਂ ਸਨ ਤੇ ਓਹਨਾਂ ਨੂੰ ਵੀ ਕਈ ਦੇਸ਼ਾਂ ਤੋਂ ਡਿਪੋਰਟ ਕਰਵਾ ਕੇ ਮਾਰਿਆ ਗਿਆ ਸੀ | ਇਹੋ ਜਿਹੇ ਮੌਕੇ ਤੇ ਯਹੂਦੀਆਂ ਦੇ ਇੱਕ ਸਿਆਣੇ ਬੰਦੇ ਨੇ ਸਾਰੀ ਕੌਮ ਨੂੰ ਸਲਾਹ ਦਿੱਤੀ ਸੀ ਜਿਹੜੀ ਅੱਜ ਸਿੱਖ ਕੌਮ ਲਈ ਵੀ ਪੂਰੀ ਤਰਾਂ ਨਾਲ ਕਾਰਗਾਰ ਸਾਬਿਤ ਹੋਵੇਗੀ |
ਓਹਨੇ ਕਿਹਾ ਕੇ ਆਪਣੇ ਬੱਚਿਆਂ ਨੂੰ ਆਪਣਾ ਧਾਰਮਿਕ ਗਰੰਥ ” ਤੋਰਾ ” ਪੜ੍ਹਾਓ ਜਿਸ ਨਾਲ ਓਹ ਆਪਣੀ ਬੋਲੀ ਤੇ ਧਰਮ ਚ ਪ੍ਰਪੱਕ ਹੋ ਜਾਣਗੇ
ਓਹਨਾਂ ਨੂੰ ਵਧ ਤੋਂ ਵਧ ਸੰਸਾਰੀ ਵਿੱਦਿਆ ਦਿਵਾਓ
ਓਹਨਾਂ ਨੂੰ ਰਾਤ ਨੂੰ ਸਾਉਣ ਵੇਲੇ ਓਹਨਾਂ ਦੇ ਕੰਨ ਚ ਦੱਸੋ ਕੇ ਜਦੋਂ ਤੁਸੀਂ “ਜਾਗੋਗੇ ” ਤਾਂ ਤੁਹਾਡਾ ਆਪਣਾ ਦੇਸ਼ ਹੋਵੇਗਾ
ਇਹੀ ਕਾਰਨ ਹੈ ਕੇ ਯਹੂਦੀਆਂ ਦੀ ਗਿਣਤੀ ਦੁਨੀਆਂ ਵਿੱਚ 0.2% ਹੋਣ ਦੇ ਬਾਵਜੂਦ ਵੀ ਓਹ 27% ਨੋਬਲ ਪ੍ਰਾਇਜ਼ ਜਿੱਤੇ ਹਨ ( ਮੁਸਲਿਮ ਆਬਾਦੀ 20% ਹੈ ਪਰ ਓਹਨਾਂ ਨੇ ਸਿਰਫ 1.2% ਨੋਬਲ ਹੀ ਜਿੱਤੇ ਹਨ )
1426 ਬਿਲਨੀਅਰ ਵਿੱਚੋ 165 ਯਹੂਦੀ ਹਨ (ਮਤਲਬ ਕੇ 11%)
ਅਮਰੀਕਾ ਦੀਆਂ Top Universities ਵਿੱਚ 20% Professor ਯਹੂਦੀ ਹਨ , ਨਿਊਯਾਰਕ( ਦੁਨੀਆਂ ਦੇ ਖਜ਼ਾਨੇ ਦੀ ਰਾਜਧਾਨੀ ) ਤੇ ਵਸ਼ਿੰਗਟਨ( ਦੁਨੀਆਂ ਦੀ ਸਿਆਸਤ ਦੀ ਰਾਜਧਾਨੀ ) ਦੀਆਂ Law Firms ਵਿੱਚ 40% ਮਾਲਕੀ ਯਹੂਦੀਆਂ ਦੀ ਹੈ | ਤਕਰੀਬਨ ਦੁਨੀਆਂ ਦੀ ਇਕਾਨਮੀ ਨੂੰ ਯਹੂਦੀ ਹੀ ਕੰਟ੍ਰੋਲ ਕਰ ਰਹੇ ਹਨ |
1940ਵਿਆਂ ਚ 6 ਮਿਲੀਅਨ ( 60 ਲੱਖ ) ਯਹੂਦੀ ਮਾਰੇ ਜਾਣ ਦੇ ਬਾਵਜੂਦ ਵੀ ਓਹਨਾਂ ਨੇ ਦੁਨੀਆਂ ਚ ਆਪਣੀ ਸਰਦਾਰੀ ਕਾਇਮ ਕੀਤੀ ਹੈ ਤੇ ਆਪਣੇ ਤੋਂ 70 ਗੁਣਾ ਵੱਡੀ ਮੁਸਲਿਮ ਕੌਮ ਨੂੰ ਮੂਹਰੇ ਲਾਇਆ ਹੋਇਆ ਹੈ |
ਵਿਦਵਾਨਾਂ ਨੇ ਯਹੂਦੀਆਂ ਦੀ ਸਫ਼ਲਤਾ ਦੇ 7 ਮੁੱਖ ਕਾਰਨ ਦੱਸੇ ਹਨ :
1. ਗਿਆਨ ਸਭ ਤੋਂ ਵੱਡਾ ਖਜ਼ਾਨਾ ਹੈ
(ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਵਾਲੇ ਸਕੂਲਾਂ ਕਾਲਿਜਾਂ ਚ ਪੜ੍ਹਾਓ ਤੇ ਓਹਨਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਪੱਕਾ ਕਰਵਾਓ ਤੇ ਓਹਨਾਂ ਨੂੰ ਆਪਣੀ ਆਪਣੀ ਜਮਾਤ ਚ ਪਹਿਲੇ ਨੰਬਰ ਤੇ ਆਉਣ ਲਈ ਪ੍ਰੇਰਤ ਕਰੋ )
2. ਹਰ ਇੱਕ ਬੰਦਾ ਕੌਮ ਦੇ ਹਿੱਤ ਦੇਖੇ , ਕੌਮ ਤੁਹਾਡੇ ਹਿੱਤ ਦੇਖੇਗੀ
(ਆਪਣੀ ਕੌਮ ਦੇ ਕਾਰੋਬਾਰ ਤੇ ਹੋਰ ਸਮਾਜਿਕ ਅਦਾਰੇ ਵਧ ਤੋਂ ਵਧ ਪ੍ਰਫੁੱਲਤ ਕਰੋ , ਆਪਣੇ ਲੋਕਾਂ ਨੂੰ ਵਧ ਤੋਂ ਵਧ ਕਮਾਈ ਕਰਨ ਤੇ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰੋ )

3. ਸਫਲ ਲੋਕ ਆਪਣੇ ਕਿੱਤੇ ਦੇ ਸਭ ਤੋਂ ਵੱਡੇ ਮਾਹਰ ਹੁੰਦੇ ਹਨ ,
(ਆਪਣੇ ਕਿੱਤੇ ਚ ਮਾਹਰ ਹੋਵੋ , Business ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿਓ )
4.ਖੁੱਲ ਕੇ ਗੱਲ ਕਰਨ ਦਾ ਹੌਂਸਲਾ ਰੱਖੋ , ਬੇਬਾਕ ਹੋਕੇ ਸਵਾਲ ਕਰੋ
( ਆਪਣੇ ਬੱਚਿਆਂ ਨੂੰ ਖੁੱਲ ਕੇ ਗੱਲ ਸਮਝਾਓ , ਓਹਨਾਂ ਨੂੰ ਆਰਟਸ ,ਮਿਊਜ਼ਿਕ ਡ੍ਰਾਮਾ ਆਦਿ ਚ ਭਾਗ ਲੈਣ ਲਈ ਪ੍ਰੇਰੋ )
5. ਸ਼ਾਨ ਨਾਲ ਰਹੋ ਪਰ ਫੁਕਰੀ ਕਦੇ ਨਾ ਮਾਰੋ
(ਦੌਲਤ ਤਾਕਤ ਹੈ , ਕਦੇ ਵੀ ਕਿਰਾਏ ਤੇ ਨਾ ਰਹੋ ,ਕਰਜ਼ਾ ਘਟ ਤੋਂ ਘਟ ਰੱਖੋ , ਸਾਰੀ ਪੂੰਜੀ ਇੱਕੋ ਜਗਾਹ ਨਾ ਲਗਾਓ )
6.ਸਵੈ ਮਾਣ ਪੈਦਾ ਕਰੋ
( ਬੱਚਿਆਂ ਵਿੱਚ ਹੌਂਸਲਾ ਪੈਦਾ ਕਰੋ ਤੇ ਸੀਮਤ ਦਾਇਰੇ ਤੋਂ ਬਾਹਰ ਹੋਕੇ ਸੋਚਣ ਦੀ ਆਜ਼ਾਦੀ ਦਿਓ , ਦੁਨੀਆਂ ਵਿੱਚ ਹੋ ਰਹੇ ਵਰਤਾਰੇ ਤੇ ਓਹਨਾਂ ਦੇ ਆਪਣੀ ਕੌਮ ਉੱਪਰ ਪੈ ਰਹੇ ਪ੍ਰਭਾਵਾਂ ਦੀ ਖੋਜ ਕਰੋ )
7.Victory through determination , ਮਤਲਬ ਕੇ ਕੁਛ ਵੱਡਾ ਕਰਨ ਦਾ ਕੀੜਾ ਹੋਵੇ ਦਿਮਾਗ ਚ
( ਸਖਤ ਮਿਹਨਤ ਕਰੋ ਤੇ ਇਹ ਸਮਝੋ ਕੇ ਵਾਹਿਗੁਰੂ ਨੇ ਤੁਹਾਨੂੰ ਆਪਣੀ ਕਿਸਮਤ ਘੜਨ ਦਾ ਹੱਕ ਦਿੱਤਾ ਹੈ , ਮਾਇਆ ਦੇ ਜਾਲ ਵਿੱਚ ਫਸੇ ਤੋਂ ਬਗੈਰ ਕਦੇ ਵੀ ਵਿਕਾਸ ਤੋਂ ਸੰਤੁਸ਼ਟ ਨਾ ਹੋਵੋ , ਹਮੇਸ਼ਾਂ ਕੁਝ ਨਵਾਂ ਕਰਨ ਦੀ ਸੋਚ ਰੱਖੋ ਤੇ ਕਿਸੇ ਤੇ ਵੀ ਆਪਣੀ ਜਿੱਤ ਹਾਰ ਲਈ Depend ਨਾਂ ਹੋਵੋ )
ਸਾਨੂੰ ਗੁਰੂ ਸਹਿਬਾਨ ਨੇ ਸਰਦਾਰੀ ਬਖਸ਼ੀ ਸੀ ਪਰ ਅੱਜ ਸਾਡੇ ਹੀ ਤਖ਼ਤ ਤੇ ਸਾਡੀ ਰੂਹਾਨੀ ਉਰਜਾ ਦਾ ਸੋਮਾ ਦਰਬਾਰ ਸਾਹਿਬ ਖ਼ਤਰੇ ਵਿੱਚ ਹੈ , ਰੋਜ਼ ਸਾਡੀਆਂ ਪੱਗਾਂ ਲਾਹੀਆਂ ਜਾਂਦੀਆਂ ਹਨ , ਸਾਡੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਹਨ , ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕੇ ਸਾਡੀ ਕੌਮ ਦਾ ਹਾਲ ਇੱਕ ਵੇਸਵਾ ਵਾਲਾ ਹੋ ਚੁੱਕਾ ਹੈ
” ਮੇਰੀਏ ਕੌਮੇ , ਯਾਦ ਰੱਖ , ਰਾਤੋ ਰਾਤ ਹੱਥਾਂ ਤੇ ਸਰੋਂ ਨਹੀਂ ਜੰਮਣੀ , ਗਿਆਨ ਤੇ ਆਪਣੀ ਮੁਕੰਮਲ ਪਕੜ ਕਰੋ , ਦੂਜੀਆਂ ਕੌਮਾਂ ਦੇ ਤਜ਼ੁਰਬਿਆਂ ਤੋਂ ਸਿੱਖਦੇ ਹੋਏ ਆਪਣੇ ਬੱਚਿਆਂ ਨੂੰ Top ਦੇ ਬੈਂਕਰ , ਵਕੀਲ , ਸਾਇੰਸਦਾਨ , ਸਿਆਸਤਦਾਨ ,ਸੋਚਣ ਸ਼ਕਤੀ ਦੇ ਮਾਲਿਕ , ਪ੍ਰੋਫੈਸਰ ਬਣਾਓ , ਦੂਰ ਦੀ ਸੋਚ ਕੇ ਚੱਲੋ ਕੇ ਸ਼ਾਇਦ ਸਾਡੇ ਪੋਤੇ ਦੋਹਤੇ ਰਾਜ ਕਰਨਗੇ ਇੱਕ ਦਿਨ , ਯਾਦ ਰੱਖੋ ਕੇ ਤੁਹਾਡੇ ਵਾਰਿਸਾਂ ਨੇ ਸਦੀਆਂ ਤੋਂ ਪੈਰ ਜਮਾ ਕੇ ਬੈਠੇ ਹੋਏ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ ਨੂੰ ਬਚਾਇਆ ਸੀ ਤੇ ਓਦੋਂ ਇਹ ਅਖਾਣ ਪ੍ਰਚਲਤ ਹੋਇਆ ਸੀ ” ਭੂਰੀਆਂ ਵਾਲੇ ਰਾਜੇ ਕੀਤੇ , ਮੁਗਲਾਂ ਜ਼ਹਿਰ ਪਿਆਲੇ ਪੀਤੇ ”
ਆਓ ਆਪਣੇ ਯੋਧਿਆਂ ਨਾਲ ਨਾਲ ਬਾਕੀ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਾ ਜਾਣ ਦੇਈਏ , ਓਹਨਾਂ ਨੇ ਆਪਣਾ ਅੱਜ ਸਾਡੇ ਤੋਂ ਕੁਰਬਾਨ ਕੀਤਾ ਹੈ ਤਾਂਕਿ ਸਾਡਾ ਕੱਲ ਸੁਧਰ ਜਾਵੇ |

ਬੇ-ਪੱਤ ਹੋਈਆਂ ਕੌਮਾਂ ਦੇ ਘਰ,

ਦੂਰ ਫਰੇਬੀ ਧਰ ਤੇ

ਬਦਨਸੀਬ ਪੈਰਾਂ ਦੇ ਹੇਠਾਂ

ਖਾਕ ਵਿਸ਼ੈਲੀ ਗਰਕੇ।

ਮੂੰਹ ਜ਼ੋਰ ਸਮਾਂ ਨਾਂਹ ਕੌਮੇ!

ਨਿਗਲ ਸਕੇਗਾ ਤੈਨੂੰ;

ਆਪਣੀ ਪੱਤ ਪਛਾਣ ਲਵੇਂ ਜੇ,

ਲੜ ਮਾਹੀ ਦਾ ਫੜ ਕੇ।

Posted in: ਸਾਹਿਤ